ਕਿਸਾਨ ਸਿਹਤ ਬੀਮਾ ਯੋਜਨਾਂ ਦੇ ਫਾਰਮ 24 ਜੁਲਾਈ ਤੱਕ ਜਮਾਂ ਕਰਵਾਏ ਜਾ ਸਕਦੇ ਹਨ : ਡਾ. ਹਰਤਰਨਪਾਲ ਸਿੰਘ

ਕਿਸਾਨ ਸਿਹਤ ਬੀਮਾ ਯੋਜਨਾਂ ਦੇ ਫਾਰਮ 24 ਜੁਲਾਈ ਤੱਕ ਜਮਾਂ ਕਰਵਾਏ ਜਾ ਸਕਦੇ ਹਨ : ਡਾ. ਹਰਤਰਨਪਾਲ ਸਿੰਘ 

ਪਠਾਨਕੋਟ,14 ਜੁਲਾਈ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਲਈ 5 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਆਯੂਸਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਚਲਾਈ ਜਾ ਰਹੀ ਹੈ ਜਿਸ ਅਧੀਨ ਜਿਲਾ ਪਠਾਨਕੋਟ ਦੇ ਕਿਸਾਨ ਸਿਹਤ ਬੀਮਾ ਯੋਜਨਾ ਲਈ ਫਾਰਮ 24 ਜੁਲਾਈ ਤੱਕ ਜਮਾਂ ਕਰਵਾ ਸਕਦੇ ਹਨ। ਇਹ ਪ੍ਰਗਟਾਵਾ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ ਨੇ ਕੀਤਾ।

ਉਨਾਂ ਦੱਸਿਆ ਕਿ ਦੱਸਿਆ ਕਿ ਜਿਹੜੇ ਕਿਸਾਨ ਫਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਹਨ ਉਨਾਂ ਦੇ ਪਰਿਵਾਰਕ ਮੈਬਰਾਂ ਲਈ ਇਹ ਯੋਜਨਾ 5 ਲੱਖ ਰੁਪਏ ਤੱਕ ਮੁਫਤ ਇਲਾਜ ਕਰਨ ਦੀ ਸਹੂਲਤ ਹੈ। ਉਨਾਂ ਦੱਸਿਆ  ਕਿ ਜਿਨਾਂ ਕਿਸਾਨਾਂ ਨੇ 1 ਜਨਵਰੀ 2020 ਤੋਂ ਬਾਅਦ ਫਸਲ ਤੇ ਪ੍ਰਾਪਤ , ਫਾਰਮ ਧਾਰਕ ਜਾਂ 01 ਨਵੰਬਰ 2019 ਤੋਂ 31 ਮਾਰਚ ਤੱਕ ਖੰਡ ਮਿਲਾਂ ਨੂੰ ਵੇਚੇ ਗੰਨੇ ਦੀ ਤੋਲ ਪਰਚੀਆਂ ਹਨ, ਉਹ ਕਿਸਾਨ ਸਵੈ ਘੋਸਨਾ ਪੱਤਰ ਸੰਬਧਿਤ ਮਾਕਿਟ ਕਮੇਟੀ ਦਫਤਰ/ਆੜਤੀਆਂ ਫਰਮ ਵਿਖੇ ਜਮਾ ਕਰਵਾਉਣ।

ਇਹ ਫਾਰਮ ਮਾਰਕਿਟ ਕਮੇਟੀ ਜਾਂ ਆਤੜੀਆਂ ਪਾਸੋਂ ਪ੍ਰਾਪਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਕਿਸਾਨ ਇਹ ਫਾਰਮ ਪੰਜਾਬ ਮੰਡੀ ਬੋਰਡ ਦੀ ਵੈਬਸਾਈਟ ਤੋਂ ਵੀ ਡਾਊਨਲੋਡ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਦਰਖਾਸਤ ਦੇਣ ਦੀ ਆਖਿਰੀ ਮਿਤੀ 24 ਜੁਲਾਈ 2020 ਨਿਸਚਿਤ ਕੀਤੀ ਗਈ ਹੈ। ਇਸ ਯੋਜਨਾ ਦਾ ਲਾਭ ਵੱਧ ਤੋਂ ਵੱਧ ਕਿਸਾਨਾ ਨੂੰ ਲੈਣਾ ਚਾਹੀਦਾ ਹੈ ਅਤੇ ਜੇਕਰ ਹੋਰ ਜਾਣਕਾਰੀ ਦੀ ਜਰੂਰਤ ਹੋਵੇ  ਤਾਂ ਟੋਲ ਫ੍ਰੀ ਨੰਬਰ-104 ਤੇ ਲੈ ਸਕਦੇ ਹਨ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply