-ਹੁਸ਼ਿਆਰਪੁਰ ਵਿੱਚ ਐਮ. ਐੱਲ. ਏ ਪਵਨ ਕੁਮਾਰ ਆਦੀਆ ਦੀ ਕੋਠੀ ਦਾ ਘਿਰਾਓ ਕਰਦੇ ਅਧਿਆਪਕਾਂ ਨਾਲ ਪੁਲਿਸ ਵਲੋਂ ਧੱਕੇਸ਼ਾਹੀ ਅਤੇ ਧੱਕਾਮੁੱਕੀ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਬੀਤੇ ਕੁਝ ਦਿਨ ਪਹਿਲਾਂ ਜਿਲਾ ਪ੍ਰਧਾਨ ਕਾਂਗ੍ਰੇਸ ਤੇ ਵਿਧਾਇਕ ਪਵਨ ਕੁਮਾਰ ਆਦੀਆ ਦੀ ਕੋਠੀ ਦਾ ਅਧਿਆਪਕ ਜਥੇਬੰਦੀਆਂ ਜਦੋਂ ਘੇਰਾÀ ਕਰਨ ਜਾ ਰਹੀਆਂ ਸਨ ਤਾਂ ਵਿਧਾਇਕ ਪਵਨ ਅਦੀਆ ਨੇ ਕਿਹਾ ਸੀ ਕਿ ਯਾਰ ਘੇਰਾÀ ਨਾ ਘਰੋ ਮੇਰੇ ਘਰ ਵਿੱਚ ਜਰੂਰੀ ਸਮਾਗਮ ਹੈ ਤੇ ਜੇ ਤੁਸੀਂ ਕਹੋ ਤਾਂ ਭਰਾÀ ਮੈਂ ਹੀ ਸ਼ਹੀਦ ਉਧਮ ਸਿੰਘ ਪਾਰਕ ਖੁਦ ਆ ਕੇ ਤੁਹਾਡਾ ਮੰਗ ਪੱਤਰ ਲੈ ਆਂਦਾ ਹਾਂ।
ਅਧਿਆਪਕ ਜਥੇਬੰਦੀਆਂ ਦੇ ਨੇਤਾਵਾਂ ਨੇ ਪ੍ਰਿੰਸੀਪਲ ਸ਼ਰਮਾਂ ਦੀ ਅਗੁਵਾਈ ਹੇਠ ਮਜਬੂਰੀ ਚ ਇਹ ਗੱਲ ਮੰਨ ਲਈ ਤੇ ਵਿਧਾਇਕ ਆਦੀਆ ਸਾਹਿਬ ਪਾਰਕ ਚ ਪਹੁੰਚ ਗਏ। ਉਥੇ ਉਂੱਨਾ ਸੰਬੋਧਨ ਚ ਕਿਹਾ ਕਿ ਉਹ ਬੇਹਦ ਗਰੀਬੀ ਤੇ ਜਮੀਨੀ ਸਤਰ ਤੋਂ ਉੱਠ ਕੇ ਵਿਧਾਇਕ ਬਣੇ ਹਨ ਤੇ ਉਹ ਅਧਿਆਪਕਾਂ ਦੀ ਮਜਬੂਰੀ ਸਮਝਦੇ ਹਨ, ਉਹ ਅਧਿਆਪਕਾਂ ਦੇ ਨਾਲ ਹਨ ਅਤੇ ਇਹ ਮੁੱਦਾ ਉਹ ਕੈਬਨਿਟ ਮੰਤਰੀ ਸਾਹਿਬ ਨੂੰ ਨਾਲ ਲੈ ਕੇ ਸਿੱਖਿਆ ਮੰਤਰੀ ਤੇ ਮੁੱਕ ਮੰਤਰੀ ਤੱਕ ਉੱਠਾਉਣਗੇ। ਅਧਿਆਪਕ ਨੇ ਉਂੱਨਾ ਦੀ ਤਾੜੀ ਵਜਾ ਕੇ ਖੂਬ ਵਾਹ-ਵਾਹ ਕੀਤੀ
4% ਦੇ ਮੁੱਦੇ ਤੇ ਭੜਕੀਆਂ ਅਧਿਆਪਕ ਜਥੇਬੰਦੀਆਂ ਤਾਂ ਕੀਤਾ ਘੇਰਾÀ
ਕੁਝ ਦਿਨ ਪਹਿਲਾਂ ਹੀ ਮੋਦੀ ਸਰਕਾਰ ਦੇ ਜਾਲਮ ਰਵੱਈਏ ਤੋਂ ਤੰਗ ਆ ਕੇ ਜਿਲਾ ਪ੍ਰਧਾਨ ਪਵਨ ਕੁਮਾਰ ਅਦੀਆ ਦੀ ਅਗਵਾਈ ਹੇਠ ਜਿਲੇ ਦੇ ਵਿਧਾਇਕਾਂ ਤੇ ਅਹੁਦੇਦਾਰਾਂ ਨੇ ਮਿੰਨੀ ਸਕੱਤਰੇਤ ਵਿਖੇ ਧਰਨਾ ਦਿੱਤਾ। ਧਰਨੇ ਚ ਦਸੂਹਾ ਤੋਂ ਵਿਧਾਇਕ ਅਰੁਣ ਡੋਗਰਾ ਮਿਕੀ, ਵਿਧਾਇਕ ਸੰਗਤ ਸਿੰਘ ਗਿਲਜੀਆਂ, ਕਾਂਗਰਸ ਦੇ ਸੂਬਾ ਸਕੱਤਰ ਡਾ. ਕੁਲਦੀਪ ਨੰਦਾ ਤੇ ਕੈਬਨਿਟ ਮੰਤਰੀ ਸੁੰਦਰ ਸਾਮ ਅਰੋੜਾ ਨੂੰ ਛੱਡ ਕੇ ਕਈ ਹੋਰ ਵਿਧਾਇਕ ਤੇ ਪਾਰਟੀ ਦੇ ਟਕਸਾਲੀ ਕਾਂਗਰਸੀ ਇਕੱਠੇ ਹੋਏ।
ਅਧਿਆਪਕਾਂ ਦਾ ਆਰੇਪ ਸੀ ਕਿ ਪਵਨ ਕੁਮਾਰ ਆਦੀਆ ਨੂੰ ਸਿੱਖਿਆ ਸਕੱਤਰ ਤੇ ਜਿਲੇ ਦੀ ਡੀਓ ਤੇ ਡਿਪਟੀ ਡੀਓ ਪ੍ਰਇਮਰੀ ਗੁਮਰਾਹ ਕਰ ਰਿਹਾ ਹੈ ਜਿਸਦੇ ਕਹਿਣ ਤੇ ਵਿਧਾਇਕ ਆਦੀਆ ਨੇ ਮੋਦੀ ਦੇ ਪੁਲ ਬੰਨਣ ਦੀ ਬਜਾਇ ਅਧਿਆਪਕਾਂ ਨੂੰ ਟਾਰਗੇਟ ਕੀਤਾ ਤੇ ਕਿਹਾ ਕਿ 4% ਅਧਿਆਪਕ ਹੀ ਵਿਰੋਧ ਕਰਦੇ ਹਨ ਬਾਕੀ ਅਧਿਆਪਕਾਂ ਦੀ ਤਾਂ ਸਰਕਾਰ ਨਾਲ ਸਹਿਮਤੀ ਹੈ। ਅਧਿਆਪਕ ਭੜਕ ਗਏ ਤੇ ਅੱਜ ਵਿਧਾਇਕ ਅਦੀਆ ਦੀ ਕੋਠੀ ਸਾਹਮਣੇ ਪੁਲਿਸ ਨਾਲ ਕੁਝ ਗੁਥਮ-ਗੁੱਥਾ ਵੀ ਹੋਏ। ਡੀਐਸੀਪੀ ਕੋਹਲੀ ਤੁਰੰਤ ਪਹੁੰਚੇ ਤੇ ਅਦਿਆਪਕਾਂ ਨੂੰ ਸ਼ਾਂਤ ਕੀਤਾ ਤੇ ਸਵੇਰੇ 10 ਵਜੇ ਕੱਲ ਮੰਗਲਵਾਰ ਮੀੰਿਟਗ ਵਿਧਾਇਕ ਆਦੀਆ ਨਾਲ ਤਹਿ ਹੋ ਗਈ।
ਗਲਤ ਗੱਲ ਹੈ ਮੈਂ 4% ਦੀ ਗੱਲ ਨਹੀਂ ਕੀਤੀ ਮੇਰੇ ਭਾਸ਼ਣ ਦੀ ਵੀਡੀਓ ਦੇਖ ਲਓ- ਆਦੀਆ
ਦੋਆਬਾ ਟਾਇਮਜ ਦੇ ਸੰਪਾਦਕ ਨਾਲ ਗੱਲਬਾਤ ਕਰਦਿਆਂ ਵਿਧਾਇਕ ਆਦੀਆ ਨੇ ਕਿਹਾ ਹੈ ਕਿ ਉਂੱਨਾ ਅਜਿਹੀ ਕੋਈ ਗੱਲ ਨਹੀਂ ਕੀਤੀ। ਉਹ ਅਧਿਆਪਕਾਂ ਦੇ ਨਾਲ ਹਨ। ਉਂੱਨਾ ਕਿਹਾ ਕਿ ਅਦਿਆਪਕਾਂ ਨੂੰ ਸ਼ਾਇਦ ਪਤਾ ਨਹੀਂ ਕਿ ਡੀਓ ਤੇ ਡਿਪਟੀ ਡੀਓ ਪ੍ਰਇਿਮਰੀ ਨੇ ਅਧਿਆਪਕ ਰਾਮ ਭਜਨ ਦੀ ਜੋ ਬਦਲੀ ਕੀਤੀ ਹੈ ਉਹ ਸਪੈਸ਼ਲ ਤੌਰ ਤੇ ਸਿੱਖਿਆ ਮੰਤਰੀ ਨੂੰ ਮਿਲੇ ਹਨ। ਇਹ ਮੰਦਭਾਗਾ ਤੇ ਗਲਤ ਹੋਇਆ ਹੈ। ਬਾਕੀ ਉਹ ਸਵੇਰੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ। ਉਂੱਨਾ ਕਿਹਾ ਕਿ ਅਧਿਆਪਕ ਉਹ ਕਾਰਖਾਨਾਂ ਹਨ ਜੋ ਦੇਸ਼ ਦੀ ਨੀਂਹ ਬਣਾਉਮ ਚ ਯੋਗਦਾਨ ਦਿੰਦੇ ਹਨ। ਉਂੱਨਾ ਕਿਹਾ ਕਿ ਜੇ ਅਧਿਆਪਕਾਂ ਨੂੰ ਲਗਦਾ ਹੈ ਕਿ ਜਿਲੇ ਦੇ ਕੁਝ ਸਿੱਖਿਆ ਅਧਿਕਾਰੀ ਅਧਿਆਪਕਾਂ ਨੂੰ ਟਾਰਗੇਟ ਕਰ ਰਹੇ ਹਨ ਤਾਂ ਉਹ ਕੱਲ ਮੈਨੂੰ ਜਾਣਕਾਰੀ ਦੇਣ ਤੇ ਉਹ ਕੈਬਨਿਟ ਮੰਤਰੀ ਅਰੋੜਾ ਨਾਲ ਸਲਾਹ ਕਰਕੇ ਸਿੱਧਾ ਮੁੱਖ ਮੰਤਰੀ ਸਾਹਿਬ ਨਾਲ ਗੱਲਬਾਤ ਕਰਨਗੇ ਤੇ ਹਰ ਹੀਲੇ ਉਂੱਨਾ ਨੂੰ ਇਨਸਾਫ ਦਿੱਤਾ ਜਾਵੇਗਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp