ਹੁਣ ਜੰਗਲੀ ਜਾਨਵਰ ਖਰਾਬ ਨਹੀਂ ਕਰ ਸਕਣਗੇ ਕੰਢੀ ਦੇ ਕਿਸਾਨਾਂ ਦੀਆਂ ਫ਼ਸਲਾਂ : ਸਾਧੂ ਸਿੰਘ ਧਰਮਸੋਤ

– 6 ਡਵੀਜ਼ਨਾਂ ਦੇ 1449 ਪਿੰਡਾਂ ਨੂੰ 8 ਕਰੋੜ ਤੋਂ ਵੱਧ ਦੀ ਦਿੱਤੀ ਜਾਵੇਗੀ ਸਬਸਿਡੀ ਦੀ ਸਹੂਲਤ
ਹੁਸ਼ਿਆਰਪੁਰ, 20 ਨਵੰਬਰ (ADESH PARMINDER SINGH, RINKU THAPER, SATWINDER SINGH)
ਕੰਢੀ ਇਲਾਕੇ ਵਿੱਚ ਲੰਬੇ ਸਮੇਂ ਤੋਂ ਜੰਗਲੀ ਜਾਨਵਰ ਕਿਸਾਨਾਂ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚ ਰਹੇ ਸਨ। ਹੁਣ ਕਿਸਾਨਾਂ ਦੀ ਇਹ ਮੁਸ਼ਕਲ ਖਤਮ ਹੋ ਜਾਵੇਗੀ ਅਤੇ ਉਨ੍ਹਾਂ ਦੀ ਪੈਦਾਵਾਰ ਵੀ ਵਧੇਗੀ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੰਢੀ ਦੇ ਕਿਸਾਨਾਂ ਦਾ ਹੱਥ ਫੜਦੇ ਹੋਏ ਇਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਲਈ ਲਗਾਈ ਗਈ ਕੰਡਿਆਂ ਵਾਲੀ ਤਾਰ ਲਈ ਸਬਸਿਡੀ ਦਿੱਤੀ ਹੈ। ਇਹ ਵਿਚਾਰ ਜੰਗਲਾਤ ਮੰਤਰੀ ਪੰਜਾਬ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਰੈਸਟ ਹਾਊਸ ਬਸੀ ਜਾਨਾ ਵਿਖੇ ਕਰਵਾਏ ਸਮਾਰੋਹ ਦੌਰਾਨ ਪ੍ਰਗਟਾਏ। ਅੱਜ ਆਰ.ਕੇ.ਵੀ.ਆਈ. ਸਕੀਮ ਤਹਿਤ ਕੰਡੇਦਾਰ ਫੈਂਸਿੰਗ ’ਤੇ ਸਬਸਿਡੀ ਦੀ ਸਹੂਲਤ ਦੇਣ ਲਈ ਇਕ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ 6 ਡਵੀਜ਼ਨਾਂ ਦੇ 218 ਕਿਸਾਨਾਂ ਨੂੰ 1 ਕਰੋੜ 57 ਲੱਖ 58 ਹਜ਼ਾਰ 852 ਰੁਪਏ ਦੀ ਸਬਸਿਡੀ ਦੇ ਚੈਕ ਸੌਂਪੇ ਗਏ। ਇਸ ਮੌਕੇ ਹਲਕਾ ਵਿਧਾਇਕ ਟਾਂਡਾ ਸ੍ਰੀ ਸੰਗਤ ਸਿੰਘ ਗਿਲਜੀਆਂ, ਹਲਕਾ ਵਿਧਾਇਕ ਸ਼ਾਮਚੁਰਾਸੀ ਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸ੍ਰੀ ਪਵਨ ਕੁਮਾਰ ਆਦੀਆ, ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ, ਪ੍ਰਧਾਨ ਮੁੱਖ ਵਣ ਪਾਲ ਸ੍ਰੀ ਜਿਤੇਂਦਰਾ ਸ਼ਰਮਾ, ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਅਤੇ ਐਸ.ਐਸ.ਪੀ. ਸ੍ਰੀ ਜੇ.ਏਲਨਚੇਲੀਅਨ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।

ਇਸ ਦੌਰਾਨ ਹਲਕਾ ਵਿਧਾਇਕ ਸ੍ਰੀ ਸੰਗਤ ਸਿੰਘ ਗਿਲਜੀਆਂ, ਸ੍ਰੀ ਪਵਨ ਕੁਮਾਰ ਆਦੀਆ ਅਤੇ ਡਾ. ਰਾਜ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਕਿਸਾਨਾਂ ਦੇ ਹਿੱਤਾਂ ਨਾਲ ਖੜ੍ਹੀ ਹੈ ਅਤੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਕਿਸਾਨਾਂ ਨੂੰ ਹਰ ਸੰਭਵ ਮਦਦ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਯਤਨ ਨਾਲ ਕੰਢੀ ਦੇ ਕਿਸਾਨਾਂ ਨੂੰ ਕਾਫ਼ੀ ਲਾਭ ਪ੍ਰਾਪਤ ਹੋਵੇਗਾ।                                                              

ਇਸ ਮੌਕੇ ਵਣ ਪਾਲ ਨਾਰਥ ਸਰਕਲ ਸ੍ਰੀ ਐਨ.ਐਸ. ਰੰਧਾਵਾ, ਵਣ ਪਾਲ ਸ਼ਿਵਾਲਿਕ ਸਰਕਲ ਸ੍ਰੀ ਚਰਚਿਲ ਕੁਮਾਰ, ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਜ਼ਿਲ੍ਹਾ ਜੰਗਲਾਤ ਅਫ਼ਸਰ ਸ੍ਰੀ ਨਰੇਸ਼ ਮਹਾਜਨ, ਰੇਂਜ ਅਫਸਰ ਕੁਲਰਾਜ ਸਿੰਘ, ਰੇਂਜ ਅਫਸਰ ਪਰਮਜੀਤ ਸਿੰਘ, ਡੀਪੀਆਰਓ ਸ਼੍ਰੀ ਹਾਕਮ ਥਾਪਰ, ਏਪੀਆਰਓ ਸ਼੍ਰੀ ਲੋਕੇਸ਼ ਚੌਬੇ ਤੋਂ ਇਲਾਵਾ ਐਸ.ਏ.ਐਸ. ਨਗਰ, ਰੂਪਨਗਰ, ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਕਈ ਹੋਰ ਜੰਗਲਾਤ ਅਧਿਕਾਰੀ ਵੀ ਹਾਜ਼ਰ ਸਨ।

Advertisements

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply