ਨੌਜਵਾਨਾਂ,ਇਸਤਰੀਆਂ,ਦਿਵਿਆਂਗਾਂ ਅਤੇ ਟਰਾਂਸਜੈਂਡਰਾਂ ਦੀ ਬਤੌਰ ਵੋਟਰ ਰਜਿਸਟੇ੍ਰਸ਼ਨ ਵਧਾਉਣ ਦੇ ਕਾਰਜ ਵਿੱਚ ਲਿਆਂਦੀ ਜਾਵੇਗੀ ਤੇਜੀ -ਬਲਰਾਜ ਸਿੰਘ
ਨੋਜਵਾਨਾਂ ਨੂੰ ਦੱਸੀ ਜਾਵੇਗੀ ਵੋਟ ਦੀ ਮਹੱਤਤਾ ਅਤੇ ਸਵੀਪ ਅਧੀਨ ਕਰਵਾਈਆਂ ਜਾਣਗੀਆਂ ਵੱਖ ਵੱਖ ਗਤਵਿਧੀਆਂ
ਪਠਾਨਕੋਟ,14 ਜੁਲਾਈ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ- ਚੋਣਕਾਰ ਰਜਿਸਟ੍ਰੇਸ਼ਨ ਅਫਸ਼ਰ 002-ਭੋਆ (ਅ.ਜ.) ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ ਵੱਲੋਂ ਪ੍ਰਾਪਤ ਹੋਈਆਂ ਹਦਾਇਤਾਂ ਅਨੁਸਾਰ ਭਾਰਤ ਚੋਣ ਕਮਿਸ਼ਨ ਦੇ ਸਵੀਪ ਪ੍ਰੋਗਰਾਮ (Systematic Voters Education and Electoral Participation Program) ਤਹਿਤ ਨੌਜਵਾਨਾਂ, ਇਸਤਰੀਆਂ, ਦਿਵਿਆਂਗਾਂ ਅਤੇ ਟਰਾਂਸਜੈਂਡਰਾਂ ਦੀ ਬਤੌਰ ਵੋਟਰ ਰਜਿਸਟੇ੍ਰਸ਼ਨ ਵਧਾਉਣ ਅਤੇ ਉਨਾਂ ਨੂੰ ਵੋਟ ਦੀ ਮਹੱਤਤਾ ਸਮਝਾਉਣ ਸਬੰਧੀ ਵੱਖ-ਵੱਖ ਸਵੀਪ ਗਤਵਿਧੀਆਂ ਕਰਵਾਈਆਂ ਜਾਣੀਆਂ ਹਨ।
ਉਨਾਂ ਦੱਸਿਆ ਕਿ ਇਸ ਅਧੀਨ ਵਿਧਾਨ ਸਭਾ ਹਲਕਾ 002-ਭੋਆ (ਅ.ਜ.) ਅਧੀਨ ਆਉਂਦੇ ਸੁਪਰਵਾਈਜਰਾਂ, ਬੀ.ਐਲ.ਓਜ ਅਤੇ ਪੋਲਿੰਗ ਸਟੇਸ਼ਨ ਪੱਧਰ ਤੇ ਬਣਾਏ ਗਏ ਇਲੈਕਟੋਰਲ ਲਿਟਰੇਸੀ ਕਲੱਬਾਂ ਰਾਹੀਂ ਨੌਜਵਾਨ ਲੜਕੇ/ਲੜਕੀਆਂ ਨੂੰ ਰਾਸ਼ਟਰੀ ਵੋਟਰ ਸਰਵਿਸ ਪੋਰਟਲ (www.nvsp.in) ਤੇ ਆਨ ਲਾਈਨ ਵੋਟ ਬਣਾਉਣ ਲਈ ਜਾਗਰੂਕ ਕਰਨਗੇ ਅਤੇ ਵੋਟ ਦੀ ਮਹੱਤਤਾ ਬਾਰੇ ਵੀ ਸਮਝਾਉਣਗੇ।
ਸ੍ਰੀ ਨਰੇਸ਼ ਮਹਾਜਨ, ਜ਼ਿਲਾ ਨੋਡਲ ਅਫ਼ਸਰ ਸਵੀਪ, ਪਠਾਨਕੋਟ ਹਲਕੇ ਦੇ ਸਮੂਹ ਐਨ.ਜੀ.ਓ. ਨਾਲ ਤਾਲਮੇਲ ਕਰਕੇ ਨੌਜਵਾਨਾਂ, ਇਸਤਰੀਆਂ, ਦਿਵਿਆਂਗਾਂ ਅਤੇ ਟਰਾਂਸਜੈਂਡਰਾਂ ਦੀ ਬਤੌਰ ਵੋਟਰ ਰਜਿਸਟੇ੍ਰਸ਼ਨ ਵਧਾਉਣ ਅਤੇ ਇਨਾਂ ਨੂੰ ਵੋਟ ਦੇ ਹੱਕ ਦਾ ਵੱਧ ਤੋਂ ਵੱਧ ਇਸਤੇਮਾਲ ਕਰਨ ਲਈ ਸਵੀਪ ਗਤੀਵਿਧੀਆਂ ਤਹਿਤ ਪ੍ਰੇਰਿਤ ਕਰਨਗੇ।
ਵਧੀਕ ਜ਼ਿਲਾ ਨੋਡਲ ਅਫ਼ਸਰ (ਸਵੀਪ-1)-ਕਮ-ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ), ਪਠਾਨਕੋਟ ਸਕੂਲਾਂ/ਵਿਦਿਅਕ ਸੰਸਥਾਵਾਂ ਅੰਦਰ ਲਗਾਏ ਨੋਡਲ ਅਫ਼ਸਰ ਰਾਹੀਂ ਵੋਟ ਦੇ ਮਹੱਤਵ “ਅਰਥਾਤ ਵੋਟ ਬਣਾਉਣ ਅਤੇ ਵੋਟ ਦਾ ਇਸਤੇਮਾਲ ਕਰਨਾ ਕਿਉਂ ਜਰੂਰੀ ਹੈ ਸਬੰਧੀ ਜਿਲੇ ਦੇ ਵੱਖ-ਵੱਖ ਸਕੂਲਾਂ ਅੰਦਰ ਆਨ ਲਾਈਨ ਡੀਬੇਟ/ਕਵਿਜ/ਸਪੀਚ ਮੁਕਾਬਲੇ ਕਰਵਾਏ ਜਾਣਗੇ ਤਾਂ ਜੋ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਜਾ ਸਕੇ।
ਵਧੀਕ ਜ਼ਿਲਾ ਨੋਡਲ ਅਫ਼ਸਰ (ਸਵੀਪ-2)-ਕਮ-ਬੀ.ਡੀ.ਪੀ.ਓ., ਪਠਾਨਕੋਟ ਹਲਕੇ ਦੇ ਵੱਖ- ਵੱਖ ਵਿੱਦਿਅਕ ਸੰਸਥਾਂਵਾਂ ਅੰਦਰ ਲਗਾਏ ਗਏ ਕੈਂਪਸ ਅੰਬੈਸਡਰਾਂ ਰਾਹੀਂ ਵਿਦਿਆਰਥੀਆਂ ਨੂੰ ਜਾਗਰੂਕ ਕਰਵਾਉਣਗੇ ਅਤੇ ਵੋਟ ਬਣਨ ਲਈ ਯੋਗ ਵਿਦਿਆਰਥੀਆਂ ਦੇ ਫਾਰਮ ਨੰਬਰ-6 ਆਨ ਲਾਈਨ ਭਰਵਾਉਣਗੇ। ਉਨਾਂ ਕਿਹਾ ਕਿ ਜ਼ਿਲਾ ਰੋਜਗਾਰ ਤੇ ਟੇ੍ਰਨਿੰਗ ਅਫ਼ਸਰ, ਪਠਾਨਕੋਟੀ ਹਲਕੇ ਵਿੱਚਲੇ ਬੇਰੋਜਗਾਰ ਨੋਜਵਾਨ, ਜੋ ਹਾਲਾਂ ਤੱਕ ਵੋਟ ਬਣਨ ਤੋਂ ਵਾਂਝੇ ਰਹਿ ਗਏ ਹਨ, ਉਨਾਂ ਨੌਜਵਾਨਾਂ ਨੂੰ ਆਨ ਲਾਈਨ ਵੋਟ ਅਪਲਾਈ ਕਰਨ ਲਈ ਜਾਗਰੂਕ ਕਰਵਾਉਣਗੇ ਅਤੇ ਵੋਟ ਦੀ ਮਹੱਤਤਾ ਬਾਰੇ ਵੀ ਸਮਝਾਉਣਗੇ।
ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ- ਚੋਣਕਾਰ ਰਜਿਸਟ੍ਰੇਸ਼ਨ ਅਫਸ਼ਰ 002-ਭੋਆ (ਅ.ਜ.) ਵੱਲੋਂ ਆਪਣੇ ਪੱਧਰ ਤੇ ਵੀ ਹਲਕੇ ਦੇ ਅਜਿਹੇ ਨੌਜਵਾਨ ਜਿਨਾਂ ਦੀ ਜਨਮ ਮਿਤੀ 01 ਜਨਵਰੀ 2002 ਹੈ ਅਤੇ ਉਨਾਂ ਦੀ ਉਮਰ ਮਿਤੀ 01 ਜਨਵਰੀ 2020 ਨੂੰ 18 ਤੋਂ 19/20 ਸਾਲ ਦੀ ਹੋ ਗਈ ਹੈ ਅਤੇ ਉਨਾਂ ਨੇ ਹਾਲਾਂ ਤੱਕ ਆਪਣੀ ਬਤੌਰ ਵੋਟਰ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ, ਨੂੰ ਅਪੀਲ ਕੀਤੀ ਹੈ ਕਿ ਉਹ ਆਨ ਲਾਈਨ ਵਿਧੀ ਦਾ ਵੱਧ ਤੋਂ ਵੱਧ ਉਪਯੋਗ ਕਰਕੇ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ ਕੀਤੇ ਗਏ NVSP Portal (www.nvsp.in) ਤੇ ਲਾਗਆੱਨ ਕਰਕੇ ਫਾਰਮ ਨੰਬਰ-6 ਅਪਲਾਈ ਕਰਕੇ ਆਪਣੀ ਵੋਟ ਅਪਲਾਈ ਕਰਨ ਅਤੇ ਭਾਰਤ ਦੇ ਜਿੰਮੇਵਾਰ ਨਾਗਰਿਕ ਹੋਣ ਦਾ ਆਪਣਾ ਫਰਜ ਨਿਭਾਉਣ।
ਉਨਾਂ ਹਲਕੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ, ਕਲੱਬਾਂ, ਵਾਰਡ ਸੁਸਾਈਟੀਜ, ਐਨ.ਜੀ.ਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਸਵੀਪ ਨੋਡਲ ਅਫ਼ਸਰਾਂ, ਸੁਪਰਵਾਈਜਰਾਂ, ਬੀ.ਐਲ.ਓਜ਼., ਸਕੂਲਾਂ ਕਾਲਜਾਂ ਦੇ ਨੋਡਲ ਅਫ਼ਸਰਾਂ/ਕੈਂਪਸ ਅੰਬੈਸਡਰਾਂ ਅਤੇ ਇਲੈਕਟਰੋਲ ਲਿਟਰੇਸੀ ਕਲੱਬਾਂ ਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਵਿੱਚ ਵੱਧ ਤੋਂ ਵੱਧ ਵੋਟਰਾਂ ਨੂੰ ਰਜਿਸਟਰ ਕੀਤਾ ਜਾ ਸਕੇ।
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
EDITOR
CANADIAN DOABA TIMES
Email: editor@doabatimes.com
Mob:. 98146-40032 whtsapp