ਸੰਤ ਮਹਾਂਪੁਰਸ਼ਾਂ ਦੀ ਅਗਵਾਈ ਹੇਠ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਦੀ ਨਿਸ਼ਾਨ ਦੇਹੀ ਹੋਈ


ਸੰਤ ਮਹਾਂਪੁਰਸ਼ਾਂ ਦੀ ਅਗਵਾਈ ਹੇਠ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਦੀ ਨਿਸ਼ਾਨ ਦੇਹੀ ਹੋਈ

ਸਾਰੇ ਇਲਾਕੇ ਦਾ ਨਾਂਅ ਸ੍ਰੀ ਗੁਰੂ ਰਵਿਦਾਸ ਸਿਟੀ ਰੱਖਿਆ ਜਾਵੇ : ਸੰਤ ਸਤਵਿੰਦਰ ਹੀਰਾ

ਗੜ੍ਹਸ਼ੰਕਰ 16 ਜੁਲਾਈ (ਅਸ਼ਵਨੀ ਸ਼ਰਮਾ) : ਸ੍ਰੀ ਗੁਰੂ ਰਵਿਦਾਸ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਦਿੱਲੀ  ਦੇ ਮੁੜ ਨਿਰਮਾਣ ਸੰਬੰਧੀ ਅੱਜ ਡੀ.ਡੀ.ਏ. ਵੱਲੋਂ ਸੰਤ ਮਹਾਂਪੁਰਸ਼ਾਂ ਦੀ ਅਗਵਾਈ ਹੇਠ ਨਿਸ਼ਾਨਦੇਹੀ ਕੀਤੀ ਗਈ। ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਤੀਰਥ ਅਸਥਾਨ ਮੰਦਿਰ ਤੁਗਲਕਾਬਾਦ ਦਿੱਲੀ ਦਾ ਮੁੜ ਨਿਰਮਾਣ ਹੋਣਾ ਆਦਿ ਧਰਮੀ, ਆਦਿ ਵਾਸੀ, ਭਾਰਤੀ ਸੰਗਤਾਂ ਦੇ ਸੰਘਰਸ਼ ਦੀ ਵੱਡੀ ਪ੍ਰਾਪਤੀ ਹੈ।

10 ਅਗਸਤ 2019 ਨੂੰ ਦਿੱਲੀ ਡਿਵੈਲਪਮੈਂਟ ਬੋਰਡ ਅਥਾਰਟੀ ਵੱਲੋਂ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਸਾਡਾ ਉਪਰੋਕਤ ਧਾਰਮਿਕ ਅਸਥਾਨ ਢਾਹ ਕੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ ਜਿਸਦੇ ਸਿੱਟੇ ਵੱਜੋਂ ਭਾਰਤ ਦੇ ਜੰਮੂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਮੁੱਚੇ ਆਦਿ ਧਰਮੀ ਆਦਿ ਵਾਸੀ ਅਤੇ ਭਾਰਤੀ ਸੰਗਤਾਂ ਨੇ ਵੱਡੇ ਪੱਧਰ ‘ਤੇ ਸੰਘਰਸ਼ ਕੀਤਾ,13 ਅਗਸਤ ਨੂੰ ਸਫ਼ਲ ਬੰਦ ਪੰਜਾਬ ਕਰਾਇਆ। ਉਪਰੰਤ 21 ਅਗਸਤ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਲੱਖਾਂ ਦੀ ਗਿਣਤੀ ‘ਚ ਸੰਗਤਾਂ ਨੇ ਇਕੱਠ ਕੀਤਾ ਉਪਰੰਤ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਉਪਰੋਕਤ ਧਾਰਮਿਕ ਸਥਾਨ ਨੂੰ ਬਹਾਲ ਕਰਾਉਣ ਲਈ ਤੁਗਲਕਾਬਾਦ ਪਹੁੰਚੀਆਂ ਜਿੱਥੇ ਦਿੱਲੀ ਪੁਲਿਸ ਨਾਲ ਟਕਰਾਅ ਹੋਇਆ।

ਜਿੱਥੇ ਸਾਡੇ 96 ਸ਼ਰਧਾਲੂ ਯੋਧਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਕਿ ਜੇਲ੍ਹ ਤੋਂ ਸੰਗਤਾਂ ਦੇ ਸੰਘਰਸ਼ ਅਤੇ ਗ੍ਰਹਿ ਮੰਤਰੀ ਭਾਰਤ ਨਾਲ ਮਿਲ ਕੇ ਬਿਨਾਂ ਸ਼ਰਤ ਰਿਹਾਅ ਕਰਵਾਇਆ ਗਿਆ। ਅੱਜ ਵੱਡੀ ਖੁਸ਼ਖਬਰੀ ਹੈ ਕਿ ਭਾਰਤ ਸਰਕਾਰ ਵੱਲੋਂ ਨਿਸ਼ਾਨ ਦੇਹੀ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ। ਬਹੁਤ ਜਲਦ ਭਾਰਤ ਸਰਕਾਰ ਤੋਂ ਉਪਰੋਕਤ ਧਾਰਮਿਕ ਸਥਾਨ ਦੀ ਸੇਵਾ ਸੰਭਾਲ ਲਈ ਜਾਵੇਗੀ ਅਤੇ ਸਮੁੱਚੀ ਆਦਿ ਧਰਮੀ, ਆਦਿ ਵਾਸੀ, ਭਾਰਤੀ ਸੰਤ ਸਮਾਜ ਅਤੇ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਮੰਦਿਰ ਤੁਗਲਕਾਬਾਦ ਵਿਖੇ ਨੀਂਹ ਪੱਥਰ ਰੱਖਿਆ ਜਾਵੇਗਾ। ਅੱਜ ਦੇ ਕਾਰਜ ਦੀ ਸਫ਼ਲਤਾ ਲਈ ਆਦਿ ਧਰਮੀ-ਆਦਿ ਵਾਸੀ ਭਾਰਤੀ ਸੰਤ ਸਮਾਜ ਅਤੇ ਸੰਗਤਾਂ ਨੂੰ ਲੱਖ-ਲੱਖ ਵਧਾਈ ਹੋਵੇ। ਇਸ ਮੌਕੇ ਉਨ੍ਹਾਂ ਨਾਲ ਸ੍ਰੀ ਚਰਨ ਛੋਹ ਗੰਗਾ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਅਤੇ ਮੰਦਿਰ ਨਿਰਮਾਣ ਕਮੇਟੀ ਲਈ ਪੂਰੇ ਭਾਰਤ ‘ਚੋਂ ਲਏ ਗਏ ਸੰਤ ਮਹਾਂਪੁਰਸ਼ ਤੇ ਮੈਂਬਰ ਵੀ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply