CHANDIGARH : ਗ੍ਰੇਨੇਡ ਹਮਲੇ ਤੋਂ ਬਾਅਦ ਨਿਰੰਕਾਰੀ ਮਿਸ਼ਨ ਦੇ ਜਨਸੰਪਰਕ ਵਿੰਗ ਵਲੋਂ ਪਹਿਲਾ ਪ੍ਰਤੀਕਰਮ ਸਾਹਮਣੇ ਆਇਆ ਹੈ। ਜਨਸੰਪਰਕ ਵਿੰਗ ਨੇ ਮਿਸ਼ਨ ਨਾਲ ਜੁੜੇ ਪੈਰੋਕਾਰਾਂ ਨੂੰ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਸਿਆਸੀ ਬਿਆਨਬਾਜ਼ੀ ਅਤੇ ਨਾਅਰੇਬਾਜ਼ੀ ਕਰਨ ਤੋਂ ਗੁਰੇਜ ਕਰਨ ਦੀ ਹਿਦਾਇਤ ਕੀਤੀ ਹੈ। ਵਿੰਗ ਨੇ ਪੈਰੋਕਾਰਾਂ ਨੂੰ ਸੰਦੇਸ਼ ਦਿੱਤਾ ਹੈ ਕਿ ਸਾਡਾ ਗੁਰਸਿੱਖੀ ਸਬਰ ਹੀ ਸਾਡੀ ਤਾਕਤ ਹੈ, ਇਸ ਲਈ ਇਸ ਸੰਬੰਧੀ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਗੁਰੇਜ ਕੀਤਾ ਜਾਵੇ। ਸਾਡਾ ਧਰਮ ਸਾਨੂੰ ਸਬਰ ਰੱਖਣ ਲਈ ਸਿਖਾਉਂਦਾ ਹੈ।
ਰਾਜਾਸਾਂਸੀ ਦੇ ਨਿਰੰਕਾਰੀ ਭਵਨ ‘ਤੇ ਹਮਲੇ ਤੋਂ ਬਾਅਦ ਦਿੱਲੀ, ਹਰਿਆਣਾ ਵਿਚ ਵੀ ਹਾਈ ਅਲਰਟ ਜਾਰੀ ਕਰਕੇ ਨਿਰੰਕਾਰੀ ਭਵਨ ਨਾਲ ਜੁੜੇ ਸਤਿਸੰਗ ਘਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਰਾਜਾਸਾਂਸੀ ਵਿਚ ਹੋਏ ਹਮਲੇ ਦੌਰਾਨ ਲਗਭਗ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp