ਏਕ ਨੂਰ ਸਵੈ ਸੇਵੀ ਸੰਸਥਾ ਨੇ ਸੜਕ ਕਿਨਾਰੇ ਲਗਾਏ ਬੂਟੇ

ਏਕ ਨੂਰ ਸਵੈ ਸੇਵੀ ਸੰਸਥਾ ਨੇ ਸੜਕ ਕਿਨਾਰੇ ਲਗਾਏ ਬੂਟੇ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਦੁਆਬੇ ਦੇ ਪ੍ਰਮੁੱਖ ਸੰਸਥਾ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਵੱਲੋਂ ਆਰੰਭੇ ਹੋਏ ਸਾਂਝੀਆਂ ਥਾਵਾਂ ਪ੍ਰੋਜੈਕਟ ਦੀ ਅਰੰਭਤਾ ਸੰਤ ਬਾਬਾ ਗੁਰਬਚਨ ਸਿੰਘ ਜੀ ਪਠਲਾਵਾ ਵਾਲਿਆ ਨੇ ਅਰਦਾਸ ਕਰਕੇ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਇਹ ਬੂਟੇ ਪਠਲਾਵਾ ਤੋਂ ਮੋਰਾਂਵਾਲੀ ਤੱਕ ਸੜਕ ਦੇ ਦੋਨੋਂ ਪਾਸੇ ਲਗਾਏ ਗਏ।ਇਸ ਮੌਕੇ ਸੰਤ ਬਾਬਾ ਗੁਰਬਚਨ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਅਰੰਭੇ ਹੋਏ ਕਾਰਜ ਆਪਣੇ ਇਲਾਕੇ ਨੂੰ ਹਰਿਆ-ਭਰਿਆ ਕਰਨ ਤੋਂ ਇਲਾਵਾ ਹੋਰ ਸਮਾਜ ਭਲਾਈ ਦੇ ਕਾਰਜ ਕਰਦੇ ਹਨ ਜੋ ਕਿ ਇਹ ਸੰਸਥਾ ਵਧਾਈ ਦੀ ਪਾਤਰ ਹੈ ।ਇਸ ਮੌਕੇ ਸੰਸਥਾ ਦੇ ਚੈਅਰਮੈਨ ਸਰਦਾਰ ਇੰਦਰਜੀਤ ਸਿੰਘ ਵਾਰੀਆ ਨੇ ਦੱਸਿਆ ਕਿ ਸਾਡੀ ਸੰਸਥਾ ਦਾ ਮੁੱਖ ਨਿਸ਼ਾਨਾ ਆਪਣੇ ਇਲਾਕੇ ਨੂੰ ਹਰਿਆ-ਭਰਿਆ ਬਣਾਉਣਾ। ਉਹਨਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਇਕ ਵਿਅਕਤੀ ਇੱਕ ਬੂਟਾ ਜ਼ਰੂਰ ਲਾਵੇ ਅਤੇ ਉਹ ਉਸਦੀ ਦੇਖਭਾਲ ਵੀ ਜਰੂਰ ਕਰੇ ਅਤੇ ਸੰਸਥਾ ਵੱਲੋਂ ਸਜਾਵਟੀ, ਫ਼ਲਦਾਰ ,ਛਾਂਦਾਰ ਬੂਟੇ ਲਗਾਏ ਜਾ ਰਹੇ ਹਨ। ਇਸ ਮੌਕੇ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਸ ਤਰਲੋਚਨ ਸਿੰਘ ਵਾਰੀਆ, ਪ੍ਰਧਾਨ ਸੰਦੀਪ ਕੁਮਾਰ ਪੋਸੀ, ਮਾਸਟਰ ਤਰਸੇਮ ਪਠਲਾਵਾ, ਹਰਪ੍ਰੀਤ ਸਿੰਘ ਪਠਲਾਵਾ, ਬਲਵੀਰ ਸਿੰਘ,ਮਾਸਟਰ ਹਰਮੇਸ਼ ਪਠਲਾਵਾ, ਰਜਿੰਦਰ ਸਿੰਘ,ਹਰਜੀਤ ਸਿੰਘ,ਚਰਨਜੀਤ ਪੋਸੀ, ਹਰਮਨ ਸਿੰਘ, ਗੁਰਜੀਤ ਸਿੰਘ, ਰਮਨ, ਜਸ਼ਨ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply