ਗੈਰ ਸੰਵਿਧਾਨਿਕ ਅਤੇ ਦਲਿਤ ਵਿਰੋਧੀ ਆ ਰਹੇ ਫੈਸਲੇ ਵਿਰੁਧ ਸਪਰੀਮ ਕੋਰਟ ਦਾ ਕੌਮੀ ਪੱਧਰ ਘਿਰਾਓ ਕਰਨ ਦਾ ਫੈਸਲਾ

ਗੈਰ ਸੰਵਿਧਾਨਿਕ ਅਤੇ ਦਲਿਤ ਵਿਰੋਧੀ ਆ ਰਹੇ ਫੈਸਲੇ ਵਿਰੁਧ ਸਪਰੀਮ ਕੋਰਟ ਦਾ ਕੌਮੀ ਪੱਧਰ ਘਿਰਾਓ ਕਰਨ ਦਾ ਫੈਸਲਾ

ਗੜਦੀਵਾਲਾ 13 ਜੁਲਾਈ (ਚੌਧਰੀ) : ਸੂਬਾ ਕਮੇਟੀ ਦੀ ਮੀਟਿੰਗ ਜੋ ਜੂਮ ਐਪ ਵਿਧੀ ਰਾਹੀ ਸੂਬਾ ਚੇਅਰਮੈਨ ਜਸਵੀਰ ਸਿੰਘ ਪਾਲ ਦੀ ਅਗਵਾਈ ਅਤੇ ਸੂਬਾ ਪਧਾਨ ਬਲਰਾਜ ਕੁਮਾਰ ਦੀ ਸੰਚਾਲਨ ਅਧੀਨ ਹੋਈ।ਜਿਸ ਵਿਚ ਸਮੂਹ ਜਿਲਾ ਪ੍ਰਧਾਨ ਸਾਮਿਲ ਹੋਏ। ਇਸ ਮੌਕੇ ਸੰਸਾਰ ਪੱਧਰ ਦੀ ਕਰੋਨਾ ਮਹਾਮਾਰੀ ਦੇ ਬੁਰਕੇ ਅਧੀਨ ਕੇਦਰੀ ਅਤੇ ਸੂਬਾ ਸਰਕਾਰਾ ਵਲੋਂ ਗਰੀਬਾਂ ਦੀ ਲੁੱਟ ਕਰਨ ਆਮ ਲੋਕਾ ਨਮੂ ਵਾਧੂ ਟੈਕਸਾਂ ਦੀ ਮਾਰ ਹੇਠ ਲਿਆਉਣ ਦੀ ਨਿਖੇਦੀ ਕੀਤੀ ਗਈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 85 ਵੀ ਸੋਧ ਦੇ ਉਲਟ ਸਿਨੀਅਰ ਐਸ ਸੀ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਜੂਨੀਅਰ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਖਿਆ ਵਿਭਾਗ ਦੇ ਪੀ ਈ ਐਸ ਅਧਿਕਾਰੀਆਂ ਦੀ ਨਿਯਮਾਂ ਦੇ ਉਲਟ ਸਿਨੀਆਰਤਾ ਸੂਚੀ ਰੱਦ ਕਰਨ ਦੀ ਮੰਗ ਕੀਤੀ ਗਈ। ਉਨਾਂ ਕਿਹਾ ਕਿ ਮੰਡੀ ਬੋਰਡ ਨੂੰ ਤੋੜਣ ਦੀਆਂ ਕੋਸ਼ਿਸ਼ਾਂ ਨੂੰ ਮੁੰਹ ਤੋੜ ਜਬਾਬ ਦਿੱਤਾ ਜਾਵੇਗਾ।ਪੰਜਾਬ ਸਰਕਾਰ ਵਲੋ ਗਰੀਬਾਂ ਨਾਲ ਕੀਤੇ ਵਾਹਦੇ ਪੂਰੇ ਕਰਨ ਦੀ ਮੰਗ ਕੀਤੀ ਗਈ ਵਰਨਾ ਆਉਣ ਵਾਲੀਆ ਚੋਣਾ ਚ ਕਾਗਰਸ ਦਾ ਹਸਰ ਭੀ ਅਕਾਲੀ ਸਰਕਾਰ ਵਾਲਾ ਹੋਵੇਗਾ ।

ਉਨਾਂ ਕਿਹਾ ਕਿ ਰਹਿੰਦੀਆਂ ਬਲਾਕ ਅਤੇ ਤਹਿਸੀਲ ਦੀਆਂ ਚੋਣਾਂ 10 ਅਗਸਤ 2020 ਤੱਕ ਮੁਕੱਮਲ ਕਰਨ ਦਾ ਫੈਸਲਾ ਕੀਤਾ ਗਿਆ।ਇਸ ਵੀਡੀਓ ਕਾਨਫਰੰਸ ਵਿਚ ਮਨੋਹਰ ਲਾਲ ਫਰੀਦਕੋਟ,ਦਵਿੰਦਰ ਸਿੰਘ ਮੋਗਾ,ਕੁਲਬਿੰਦਰ ਸਿੰਘ ਹੁਸਿਆਰਪੁਰ ,ਸਲਬਿੰਦਰ ਸਿੰਘ ਜਲੰਧਰ ,ਗੁਰਬਖਸ ਸਿੰਘ ਬਰਨਾਲਾ ,ਬੂਟਾ ਸਿੰਘ ਨਵਾਸਹਿਰ ,ਮਲਕੀਤ ਸਿੰਘ ਬਠਿਡਾ ,ਠਾਕੁਰ ਦਾਸ ਫਾਲਿਕਾ ,ਸੁਖਦੇਵ ਸਿੰਘ ਸੰਗਰੂਰ,ਸਤਵੰਤ ਸਿੰਘ ਕਰਪੂਥਲਾ,ਮਹਿੰਦਰ ਸਿੰਘ ਰੋਪੜ ,ਬਲਦੇਵ ਸਿੰਘ,ਸੁਭਾਸ ਚੰਦਰ ਫਾਲਿਕਾ,ਰੇਸਮ ਸਿੰਘ ਲਧਿਆਣਾ ਆਦਿ ਮੁਲਾਜਮਾ ਨੇ ਹਿੱਸਾ ਲਿਆ।ਮੀਡੀਆ ਨੂੰ ਜਾਨਕਾਰੀ ਦਿੰਦੇ ਹੋਏ ਸਲਬਿੰਦਰ ਸਿੰਗ ਜੱਸੀ ਅਤੇ ਸਕੱਤਰ ਦਵਿੰਦਰ ਸਿੰਘ ਦੀਨਾ ਨੇ ਨਕਿਹਾ ਕਿ ਦਲਿਤ ਅਤੇ ਵੈਕਵਰਡ ਸਮਾਜ ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿਰੁਧ ਅਥਾਹ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply