ਪੀ.ਟੀ.ਯੂ ਦੀ ਪੰਜਾਬ ਮੈਰਿਟ ਲਿਸਟ ਚ ਹਰਪ੍ਰੀਤ ਸਿੰਘ ਅਤੇ ਗੋਸ਼ੀ ਕੁਮਾਰ ਨੇ ਪੰਜਾਬ ਚ ਦੂਸਰੇ ਸਥਾਨ ਤੇ ਕੀਤਾ ਕਬਜਾ

ਪੀ.ਟੀ.ਯੂ ਦੀ ਪੰਜਾਬ ਮੈਰਿਟ ਲਿਸਟ ਚ ਹਰਪ੍ਰੀਤ ਸਿੰਘ ਅਤੇ ਗੋਸ਼ੀ ਕੁਮਾਰ ਨੇ ਪੰਜਾਬ ਚ ਦੂਸਰੇ ਸਥਾਨ ਤੇ ਕੀਤਾ ਕਬਜਾ

ਹਰਪ੍ਰੀਤ ਸਿੰਘ ਅਤੇ ਗੋਸ਼ੀ ਕੁਮਾਰ ਨੇ ਮੈਰਿਟ ਲਿਸਟ ਚ ਨਾਂ ਦਰਜ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ :ਪ੍ਰਿੰ ਡਾ.ਸ਼ਬਨਮ ਕੌਰ

ਦਸੂਹਾ 13 ਜੁੁਲਾਈ( ਚੌਧਰੀ ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ.ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਆਈ.ਕੇ.ਜੀ.ਪੀ.ਟੀ.ਯੂ. ਦੀ ਮੈਰਿਟ ਲਿਸਟ ਸੈਸ਼ਨ 2019 ਵਿੱਚ ਬੀ.ਕੌਮ ਸਮੈਸਟਰ 6 ਦੇ 5 ਵਿਦਿਆਰਥੀਆਂ ਨੇ ਪੰਜਾਬ ਵਿੱਚੋਂ ਟੋਪ 10 ਵਿਚ ਸਥਾਨ ਪ੍ਰਾਪਤ ਕੀਤੇ।

ਜਿਨ੍ਹਾਂ ਵਿੱਚ ਗੋਸ਼ੀ ਕੁਮਾਰ ਪੁੱਤਰ ਰਾਮ ਕਿਸ਼ਨ (ਐੱਸ.ਜੀ.ਪੀ.ਏ 8.86) ਅਤੇ ਹਰਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ (ਐੱਸ.ਜੀ.ਪੀ.ਏ 8.86) ਦੋਨਾ ਵਿਦਿਆਰਥੀਆਂ ਨੇ ਯੂਨੀਵਰਸਿਟੀ ਲਿਸਟ ਵਿੱਚ ਦੂਸਰਾ ਸਥਾਨ, ਰਵਿੰਦਰ ਕੌਰ ਪੁੱਤਰੀ ਬਲਵੀਰ ਸਿੰਘ (ਐੱਸ.ਜੀ.ਪੀ.ਏ 8.81) ਨੇ ਤੀਸਰਾ ਸਥਾਨ, ਰਾਜੇਸ਼ ਕੁਮਾਰ ਪੁੱਤਰ ਮੋਹਨ ਲਾਲ (ਐੱਸ.ਜੀ.ਪੀ.ਏ 8.62) ਨੇ ਪੰਜਵਾਂ ਸਥਾਨ ਅਤੇ ਰਿਜ਼ਾਕ ਮੁਹੰਮਦ ਪੁੱਤਰ ਸਰਦਾਰ ਅਲੀ (ਐੱਸ.ਜੀ.ਪੀ.ਏ 8.29) ਨੇ ਨੌਵਾਂ ਸਥਾਨ ਹਾਸਲ ਕਰਕੇ ਆਪਣਾ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ।

ਇਸ ਮੌਕੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਚੌ. ਕੁਮਾਰ ਸੈਣੀ, ਡਾਇਰੈਕਟਰ ਮਾਨਵ ਸੈਣੀ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਧੰਨਵੀਰ ਸਿੰਘ ਅਤੇ ਲਖਵਿੰਦਰ ਕੌਰ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply