GREAT CAPTAIN : ਕੈਬਨਿਟ ਮੰਤਰੀ ਅਰੋੜਾ ਵਲੋਂ DISTT. ਰੋਜ਼ਗਾਰ ਬਿਓਰੋ ਦਫਤਰ ਦਾ ਜਗਤ ਰਾਮ ਪੌਲੀਟੈਕਨਿਕ ‘ਚ ਉਦਘਾਟਨ 

 

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ)
ਹੁਣ ਤੋਂ ਕੁਝ ਸਮਾਂ ਪਹਿਲਾਂ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਜਗਤ ਰਾਮ ਪੌਲੀਟੈਕਨਿਕ ਹੁਸ਼ਿਆਰਪੁਰ ਵਿਖੇ ਜ਼ਿਲ•ਾ ਰੋਜ਼ਗਾਰ ਬਿਓਰੋ ਦਫ਼ਤਰ ਦਾ ਰਸਮੀ ਉਦਘਾਟਨ ਕਰ ਦਿੱਤਾ ਗਿਆ ਹੈ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸੰਨ 2017 ਦੀਆਂ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਸੂਬੇ ਚ ਵਧਦੀ ਨਸ਼ਾਖੋਰੀ ਨੂੰ ਲੈ ਕੇ ਬੇਹਦ ਚਿੰਤਤ ਸਨ। ਉਂੱਨਾ ਕਿਹਾ ਸੀ ਕਿ ਨਸ਼ੇ ਦੀ ਲਤ ਨੂੰ ਖਤਮ ਕਰਨ ਦਾ ਇੱਕੋ ਹੱਲ ਹੈ ਕਿ ਨੌਜਵਾਨਾਂ ਲਈ ਰੋਜਗਾਰ ਪ੍ਰਾਪਤੀ ਲਈ ਹਰ ਹੀਲੇ ਕੋਸ਼ਿਸ਼ ਕੀਤੀ ਜਾਵੇ। ਉਂੱਨਾ ਕਿਹਾ ਕਿ ਰੋਜਗਾਰ ਮੇਲੇ ਤੇ ਹੁਣ ਰੋਜਗਾਰ ਬਿਓਰੋ ਦੇ ਦਫਤਰ ਦਾ ਹੁਸ਼ਿਆਰਪੁਰ ਜਿਲੇ ਚ ਖੁਲਣਾ ਇਸਦੀ ਇੱਕ ਵੱਡੀ ਉਦਾਹਰਨ ਹੈ। ਉਂੱਨਾ ਜਿਲਾ ਨਿਵਾਸੀਆਂ ਤੇ ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਇਸਦੀ ਫਾਇਦਾ ਉਠਾਉਣ। ਉਂੱਨਾ ਇਹ ਵੀ ਕਿਹਾ ਕਿ ਜੋ ਬੱਚੇ ਪੈਸੇ ਦੀ ਕਮੀ ਕਾਰਣ ਪੜਨ ਚ ਅਸਮਰਥ ਹਨ ਉਹ ਵੀ ਰੋਜਗਾਰ ਦਫਤਰ ਆਉਣ ਉਂੱਨਾ ਨੂੰ 15 ਤੋਂ 35 ਪ੍ਰਤੀਸ਼ਤ ਸਬਸਿਡੀ ਤੇ ਲੋਨ ਮੁਹੱਈਆ ਕਰਵਾਇਆ ਜਾਵੇਗਾ। ਉਂੱਨਾ ਕਿਹਾ 902 ਲੱਖ ਰੁਪਏ ਇਸ ਕੰਮ ਵਾਸਤੇ ਰੱਖੇ ਗਏ ਹਨ। ਕਈ ਨੌਜਵਾਨਾਂ ਨੂੰ ਇਹ ਲੋਨ ਦਿੱਤਾ ਵੀ ਜਾ ਚੁੱਕਾ ਹੈ। ਉਂੱਨਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਾਊੰਸਲਿੰਗ, ਕੈਰੀਅਰ ਗਾਇਡਿੰਸ ਆਦਿ ਵਾਸਤੇ ਪ੍ਰਾਈਵੇਟ ਤੌਰ ਤੇ ਭਾਰੀ ਪੈਸੇ ਖਰਚ ਕੇ ਜੋ ਸਹੂਲੀਅਤ ਤੁਸੀਂ ਬਾਹਰੋਂ ਹਾਸਿਲ ਕਰਦੇ ਹੋ ਉਹ ਲੋਕਲ ਸਤਰ ਤੇ ਹੀ ਤੁਹਾਨੂੰ ਰੋਜਗਾਰ ਬਿਓਰੋ ਮੁਹੱਈਆ ਕਰਵਾ ਦੇਵੇਗਾ। ਇਸ ਤੋਂ ਅਲਾਵਾ ਉਂੱਨਾ ਕਿਹਾ ਕਿ ਕੈਪਟਨ ਸਰਕਾਰ ਹਰ ਜਿਲੇ ਵਿੱਚ ਰੋਜਗਾਰ ਦਫਤਰ ਖੋਲ ਰਹੀ ਹੈ ਤੇ ਪੰਜਾਬ ਦੇ ਹਰ ਘਰ ਵਿੱਚ ਰੋਜਗਾਰ ਮੁਹੱਈਆ ਕਰਵਾ ਕੇ ਹੀ ਸਾਹ ਲਵਾਂਗੇ। ਇਸ ਦੌਰਾਨ ਉੱਨਾ ਵਲੋਂ ਡੀਸੀ ਸ਼੍ਰੀਮਤੀ ਕਾਲੀਆ ਤੇ ਸਹਾਇਕ ਵਧੀਕ ਕਮਿਸ਼ਨਰ ਮੇਜਰ ਸਰੀਨ ਦੀ ਸ਼ਲਾਘਾ ਵੀ ਕੀਤੀ ਕਿ ਉਹ ਬਹੁਤ ਵਧੀਆ ਢੰਗ ਨਾਲ ਰੋਜਗਾਰ ਪ੍ਰਤੀ ਉਪਰਾਲੇ ਕਰ ਰਹੇ ਹਨ।
ਜਜਬਾ ਹੋਵੇ ਤਾਂ ਕੋਈ ਵੀ ਲਕਸ਼ ਹਾਸਿਲ ਕੀਤਾ ਜਾ ਸਕਦਾ ਹੈ- ਡੀਸੀ ਕਾਲੀਆ
    

ਡਿਪਟੀ ਕਮਿਸ਼ਨਰ ਸ਼ੀ੍ਮਤੀ ਈਸ਼ਾ ਕਾਲੀਆ ਨੇ ਅਪਾਣੇ ਸੰਬੋਧਨ ਚ ਕਿਹਾ ਕਿ  ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਮਲਟੀ ਸਕਿੱਲ ਡਿਵੈਲਪਮੈਂਟ ਬਿਓਰੋ ਨੌਜਵਾਨਾਂ ਲਈ ਇੱਕ ਬੇਹਤਰੀਨ ਪਲੇਟਫਾਰਮ ਹੋਵੇਗਾ। ਉਂੱਨਾ ਕਿਹਾ ਕਿ ਕਿ ਜਜਬਾ ਹੋਵੇ ਤਾਂ ਮੇਹਨਤ, ਉੱਦਮ ਤੇ ਲਗਨ ਨਾਲ ਹਰ ਲਕਸ਼ ਹਾਸਿਲ ਕੀਤਾ ਜਾ ਸਕਦਾ ਹੈ। ਉਂੱਨਾ ਕਿਹਾ ਕਿ ਬੱਚਿਆਂ ਵਾਸਤੇ ਉਹ ਇੱਥੇ ਪ੍ਰਖਿਆ ਦੀ ਤਿਆਰੀ ਵਾਸਤੇ ਵੀ ਵਧੀਆਂ ਤੋ ਵਧੀਆ ਕਿਤਾਬਾਂ ਮੁਹੱਈਆ ਜਲਦ ਕਰਵਾ ਦੇਣਗੇ ਤਾਂ ਜੋ ਵਿਦਿਆਰਥੀਆਂ ਨੂੰ ਬਾਹਰੋਂ ਮਹਿੰਗੀਆਂ ਕਿਤਾਬਾਂ ਨਾ ਖਰੀਦਣੀਆਂ ਪੈਣ ।  ਉਂੱਨਾ ਕਿਹਾ ਕਿ ਰੋਜਗਾਰ ਬਿਓਰੋ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤੀ ਵਿਚ ਵੱਡੀ ਸਹੂਲਤ ਮਿਲੇਗੀ, ਕਿਉਂਕਿ ਇਸ ਨਾਲ ਨਾ ਸਿਰਫ ਉਨ•ਾਂ ਨੂੰ ਯੋਗ ਅਗਵਾਈ ਮਿਲੇਗੀ ਸਗੋਂ ਉਨ•ਾਂ ਨੂੰ ਦਫਤਰ ਵਿਚ ਉਸਾਰੂ ਮਾਹੌਲ ਵੀ ਮਿਲੇਗਾ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਰੋਜ਼ਗਾਰ ਪ੍ਰਾਪਤੀ ਵਿਚ ਸਹਾਇਤਾ ਤੋਂ ਇਲਾਵਾ ਦਫਤਰ ਵਲੋਂ ਕੈਰੀਅਰ ਗਾਈਡੈਂਸ, ਕਾਊਂਸਲਿੰਗ, ਹੁਨਰ ਵਿਕਾਸ, ਉੱਦਮਤਾ ਆਦਿ ਬਾਰੇ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ।

Advertisements

ਰੋਜਗਾਰ ਬਿਓਰੋ ਪੰਜਾਬ ਸਰਕਾਰ ਸਰਕਾਰ ਦਾ ਵੱਡਾ ਉਪਰਾਲਾ- ਸਰੀਨ
ਵਧੀਕ ਸਹਾਇਕ ਕਮਿਸ਼ਨਰ ਮੇਜਰ ਅਮਿਤ ਸਰੀਨ ਨੇ ਆਪਣੇ ਸੰਬੋਧਨ ਚ ਕਿਹਾ ਕਿ ਰੋਜਗਾਰ ਬਿਓਰੋ ਦਫਤਰ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਹੈ। ਉਂੱਨਾ ਕਿਹਾ ਨੌਜਵਾਨਾਂ ਲਈ ਇਹ ਦਫਤਰ ਵਰਦਾਨ ਤੋਂ ਅਲਾਵਾ ਵਧੀਆ ਸਮਾਜ ਸਿਰਜਨ ਚ ਵੀ ਵੀ ਸਹਾਈ ਹੋਵੇਗਾ। ਉਂੱਨਾ ਕੈਬਨਿਟ ਮੰਤਰੀ ਸ਼੍ਰੀ ਅਰੋੜਾ ਦਾ ਵੀ ਧੰਨਵਾਦ ਕਰਦੇ ਹੋਏ ਕਿਹਾ ਕਿ ਉਂੱਨਾ ਦੇ ਉਪਰਾਲੇ ਸਦਕਾ ਪ੍ਰਸ਼ਾਸ਼ਨ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਸਹਾਇਤਾ ਲਈ ਕੋਈ ਕਸਰ ਨਹੀਂ ਛੱਡੇਗਾ।

Advertisements

ਮਲਟੀਸਕਿੱਲ ਪ੍ਰੋਗਰਾਮ ਨੌਜਵਾਨਾਂ ਲਈ ਵਰਦਾਨ ਸਾਬਿਤ ਹੋਣਗੇ- ਯਾਦਵਿੰਦਰ ਸਿੰਘ
ਜਿਲਾ ਮੋਬਾਇਲਾਇਜੇਸ਼ਨ ਹੈੱਡ ਯਾਦਵਿੰਦਰ ਸਿੰਘ ਨੇ ਕਿਹਾ ਕਿ ਹੈ ਕਿ ਮਾਨਯੋਗ  ਕੈਪਟਨ ਅਮਰਿੰਦਰ ਸਿੰਘ ਵਲੋਂ ਨੌਜਵਾਨਾਂ ਲਈ ਕੀਤਾ ਗਿਆ ਇਹ ਇੱਕ ਵੱਡਾ ਉਪਰਾਲਾ ਹੈ। ਉਂੱਨਾ ਕਿਹਾ ਕਿ ਰੋਜਗਾਰ ਬਿਓਰੋ ਰਾਹੀ ਨਾ ਸਿਰਫ ਰੋਜਗਾਰ ਮਿਲੇਗਾ ਬਲਕਿ ਵਿਦਿਆਰਥੀਆਂ ਨੂੰ ਵੀ ਮਲਟੀਸਕਿੱਲ ਪ੍ਰੋਗਰਾਮਾਂ ਦਾ ਵੱਡਾ ਫਾਇਦਾ ਮਿਲੇਗਾ ਤੇ ਉਹ ਮੁਫਤ ਕੋਚਿੰਗ ਤੇ ਕਾਉਂਸਲਿੰਗ ਹਾਸਿਲ ਕਰ ਸਕਣਗੇ ਤੋ ਉਂੱਨਾ ਦਾ ਭਵਿੱਖ ਹੋਰ ਵੀ ਉਜਵਲ ਹੋਵੇਗਾ।
ਵਿਸ਼ੇਸ਼ ਮਹਿਮਾਨ– ਏਡੀਸੀ (ਵਿਕਾਸ) ਹਰਬੀਰ ਸਿੰਘ, ਐਡਵੋਕੇਟ ਰਾਕੇਸ਼ ਮਰਵਾਹਾ, ਐਡਵੋਕੇਟ ਨਵੀਨ ਜੈਰਥ, ਐਮਸੀ ਸੁਰਿੰਦਰ ਛਿੰਦਾ, ਬਰਿੰਦਰ ਸੈਣੀ, ਡੀਪੀਆਰਓ ਸ਼੍ਰੀ ਹਾਕਮ ਥਾਪਰ, ਏਪੀਆਰਓ ਸ਼੍ਰੀ ਲੋਕੇਸ ਚੌਬੇ, ਗੁਰਪ੍ਰੀਤ ਸੈਣੀ ਤੇ ਸ਼ਹਿਰ ਦੇ ਕੁਝ ਹੋਰ ਨਾਮੀ ਸ਼ਖਸ਼ੀਆਤਾਂ ਵੀ ਹਾਜਿਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply