ਆਮ ਪਬਲਿਕ ਨਾਲ ਵੱਟਸਐਪ ਗਰੁੱਪ ਰਾਹੀ ਵੋਟਾਂ ਨਾਲ ਸਬੰਧਤ ਹਰੇਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ : ਡਾ.ਨਿੱਧੀ

ਆਮ ਪਬਲਿਕ ਨਾਲ ਵੱਟਸਐਪ ਗਰੁੱਪ ਰਾਹੀ ਵੋਟਾਂ ਨਾਲ ਸਬੰਧਤ ਹਰੇਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ : ਡਾ.ਨਿੱਧੀ

ਆਨ ਲਾਇਨ ਵੋਟ ਬਨਵਾਉਣ, ਕੱਟਣ ਜਾਂ ਸੋਧ ਕਰਵਾਉਣ ਲਈ ਹਲਕਾ 001 ਸੁਜਾਨਪੁਰ ਦੇ ਹਰੇਕ ਬੀ.ਐਲ.ਓ. ਨੂੰ ਵੋਟਰਾਂ ਦੇ ਵਟਸਐਪ ਗਰੂਪ ਬਨਾਉਣ ਦੇ ਨਿਰਦੇਸ਼ ਜਾਰੀ

ਪਠਾਨਕੋਟ 18 ਜੁਲਾਈ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਕੋਵਿਡ 19 ਕਰੋਨਾ ਵਾਇਰਸ ਮਹਾਂਮਾਰੀ ਨੂੰ ਦੇਖਦੇ ਹੋਏ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ. ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾਂ ਨਿਰਦੇਸ਼ਾ ਨੂੰ ਮੁੱਖ ਰੱਖਦੇ ਹੋਏ, ਐਸ.ਡੀ.ਐਮ. ਧਾਰ ਕਲਾ -ਕਮ-ਈ.ਆਰ.ੳ. ਸੁਜਾਨਪੁਰ ਡਾ. ਨਿੱਧੀ ਕੂਮੂਦ ਬਾਮਬਾਹ ਨੇ ਆਮ ਪਬਲਿਕ ਨੂੰ NVSP.in ਸਰਵਿਸ ਪੋਰਟਲ ਤੇ ਆਨ ਲਾਇਨ ਵੋਟ ਬਨਵਾਉਣ, ਵੋਟ ਕੱਟਣ ਜਾਂ ਸੋਧ ਕਰਵਾਉਣ ਲਈ ਜਾਣਕਾਰੀ ਦੇਣ ਲਈ ਵਿਧਾਨ ਸਭਾ ਚੋਣ ਹਲਕਾ 001 ਸੁਜਾਨਪੁਰ ਦੇ ਹਰੇਕ ਬੀ.ਐਲ.ਓ. ਨੂੰ ਵੋਟਰਾਂ ਦੇ ਵਟਸਐਪ ਗਰੂਪ ਬਨਾਉਣ ਦੇ ਨਿਰਦੇਸ਼ ਦਿੱਤੇ ਹਨ ।

ਡਾ. ਨਿੱਧੀ ਕੂਮੂਦ ਬਾਮਬਾਹ ਉਪ ਮੰਡਲ ਮੈਜਿਸਟਰੇਟ ਧਾਰਕਲਾ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ, 001 ਸੁਜਾਨਪੁਰ ਨੇ ਕਿਹਾ ਕਿ ਆਮ ਪਬਲਿਕ ਨਾਲ ਵੱਟਸਐਪ ਗਰੁਪ ਰਾਹੀ ਵੋਟਾਂ ਨਾਲ ਸਬੰਧਤ ਹਰੇਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ । ਇਸ ਵਟਸਐਪ ਗਰੁਪ ਰਾਹੀ ਵੋਟ ਬਾਨਉਣ, ਵੋਟ ਕੱਟਣ, ਅਤੇ ਵੋਟਰ ਕਾਰਡ ਵਿੱਚ ਸੋਧ ਕਰਨ ਦੀ ਵੀ.ਡੀ.ਓ. ਅਤੇ ਪਾਵਰ ਪੁਆਇੰਟ ਰਾਹੀ ਤਿਆਰ ਕੀਤੀ ਜਾ ਰਹੀ ਪੈ੍ਰਜਂਟੇਸ਼ਨ ਬਹੁਤ ਜਲਦੀ ਸਾਂਝੀ ਕੀਤੀ ਜਾਵੇਗੀ ।

ਇਸ ਲਈ ਸੁਜਾਨਪੁਰ ਹਲਕੇ ਦੀ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋ ਬੀ.ਐਲ.ਓ. ਵਰਸਐਪ ਗਰੁਪ ਬਨਾਉਣ ਤਾਂ ਉਸ ਗਰੁਪ ਨੂੰ ਐਗਜਿਟ ਜਾਂ ਲੈਫਟ ਨਾ ਕੀਤਾ ਜਾਵੇ । ਸਗੋ ਜੋ ਵੀ ਇਸ ਗਰੁਪ ਵਿੱਚ ਸ਼ਾਮਲ ਹੋਣ ਤੋਂ ਵਾਂਝਾ ਰਹਿ ਗਿਆ ਹੈ, ਉਹ ਆਪਣੇ ਬੀ.ਐਲ.ਓ. ਨਾਲ ਤਾਲਮੇਲ ਕਰਕੇ ਵਟਸਐਪ ਗਰੁਪ ਵਿੱਚ ਆਪਣਾ ਨਾਮ ਦਰਜ ਕਰਵਾਏ ਤਾਂ ਜੋ ਚੋਣ ਕਮਿਸ਼ਨ ਵੱਲੋ ਜਦੋ ਵੀ ਕੋਈ ਗਾਈਡ ਲਾਇਨ ਜਾਰੀ ਹੋਵੇ ਉਹ ਆਮ ਪਬਲਿਕ ਤੱਕ ਪਹੁੰਚ ਸਕੇ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply