ਵੱਡੀ ਖ਼ਬਰ : ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ 80 ਮੌਤਾਂ 

ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ 17 ਹੋਰ ਕਾਬੂ; ਗਿ੍ਰਫਤਾਰ ਕੀਤੇ ਦੋਸ਼ੀਆਂ  ਦੀ ਕੁੱਲ ਗਿਣਤੀ ਹੋਈ 25
ਸਰਗਨਾ ਔਰਤ, ਟਰਾਂਸਪੋਰਟ ਮਾਲਕ, ਕਈ ਢਾਬਾ ਮਾਲਕ ਵੀ ਪਾਏ ਗਏ ਦੋਸ਼ੀ
ਪੁਲਿਸ ਵਲੋਂ ਪ੍ਰਭਾਵਿਤ ਜ਼ਿਲਿਆਂ ਵਿਚ 100 ਤੋਂ ਵੱਧ ਛਾਪੇਮਾਰੀਆਂ ; ਸੈਂਕੜੇ ਲੀਟਰ ਲਾਹਣ ਕੀਤਾ ਜ਼ਬਤ
ਚੰਡੀਗੜ, 1 ਅਗਸਤ:
ਸੂਬੇ ਵਿਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ  ਦੀ ਗਿਣਤੀ ਵੱਧ ਕੇ 80 ਹੋ ਗਈ ਹੈ, ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਪ੍ਰਭਾਵਿਤ ਤਿੰਨ ਜ਼ਿਲਿਆਂ ਅੰਮਿ੍ਰਤਸਰ ਦਿਹਾਤੀ, ਗੁਰਦਾਸਪੁਰ ਅਤੇ ਤਰਨਤਾਰਨ  ਵਿਚ 100 ਤੋਂ ਵੱਧ ਛਾਪੇਮਾਰੀ ਕਰਦਿਆਂ 17 ਹੋਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਇਸ ਦੇ ਨਾਲ ਹੀ  ਕਈ ਹੋਰ ਥਾਵਾਂ ਜਿਵੇਂ ਰਾਜਪੁਰਾ ਅਤੇ ਸ਼ੰਭੂ ਬਾਰਡਰ ਨੇੜੇ ਵੀ ਛਾਪੇਮਾਰੀ ਕੀਤੀ ਗਈ। ਇਸ ਕੇਸ ਵਿੱਚ ਗਿ੍ਰਫਤਾਰੀਆਂ ਦੀ ਕੁੱਲ ਗਿਣਤੀ 25 ਹੋ ਗਈ ਹੈ।
 
ਡੀਜੀਪੀ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਿ੍ਰਫਤਾਰ ਕੀਤੇ ਮੁਲਜ਼ਮਾ ਵਿੱਚ  ਮਾਫੀਆ ਮਾਸਟਰ ਮਾਈਂਡ, ਇੱਕ ਔਰਤ ਸਰਗਨਾ, ਇੱਕ ਟਰਾਂਸਪੋਰਟ ਮਾਲਕ, ਇੱਕ ਲੋੜੀਂਦਾ ਅਪਰਾਧੀ ਅਤੇ ਵੱਖ-ਵੱਖ ਢਾਬਿਆਂ ਦੇ ਮਾਲਕ / ਮੈਨੇਜਰ ਜਿਥੇ ਨਾਜਾਇਜ਼ ਸ਼ਰਾਬ ਦੀ ਸਪਲਾਈ ਕੀਤੀ ਜਾ ਰਹੀ ਸੀ, ਸ਼ਾਮਲ ਹਨ।
 
ਛਾਪੇਮਾਰੀ ਕਰਨ ਵਾਲੀਆਂ ਟੀਮਾਂ ਨੇ ਸ਼ੰਭੂ ਸਰਹੱਦ, ਰਾਜਪੁਰਾ ਅਤੇ ਪਟਿਆਲੇ ਦੇ ਆਸ ਪਾਸ ਦੇ ਖੇਤਰ ਵਿੱਚ ਵੱਖ-ਵੱਖ ਪਿੰਡਾਂ ਅਤੇ ਢਾਬਿਆਂ ਤੋਂ ਵੱਡੀ ਮਾਤਰਾ ਵਿੱਚ ਲਾਹਣ ਬਰਾਮਦ ਕੀਤੀ ਹੈ। ਉਨਾਂ ਦੱਸਿਆ ਕਿ ਛਾਪੇਮਾਰੀ ਨੇ ਕਈ ਜ਼ਿਲਿਆਂ ਵਿੱਚ ਫੈਲੀ ਨਾਜਾਇਜ਼ ਸ਼ਰਾਬ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪਟਿਆਲਾ ਜ਼ਿਲਾ ਦੇ ਸ਼ੰਭੂ, ਰਾਜਪੁਰਾ ਤੇ ਬਨੂੜ ਦੇ  ਢਾਬਿਆਂ ਜਿਨਾਂ ਵਿਚ  ਝਿਲਮਿਲ ਢਾਬਾ, ਗ੍ਰੀਨ ਢਾਬਾ, ਛਿੰਦਾ ਢਾਬਾ ਸ਼ਾਮਲ ਹਨ, ਨੂੰ ਸੀਲ ਕੀਤਾ ਗਿਆ ਹੈ।
ਪਿੰਡ ਬਘੌਰਾ ਤੋਂ 750 ਲੀਟਰ ਲਾਹਣ ਬਰਾਮਦ ਕੀਤੀ ਗਈ, ਜਿੱਥੋਂ ਦੋ ਵਿਅਕਤੀਆਂ, ਸਤਨਾਮ ਅਤੇ ਰਸ਼ਮ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਜਦੋਂ ਕਿ ਇਕ ਹੋਰ ਵਿਅਕਤੀ ਜਿਸ ਦੀ ਪਛਾਣ ਲਖਵਿੰਦਰ ਵਜੋਂ ਹੋਈ ਹੈ, ਵੀ ਦੋਸ਼ੀ ਵਿੱਚ ਸ਼ਾਮਲ ਹੈ।
 
ਸਰਗਨਾ ਦਰਸ਼ਨ ਰਾਣੀ ਉਰਫ ਫੌਜਣ ਨੂੰ ਬਟਾਲਾ ਪੁਲਿਸ ਨੇ ਗਿ੍ਰਫਤਾਰ ਕੀਤਾ ਸੀ, ਜਦੋਂ ਕਿ ਇੱਕ ਹੋਰ ਅਹਿਮ ਦੋਸ਼ੀ ਬੀਰੀ, ਜੋ ਪਿੰਡ ਦਿਓ , ਥਾਣਾ ਸਦਰ ਤਰਨ ਤਾਰਨ ਨਾਲ ਸਬੰਧਤ ਹੈ, ਨੂੰ ਵੀ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਦੋਸ਼ ਵਿੱਚ ਗਿ੍ਰਫ਼ਤਾਰ ਕੀਤਾ ਗਿਆ ਹੈ।
ਅੱਜ ਕੀਤੀ ਗਈ ਛਾਪੇਮਾਰੀ ਦੌਰਾਨ ਆਜ਼ਾਦ ਟਰਾਂਸਪੋਰਟ ਦਾ ਮਾਲਕ ਪ੍ਰੇਮ ਸਿੰਘ ਅਤੇ ਭਿੰਦਾ (ਤਰਨਤਾਰਨ ਪੁਲਿਸ ਨੂੰ ਲੋੜੀਂਦੇ) ਨੂੰ ਰਾਜਪੁਰਾ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ।
ਡੀਜੀਪੀ ਅਨੁਸਾਰ ਰੁਪਿੰਦਰ ਸਿੰਘ ਉਰਫ ਬਿੱਟੂ ਪੁੱਤਰ ਗੁਰਮੇਲ ਸਿੰਘ ਵਾਸੀ ਥੂਹਾ ਦੇ ਘਰ ਛਾਪੇਮਾਰੀ ਕੀਤੀ ਗਈ ਸੀ ਪਰ ਉਹ ਪਿਛਲੇ ਕਈ ਦਿਨਾਂ ਤੋਂ ਉਥੇ ਮੌਜੂਦ ਨਹੀਂ ਸੀ। ਬਿੱਟੂ, ਹਰਦੀਪ ਸਿੰਘ ਉਰਫ ਗੋਲਡੀ , ਉਰਫ ਕੱਛੂ ਦਾ ਦੋਸਤ ਹੈ, ਜਿਸ ਨੂੰ ਹਾਲ ਹੀ ਵਿੱਚ ਸੀਆਈਏ ਜਲੰਧਰ ਦਿਹਾਤੀ ਨੇ ਗਿ੍ਰਫਤਾਰ ਕੀਤਾ ਸੀ, ਅਤੇ ਕੱਛੂ ਦੀ ਸਕਾਰਪੀਓ ਗੱਡੀ ਬਿੱਟੂ ਦੀ ਰਿਹਾਇਸ਼ ਤੋਂ ਬਰਾਮਦ ਕੀਤੀ ਗਈ ਸੀ।
 
ਝਿਲਮਿਲ ਢਾਬੇ ‘ਤੇ ਕੀਤੀ ਛਾਪੇਮਾਰੀ ਦੌਰਾਨ ਮੈਨੇਜਰ ਨਰਿੰਦਰ ਸਿੰਘ ਨੂੰ 200 ਲੀਟਰ ਲਾਹਣ ਸਮੇਤ ਗਿ੍ਰਫਤਾਰ ਕੀਤਾ ਗਿਆ ਹੈ। ਢਾਬਾ ਮਾਲਕ ਹਰਜੀਤ ਸਿੰਘ ਦਾ ਨਾਮ ਐਫ.ਆਈ.ਆਰ. ਵਿਚ ਸ਼ਾਮਲ ਹੈ।
ਗ੍ਰੀਨ ਢਾਬਾ, ਰਾਜਪੁਰਾ ਚੰਡੀਗੜ ਰੋਡ ਥਾਣਾ ਜ਼ੀਰਕਪੁਰ ਵਿਖੇ 4/5 ਛੋਟੇ ਡੱਬਿਆਂ ਵਿਚ ਲਗਭਗ 200 ਲੀਟਰ ਡੀਜਲ ਵਰਗਾ ਤਰਲ ਪਦਾਰਥ ਬਰਾਮਦ ਹੋਇਆ, ਜੋ ਟਰੱਕ ਡਰਾਈਵਰ ਢਾਬਾ ਮਾਲਕ ਨੂੰ ਵੇਚ ਰਹੇ ਸਨ। ਉਕਤ ਢਾਬੇ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਮਾਲਕ ਗੁਰਜੰਟ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।
ਡੀਜੀਪੀ ਨੇ ਦੱਸਿਆ ਕਿ ਮੁਲਤਾਨੀ ਢਾਬਾ ਦੇ ਮਾਲਕ ਨਰਿੰਦਰ ਸਿੰਘ ਨੂੰ ਵੀ ਇਸ ਕੇਸ ਵਿੱਚ ਗਿ੍ਰਫ਼ਤਾਰ ਕੀਤਾ ਗਿਆ ਹੈ।
ਇਕ ਹੋਰ ਵਿਅਕਤੀ ਪਰਮਿੰਦਰ ਸਿੰਘ ਕੋਲੋਂ 150 ਲੀਟਰ ਅਤੇ ਬਲਜੀਤ ਸਿੰਘ ਕੋਲੋਂ 200 ਲੀਟਰ ਲਾਹਣ ਬਰਾਮਦ ਹੋਇਆ। ਇਨਾਂ ਦੋਵਾਂ ਵਿਅਕਤੀਆਂ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਹੈ।
ਇੱਕ ਹੋਰ ਮੁੱਖ ਮੁਲਜ਼ਮ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਜੋ ਕਿ ਤਰਨਤਾਰਨ ਤੋਂ ਅੰਮਿ੍ਰਤਸਰ ਦਿਹਾਤੀ ਖੇਤਰ ਵਿਚ ਜਾਅਲੀ ਸ਼ਰਾਬ ਲਿਆ ਰਿਹਾ ਸੀ। ਇਸਦੀ ਦੀ ਪਛਾਣ ਗੋਵਿੰਦਰਬੀਰ ਸਿੰਘ ਉਰਫ ਗੋਬਿੰਦਾ ਪੁੱਤਰ ਗੁਰਮੀਤ ਸਿੰਘ ਵਾਸੀ ਜੰਡਿਆਲਾ ਸਿਟੀ, ਥਾਣਾ ਜੰਡਿਆਲਾ ਵਜੋਂ ਹੋਈ ਹੈ। ਉਹ ਅੰਮਿ੍ਰਤਸਰ ਦਿਹਾਤੀ ਜ਼ਿਲੇ ਵਿੱਚ ਮਾਫੀਆ ਦਾ ਮੁੱਖ ਮਾਸਟਰਮਾਈਂਡ ਸੀ।
ਡੀਜੀਪੀ ਨੇ ਮੁਲਜ਼ਮਾਂ ਬਾਰੇ ਦੱਸਿਆ ਕਿਹਾ ਕਿ 6-7 ਪਛਾਣੇ ਗਏ ਢਾਬਿਆਂ ‘ਤੇ ਸਪਿਰਟ ਵਾਲੇ ਟਰੱਕ ਰੁਕਦੇ ਸਨ ਤੇ ਢਾਬਾ ਮਾਲਕਾਂ ਨੇ ਟਰੱਕ ਚਾਲਕਾਂ ਕੋਲੋਂ ਸ਼ਰਾਬ ਇਕੱਠਾ ਕਰਕੇ ਭਿੰਦਾ ਵਾਸੀ ਪਿਪਲਾ ਰੋਡ, ਰਾਜਪੁਰਾ ਨੂੰ ਵੇਚ ਦਿੰਦੇ ਸਨ ਜੋ ਕਿ ਰਾਜਪੁਰਾ ਫੈਕਟਰੀ ਕੇਸ ਵਿਚ ਦੋਸ਼ੀ ਸੀ ਅਤੇ ਬਨੂੜ ਨੇੜਲੇ ਇਕ ਪਿੰਡ ਦਾ ਬਿੱਟੂ ਵੀ ਦੋਸ਼ੀ ਸੀ। ਇਹ ਦੋਵੇਂ ਦੋਸ਼ੀ ਅੰਮਿ੍ਰਤਸਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਸ਼ਰਾਬ ਦੀ ਸਪਲਾਈ ਕਰਦੇ ਸਨ।
 
ਛਾਪੇਮਾਰੀਆਂ ਜਾਰੀ ਹਨ, ਐਸਐਸਪੀ ਪਟਿਆਲਾ ਵਲੋਂ ਰਾਜਪੁਰਾ ਵਿਖੇ ਨਿੱਜੀ ਤੌਰ ‘ਤੇ ਛਾਪੇਮਾਰੀ ਕਰਨ ਅਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ  ਨਿਗਰਾਨੀ ਕੀਤੀ ਜਾ ਰਹੀ  ਹੈ। ਡੀਜੀਪੀ ਨੇ ਅੱਗੇ ਕਿਹਾ ਕਿ ਸ਼ਰਾਬ ਦੀ ਪੂਰੀ ਸਪਲਾਈ ਚੋਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
 
ਇਸੇ ਦੌਰਾਨ  ਗੁਰਪਾਲ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਧੋਟੀਆਂ, ਥਾਣਾ ਸਰਹਾਲੀ ਜ਼ਿਲਾ ਤਰਨ ਤਾਰਨ, ਜਿਸਨੂੰ ਫਿਲੌਰ ਵਿੱਚ ਸ਼ਰਾਬ ਦੀ ਤਸਕਰੀ ਦੇ ਦੋਸ਼ ਵਿੱਚ 09.07.2020 ਨੂੰ ਗਿ੍ਰਫਤਾਰ ਕੀਤਾ ਗਿਆ ਸੀ, ਨੂੰ ਇਸ ਤਸਕਰੀ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਲਈ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਜਾ ਰਿਹਾ ਹੈ। ਉਸ ਨੂੰ ਥਾਣਾ ਫਿਲੌਰ ਪੁਲਿਸ ਖੇਤਰ ਵਿੱਚ 4000 ਲੀਟਰ ਕੈਮੀਕਲ / ਸਪਿਰਟ ਨਾਲ ਗਿ੍ਰਫਤਾਰ ਕੀਤਾ ਗਿਆ ਸੀ।
 
ਆਬਕਾਰੀ ਕਮਿਸ਼ਨਰ ਦੇ ਅਨੁਸਾਰ, ਹਾਲਾਂਕਿ ਕੱਲ ਦੇ ਛਾਪਿਆਂ ਦੌਰਾਨ ਜ਼ਬਤ ਕੀਤੀ ਗਈ ਸਮੱਗਰੀ ਦੇ ਰਸਾਇਣਕ ਵਿਸ਼ਲੇਸ਼ਣ ਦੀਆਂ ਰਿਪੋਰਟਾਂ ਆਉਣੀਆਂ ਅਜੇ ਬਾਕੀ ਸਨ, ਪਰ ਹੁਣ ਤੱਕ ਦੀ ਜਾਂਚ ਤੋਂ ਪਤਾ ਚੱਲਿਆ ਕਿ ਉਕਤ ਸਮੱਗਰੀ ਡੀਨੇਚਰਡ ਸਪਿਰਟ ਸੀ ਜੋ ਆਮ ਤੌਰ ਤੇ ਰੰਗ / ਹਾਰਡਵੇਅਰ ਉਦਯੋਗ ਵਿੱਚ ਵਰਤੀ ਜਾਂਦੀ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply