LATEST NEWS: ਹਸਪਤਾਲ ਚ ਪਿਓ-ਪੁੱਤਰਾਂ ਦੀ ਸ਼ਰੇਆਮ ਕੁਟਾਈ,ਵੀਡੀਓ ਵਾਇਰਲ, ਡੀ.ਐੱਸ.ਪੀ. ਸਤੀਸ਼ ਕੁਮਾਰ ਨੇ ਕਿਹਾ…READ MORE

ਗੜ੍ਹਸ਼ੰਕਰ ਹਸਪਤਾਲ ਚ ਪਿਓ ਪੁੱਤਰਾ ਦੀ ਸ਼ਰੇਆਮ ਕੁਟਾਈ
ਸੀਸੀਟੀਵੀ ਕੈਮਰਿਆਂ ਦੀ ਵੀਡੀਓ ਹੋਈ ਵਾਇਰਲ
ਗਡ਼੍ਹਸ਼ੰਕਰ, 17 ਜੁਲਾਈ (ਅਸ਼ਵਨੀ ਸ਼ਰਮਾ)- ਸਿਵਲ ਹਸਪਤਾਲ ਗਡ਼੍ਹਸ਼ੰਕਰ ਉਸ ਵੇਲੇ ਜੰਗ ਦਾ ਮੈਦਾਨ ਬਣ ਗਿਆ, ਜਦ ਦੁਪਹਿਰ ਸਮੇਂ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਇਲਾਜ ਕਰਵਾ ਰਹੇ ਪਿਓ-ਪੁੱਤਰਾਂ ਦੀ ਬਾਹਰੋਂ ਆਏ ਇਕ ਦਰਜਨ ਤੋਂ ਵਧੇਰੇ ਵਿਅਕਤੀਆਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ | ਹਸਪਤਾਲ ਦੇ ਐਮਰਜੈਂਸੀ ਵਿਭਾਗ ‘ਚ ਕੁੱਟਮਾਰ ਕਾਰਨ ਕੁਰਲਾ ਰਹੇ ਗੁਰਪ੍ਰੀਤ ਕਟਾਰੀਆ ਪੁੱਤਰ ਸੋਹਣ ਲਾਲ ਕਟਾਰੀਆ ਵਾਸੀ ਡੱਲੇਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੇ ਤਾਏ ਨਾਲ 15 ਮਰਲੇ ਥਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਝਗਡ਼ਾ ਚੱਲ ਰਿਹਾ ਹੈ ਜਿਸ ਕਾਰਨ ਝਗਡ਼ਾ ਹੋਣ ਤੋਂ ਬਾਅਦ ਮੈਂ ਆਪਣੇ ਪਿਤਾ ਸੋਹਣ ਲਾਲ ਕਟਾਰੀਆ ਤੇ ਭਰਾ ਮਨਜੀਤ ਕਟਾਰੀਆ ਨਾਲ ਹਸਪਤਾਲ ਵਿਚ ਦਾਖਲ ਹੋ ਕੇ ਐਮਰਜੈਂਸੀ ਵਿਭਾਗ ਵਿਚ ਇਲਾਜ ਕਰਵਾ ਰਿਹਾ ਸੀ |


The outright beating of father and son in the hospital.

ਦੂਜੀ ਧਿਰ ਦੇ 2 ਮੈਂਬਰ ਵੀ ਹਸਪਤਾਲ ਵਿਚ ਦਾਖਲ ਸਨ | ਦੁਪਹਿਰ ਕਰੀਬ 1 ਵਜੇ 10-15 ਵਿਅਕਤੀਆਂ ਨੇ ਐਮਰਜੈਂਸੀ ਵਿਭਾਗ ਵਿਚ ਆ ਕੇ ਸਾਡੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ | ਉਨ੍ਹਾਂ ਦੋਸ਼ ਲਗਾਇਆ ਕਿ ਸਾਡੀ ਨਾ ਤਾਂ ਪਿੰਡ ਵਿਚ ਸੁਣਵਾਈ ਹੋ ਰਹੀ ਹੈ ਤੇ ਨਾ ਹੀ ਪੁਲਿਸ ਸੁਣ ਰਹੀ ਹੈ | ਹਸਪਤਾਲ ਦੇ ਕੈਮਰਿਆਂ ‘ਚ ਕੁੱਟਮਾਰ ਦੀ ਘਟਨਾ ਕੈਦ ਹੋ ਚੁੱਕੀ ਹੈ |



ਡੀ.ਐੱਸ.ਪੀ. ਸਤੀਸ਼ ਕੁਮਾਰ ਨੇ ਕਿਹਾ ਕਿ ਹਸਪਤਾਲ ‘ਚ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਿਖ਼ਲਾਫ਼ ਪੁਲਿਸ ਵਲੋਂ ਪਰਚਾ ਦਰਜ ਕੀਤਾ ਜਾ ਰਿਹਾ ਹੈ | ਦੂਜੇ ਪਾਸੇ ਐੱਸ.ਐੱਮ.ਓ. ਡਾ. ਟੇਕ ਰਾਜ ਭਾਟੀਆ ਨੇ ਕਿਹਾ ਕਿ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰੇ, ਇਸ ਲਈ ਹਸਪਤਾਲ ਵਿਚ ਪੁਲਿਸ ਸੁਰੱਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਪੁਲਿਸ ਵਿਭਾਗ ਤੋਂ ਇਹ ਮੰਗ ਕੀਤੀ ਜਾਵੇਗੀ |
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply