ਆਨ ਲਾਇਨ ਵੋਟ ਬਨਵਾਉਣ, ਕੱਟਣ ਜਾਂ ਸੋਧ ਕਰਵਾਉਣ ਲਈ ਹਲਕਾ 003 ਪਠਾਨਕੋਟ ਦੇ ਹਰੇਕ ਬੀ.ਐਲ.ਓ. ਨੂੰ ਵੋਟਰਾਂ ਦੇ ਵਟਸਐਪ ਗਰੂਪ ਬਨਾਉਣ ਦੇ ਨਿਰਦੇਸ਼ ਜਾਰੀ
ਪਠਾਨਕੋਟ 17 ਜੁਲਾਈ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਕੋਵਿਡ 19 ਕਰੋਨਾ ਵਾਇਰਸ ਮਹਾਂਮਾਰੀ ਨੂੰ ਦੇਖਦੇ ਹੋਏ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾਂ ਨਿਰਦੇਸ਼ਾ ਨੂੰ ਮੁੱਖ ਰੱਖਦੇ ਹੋਏ, ਐਸ.ਡੀ.ਐਮ-ਕਮ-ਈ.ਆਰ.ੳ. ਪਠਾਨਕੋਟ ਸ਼੍ਰੀ ਅਰਸ਼ਦੀਪ ਸਿੰਘ ਨੇ ਆਮ ਪਬਲਿਕ ਨੂੰ NVSP.in ਸਰਵਿਸ ਪੋਰਟਲ ਤੇ ਆਨ ਲਾਇਨ ਵੋਟ ਬਨਵਾਉਣ, ਵੋਟ ਕੱਟਣ ਜਾਂ ਸੋਧ ਕਰਵਾਉਣ ਲਈ ਜਾਣਕਾਰੀ ਦੇਣ ਲਈ ਵਿਧਾਨ ਸਭਾ ਚੋਣ ਹਲਕਾ 003 ਦੇ ਹਰੇਕ ਬੀ.ਐਲ.ਓ. ਨੂੰ ਵੋਟਰਾਂ ਦੇ ਵਟਸਐਪ ਗਰੂਪ ਬਨਾਉਣ ਦੇ ਨਿਰਦੇਸ਼ ਦਿੱਤੇ ਹਨ ।
ਆਮ ਪਬਲਿਕ ਨਾਲ ਵੱਟਸਐਪ ਗਰੁਪ ਰਾਹੀ ਵੋਟਾਂ ਨਾਲ ਸਬੰਧਤ ਹਰੇਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ– ਅਰਸਦੀਪ ਸਿੰਘ ਉਪ ਮੰਡਲ ਮੈਜਿਸਟਰੇਟ
ਸ. ਅਰਸਦੀਪ ਸਿੰਘ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ, 003 ਪਠਾਨਕੋਟ ਨੇ ਕਿਹਾ ਕਿ ਆਮ ਪਬਲਿਕ ਨਾਲ ਵੱਟਸਐਪ ਗਰੁਪ ਰਾਹੀ ਵੋਟਾਂ ਨਾਲ ਸਬੰਧਤ ਹਰੇਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ । ਇਸ ਵਟਸਐਪ ਗਰੁਪ ਰਾਹੀ ਵੋਟ ਬਾਨਉਣ, ਵੋਟ ਕੱਟਣ, ਅਤੇ ਵੋਟਰ ਕਾਰਡ ਵਿੱਚ ਸੋਧ ਕਰਨ ਦੀ ਵੀ.ਡੀ.ਓ. ਅਤੇ ਪਾਵਰ ਪੁਆਇੰਟ ਰਾਹੀ ਤਿਆਰ ਕੀਤੀ ਜਾ ਰਹੀ ਪੈ੍ਰਜਂਟੇਸ਼ਨ ਬਹੁਤ ਜਲਦੀ ਸਾਂਝੀ ਕੀਤੀ ਜਾਵੇਗੀ । ਇਸ ਲਈ ਪਠਾਨਕੋਟ ਹਲਕੇ ਦੀ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋ ਬੀ.ਐਲ.ਓ. ਵਰਸਐਪ ਗਰੁਪ ਬਨਾਉਣ ਤਾਂ ਉਸ ਗਰੁਪ ਨੂੰ ਐਗਜਿਟ ਜਾਂ ਲੈਫਟ ਨਾ ਕੀਤਾ ਜਾਵੇ । ਸਗੋ ਜੋ ਵੀ ਇਸ ਗਰੁਪ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਰਹਿ ਗਿਆ ਹੈ, ਉਹ ਆਪਣੇ ਬੀ.ਐਲ.ਓ. ਨਾਲ ਤਾਲਮੇਲ ਕਰਕੇ ਵਟਸਐਪ ਗਰੁਪ ਵਿੱਚ ਆਪਣਾ ਨਾਮ ਦਰਜ ਕਰਵਾਏ ਤਾਂ ਜੋ ਚੋਣ ਕਮਿਸ਼ਨ ਵੱਲੋ ਜਦੋ ਵੀ ਕੋਈ ਗਾਈਡ ਲਾਇਨ ਜਾਰੀ ਹੋਵੇ ਉਹ ਆਮ ਪਬਲਿਕ ਤੱਕ ਪਹੁੰਚ ਸਕੇ ।
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
EDITOR
CANADIAN DOABA TIMES
Email: editor@doabatimes.com
Mob:. 98146-40032 whtsapp