ਦਰਦਨਾਕ ਹਾਦਸਾ : ਹੁਸ਼ਿਆਰਪੁਰ ਨੇੜੇ ਤੇਜ ਰਫਤਾਰ ਇਨੋਵਾ ਗੱਡੀ ਨੇ ਐਕਟਿਵਾ ਸਵਾਰ ਔਰਤ ਤੇ ਵਿਆਕਤੀ ਨੂੰ ਕੁੱਚਲਿਆ, ਦੋਵਾਂ ਦੀ ਮੌਕੇ ਤੇ ਹੀ ਮੌਤ

ਬੇਕਾਬੂ ਗੱਡੀ ਨੇ ਦੋ ਐਕਟਿਵਾ ਨੂੰ ਕੁੱਚਲਿਆ ,
ਐਕਟਿਵਾ ਸਵਾਰ ਔਰਤ ਤੇ ਵਿਆਕਤੀ ਦੀ ਮੌਕੇ ਤੇ ਮੌਤ , ਇੱਕ ਗੰਭੀਰ ਜ਼ਖਮੀ
ਆਦਮਪੁਰ/ ਹੁਸ਼ਿਆਰਪੁਰ  – (ਇੰਦਰਜੀਤ ਸਿੰਘ ਹੀਰਾ) ਐਤਵਾਰ ਸ਼ਾਮ ਨੂੰ ਆਦਮਪੁਰ ਨੇੜੇ ਉਦੇਸੀਆ ਮੁੱਖ ਮਾਰਗ ਤੇ ਭਿਆਨਕ ਸੜਕ ਹਾਦਸੇ ਵਿੱਚ ਔਰਤ ਤੇ ਵਿਆਕਤੀ ਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਆਦਮਪੁਰ ਮੁੱਖੀ ਇੰਨਸਪੈਕਟਰ ਗੁਰਇੰਦਰਜੀਤ ਸਿੰਘ ਨੇ ਪੱਤਰਕਾਰ ਨੂੰ ਦੱਸਿਆ ਕਿ ਐਤਵਾਰ ਨੂੰ ਸ਼ਾਮ ਕਰੀਬ 4.30 ਵਜੇ ਹੁਸ਼ਿਆਰਪੁਰ ਸਾਇਡ ਵਲੋ ਜਲੰਧਰ ਜਾ ਰਹੇ ਦੋ ਐਕਟਿਵਾ ਸਵਾਰਾ ਨੂੰ ਗਲਤ ਸਾਇਡ ਵਲੋ  ਆ ਰਹੀ ਤੇਜ ਰਫਤਾਰ ਇਨੋਵਾ ਗੱਡੀ ਨੰ: ਪੀ ਬੀ 08- ਸੀ ਐਨ – 6868 ਦੇ ਡਰਾਇਵਰ ਨੇ ਦੋਵਾਂ ਐਕਟਿਵਾ ਦੇ ਉੱਪਰ ਚੜਾ ਦਿੱਤਾ ।

Advertisements

ਜਿਸ ਨਾਲ ਐਕਟਿਵਾ ਸਵਾਰ ਔਰਤ ਤੇ ਵਿਆਕਤੀ ਦੀ ਮੌਕੇ ਤੇ ਮੌਤ ਹੋ ਗਈ ਤੇ ਦੂਜੀ ਐਕਟਿਵਾ ਤੇ ਸਵਾਰ ਵਿਆਕਤੀ ਗੰਭੀਰ ਜ਼ਖਮੀ ਹੋ ਗਿਆ। ਮੌਕੇ ਤੇ ਪੁੱਜੀ ਪੁਲਿਸ ਨੇ ਜਖਮੀ ਨੂੰ ਹਸਪਤਾਲ ਭੇਜ ਦਿੱਤਾ ਤੇ ਮਿ੍ਤਕਾ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ। ਥਾਣਾ ਮੁੱਖੀ ਨੇ ਦੱਸਿਆ ਕਿ ਪੁਲਿਸ ਨੇ ਗੱਡੀ ਦੇ ਡਰਾਇਵਰ ਨੂੰ ਮੌਕੇ ਤੇ ਗਿ੍ਫਤਾਰ ਕਰ ਲਿਆ ਗਿਆ ਹੈ। ਖਬਰ ਲਿਖੇ ਜਾਣ ਤੱਕ ਮਿ੍ਤਕਾ ਦੀ ਪਹਿਚਾਣ ਨਹੀਂ ਹੋ ਸਕੀ ਸੀ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply