ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ਤੇ ਈਮੇਲ ਕਰਨ ਤੇ ਓ ਪੀ ਐਸ ਸੰਕਲਪ ਪੌਦਾ ਲਾਉਣ ਦੀ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ਤੇ ਈਮੇਲ ਕਰਨ ਤੇ ਓ ਪੀ ਐਸ ਸੰਕਲਪ ਪੌਦਾ ਲਾਉਣ ਦੀ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ

ਗੜ੍ਹਦੀਵਾਲਾ 12 ਜੁੁਲਾਈ( ਚੌਧਰੀ / ਯੋਗੇਸ਼ ਗੁਪਤਾ) : ਯਾਦ ਰਹੇ ਕਿ ਇੱਕ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜਮਾਂ ਨੂੰ ਪੁਰਾਣੀ ਪੈਨਸ਼ਨ ਬੰਦ ਕਰਕੇ ਐਨ ਪੀ ਐਸ ਲਾਗੂ ਕਰ ਦਿੱਤੀ ਗਈ ਸੀ। ਇਸ ਤਹਿਤ ਹੁਣ ਇਸਦੇ ਮਾਰੂ ਪ੍ਰਭਾਵ ਸਾਹਮਣੇ ਆਉਣ ਲੱਗੇ ਹਨ। ਜੋ ਵੀ ਸਾਥੀ ਇਸ ਨਵੀਂ ਪੈਨਸ਼ਨ ਵਿਵਸਥਾ ਅਧੀਨ ਰਿਟਾਇਰ ਹੋਏ ਹਨ ਬਹੁਤ ਹੀ ਨਿਗੁਣੀਆਂ ਪੈਨਸ਼ਨ ਨਾਲ ਗੁਜਾਰਾ ਕਰ ਰਹੇ ਹਨ। ਉਕਤ ਕਮੇਟੀ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਾਉਣ ਲਈ ਜੱਦੋ ਜਹਿਦ ਕਰ ਰਹੀ ਹੈ। ਕਮੇਟੀ ਨੇ ਸ਼ਾਹਕੋਟ ਜਿਮਨੀ ਚੋਣਾਂ ਦੌਰਾਨ ਰੋਸ਼ ਰੈਲੀ ਕੀਤੀ ਜਿਸਦੇ ਸਿੱਟੇ ਵਜੋਂ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਓ ਪੀ ਸੋਨੀ ਅਤੇ ਵੱਖ ਵੱਖ ਵਿਭਾਗਾਂ ਦੇ ਸਕੱਤਰਾਂ ਨਾਲ ਹੋਈ ਜਿਸ ਵਿੱਚ ਗ੍ਰੈਚੁਟੀ ਅਤੇ ਐਕਸ ਗ੍ਰੇਸ਼ੀਆ ਦੀ ਮੰਗ ਨੂੰ ਮੰਨਣ ਦਾ ਲਾਰਾ ਲਾ ਕੇ ਪੁਰਾਣੀ ਪੈਂਨਸ਼ਨ ਨੂੰ ਬਹਾਲ ਕਰਨ ਲਈ ਕਮਿਸਨ ਬੈਠਾ ਦਿੱਤਾ ਗਿਆ।


ਇਹ ਕਮਿਸ਼ਨ ਹੁਣ ਤੱਕ ਕਮੇਟੀ ਨਾਲ ਇੱਕ ਮੀਟਿੰਗ ਵੀ ਨਹੀ ਕਰ ਸਕਿਆ।ਇਸ ਲਾਰੇ ਤੋਂ ਖਫਾ ਮੁਲਾਜਮਾਂ ਨੇ ਦਾਖਾ ਜਿਮਨੀ ਚੋਣ ਮੋਕੇ ਫਿਰ ਭਰਵੀਂ ਰੋਸ਼ ਰੈਲੀ ਕੀਤੀ ਜਿਸਦੇ ਸਿੱਟੇ ਵਜੋਂ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਇਸ ਦਬਾਅ ਦੇ ਚਲਦਿਆਂ ਸਰਕਾਰ ਨੇ ਗ੍ਰੈਚੁਟੀ ਅਤੇ ਐਕਸ ਗ੍ਰੇਸ਼ੀਆ ਦੀ ਪਹਿਲਾਂ ਤੋਂ ਮੰਨੀ ਮੰਗ ਨੂੰ ਲਾਗੂ ਕਰਨ ਦਾ ਪੱਤਰ ਜਾਰੀ ਕੀਤਾ। ਸੂਬਾ ਕਨਵੀਨਰ ਜਸਵੀਰ ਤਲਵਾੜਾ ਨੇ ਦੱਸਿਆ ਕਿ ਅੱਜ  ਮੁਲਾਜਮ ਐਨ ਪੀ ਐਸ ਦੇ ਛਲਾਵੇ ਨੂੰ ਸਮਝ ਚੁੱਕੇ ਹਨ ਅਤੇ ਆਪ ਮੁਹਾਰੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਨਾਲ ਜੁੜ ਰਹੇ ਹਨ ਅਤੇ ਸੰਘਰਸ਼ ਨੂੰ ਬੁਲੰਦੀਆਂ ਵੱਲ ਲੈ ਕੇ ਜਾ ਰਹੇ ਹਨ।

ਸਰਕਾਰ ਅੱਜ ਦੇ ਸਮੇਂ ਕੋਰੋਨਾ ਮਹਾਂਮਾਰੀ ਕਰਕੇ ਆਰਥਿਕ ਮੰਦਹਾਲੀ ਵਿੱਚੋਂ ਗੁਜਰ ਰਹੀ ਹੈ ਅਜਿਹੇ ਸਮੇਂ ਪੁਰਾਣੀ ਪੈਨਸ਼ਨ ਬਹਾਲ ਕਰਨ ਨਾਲ  ਐੱਨ ਪੀ ਐਸ ਖਾਤਿਆਂ ਵਿੱਚ ਪਿਆ ਅਣਵਰਤਿਆ ਪੈਸਾ ਜੋ ਕਿ ਹਜਾਰਾਂ ਕਰੋੜ ਹੈ ਨੂੰ ਜੀ ਪੀ ਐਫ ਵਿੱਚ ਬਦਲ ਕੇ ਸਰਕਾਰ ਵਰਤੋਂ ਵਿੱਚ ਲਿਆ ਸਕਦੀ ਹੈ। ਇਸ ਸਾਫ ਤੇ ਸਪਸ਼ਟ ਪ੍ਰਪੋਜਲ ਨੂੰ ਤੁਰੰਤ ਮੰਨ ਲਿਆ ਜਾਣਾ ਚਾਹੀਦਾ ਹੈ।ਇਸ ਮੌਕੇ ਸੂਬਾ ਸਕੱਤਰ ਸ:ਜਰਨੈਲ ਸਿੰਘ ਪੱਟੀ ਨੇ ਕਿਹਾ ਕਿ ਕਮੇਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਲੋਕਲ ਇਕਾਈਆਂ ਗਠਿਤ ਕਰਨ ਲਈ ਪੰਜਾਬ ਭਰ ਤੋਂ ਫੋਨ ਆ ਰਹੇ ਹਨ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਰੂਪ ਧਾਰਨ ਕਰ ਸਕਦਾ ਹੈ।ਇਸ ਮੌਕੇ ਉੱਪਰ ਜਿਲ੍ਹਾ ਕਨਵੀਨਰ ਸੰਜੀਵ ਧੂਤ, ਜਨਰਲ ਸਕੱਤਰ ਤਿਲਕ ਰਾਜ, ਕੋ-ਕਨਵੀਨਰ ਕਰਮਜੀਤ ਸਿੰਘ 12 ਜੁਲਾਈ ਦੇ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਵਜੋਂ ਪੌਦਾ ਅਰੋਪਣ ਦੀ ਮੁੰਹਿਮ ਨੂੰ ਸਫਲ ਕਰਾਰ ਦਿੰਦਿਆਂ ਕਿਹਾ ਕਿ ਜਥੇਬੰਦੀ ਆਏ ਦਿਨਾਂ ਵਿੱਚ ਕਾਡਰ ਨੂੰ ਹੋਰ ਜ਼ਿਆਦਾ ਲਾਮਬੰਦ ਕਰੇਗੀ। ਇਸ ਮੁਹਿੰਮ ਨੂੰ ਮਿਲੇ ਹੁੰਗਾਰੇ ਨਾਲ ਹੋਰ  ਆਗੂਆਂ ਦੇ ਹੌਸਲੇ ਬੁਲੰਦ ਹਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਹੋਣ ਤੱਕ ਲੜਦੇ ਰਹਿਣ ਦੇ ਪ੍ਰਤੀਕਰਮ ਦਿੱਤੇ।

ਅੱਜ ਇਸੇ ਮੌਕੇ ‘ਤੇ ਜਿਲ੍ਹਾ ਹੁਸ਼ਿਆਰਪੁਰ ਤੋਂ ਪ੍ਰਮੁੱਖ ਜੁਝਾਰੂ ਸਾਥੀਆਂ ਪ੍ਰਿੰਸੀਪਲ ਅਮਨਦੀਪ ਸ਼ਰਮਾ,ਗੁਰਕ੍ਰਿਪਾਲ ਬੋਦਲ,ਜਸਵੀਰ ਬੋਦਲ,ਵਰਿੰਦਰ ਵਿੱਕੀ, ਵਿਕਾਸ ਸ਼ਰਮਾ,ਸਤਪਾਲ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ,ਸੁਰਜੀਤ ਰਾਜਾ,ਹਰਬਿਲਾਸ,ਉਪਕਾਰ ਪੱਟੀ, ਬਲਦੇਵ ਸਿੰਘ ਟਾਂਡਾ,ਅਨਿਲ ਮਿਨਹਾਸ,ਦਲਜੀਤ ਸਿੰਘ,ਸੁਰਿੰਦਰ ਭੱਟੀ, ਜਸਵੀਰ ਲਾਇਬ੍ਰੇਰੀਅਨ, ਵਿਪਨ ਕੁਮਾਰ, ਸਤ ਪ੍ਰਕਾਸ਼, ਸੰਜੀਵ ਕੋਈ, ਦਿਲਬਾਗ ਸਿੰਘ, ਮਨਮੋਹਣ ਸਿੰਘ ਤਲਵਾੜਾ,ਰਜਤ ਮਹਾਜਨ, ਅਸ਼ੋਕ ਬੁਲੋਵਾਲ਼,ਜਸਵਿੰਦਰ ਬੁਲੋਵਾਲ਼,ਜਗਵਿੰਦਰ ਸਿੰਘ, ਪ੍ਰਿੰਸ,ਪੰਕਜ ਮਿੱਡਾ,ਅਨੁਪਮ ਰਤਨ, ਜਗਦੀਪ ਕਾਲਕਟ, ਸਰਤਾਜ ਸਿੰਘ,ਮਨੋਜ ਕੁਮਾਰ,ਰੁਪਿੰਦਰ ਸਿੰਘ,ਗੁਰਭਜਨ ਸਿੰਘ, ਮਨਿੰਦਰ ਸਿੰਘ,ਸੁਖਵਿੰਦਰ ਸਿੰਘ,ਸੁਸ਼ੀਲ ਕੁਮਾਰ,ਸੁਰਜੀਤ ਸਿੰਘ, ਪੂਨਮ ਜੋਤੀ,ਬਲਵੀਰ ਕੌਰ,ਮੀਨਾ ਕੁਮਾਰੀ,ਅਮਨਦੀਪ ਕੌਰ,ਹਰਜੀਤ ਕੌਰ, ਮੋਹਿੰਦਰ,ਭੁਪਿੰਦਰ ਰਾਣਾ,ਚਰਨਜੀਤ ਸਿੰਘ,ਗੁਰਮਿੰਦਰ ਸਿੰਘ ਰਮਨ ਹਰਿਆਣਾ,ਰਛਪਾਲ ਸਿੰਘ,ਦੀਪਕ ਕੇਤਲ ਆਦਿ ਨੇ ਪੌਦਾ ਅਰੋਪਣ ਦੇ ਨਾਲ ਮੁੱਖ ਮੰਤਰੀ ਪੰਜਾਬ ਨੂੰ ਪੁਰਾਣੀ ਪੈਨਸ਼ਨ ਬਹਾਲੀ ਲਈ ਈ-ਮੇਲ ਕਰਕੇ ਆਪਣੀ ਹਾਜ਼ਰੀ ਲਗਵਾਈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply