ਵੱਡੀ ਖ਼ਬਰ: ਚੁੱਪ ਚਪੀਤੇ ਤਿਆਰੀ: ਸੂਬੇ ਦੇ ਅਧਿਆਪਕ 5 ਨੂੰ ਕੋਠਿਆਂ ਤੇ ਚੜਕੇ ਫੂਕਣਗੇ ਕੈਪਟਨ ਸਰਕਾਰ ਦੀਆਂ ਅਰਥੀਆਂ

ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦੀ ਆੜ ਵਿੱਚ ਲਗਾਤਾਰ ਅਧਿਆਪਕ, ਮੁਲਾਜ਼ਮ ਵਿਰੋਧੀ ਫੈਸਲੇ
ਖਜ਼ਾਨਿਆਂ ਤੇ ਲਗਾਈ ਜ਼ੁਬਾਨੀ ਰੋਕ ਦਾ ਕੀਤਾ ਸਖਤ ਵਿਰੋਧ

ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦੀ ਆੜ ਵਿੱਚ ਲਗਾਤਾਰ ਅਧਿਆਪਕ, ਮੁਲਾਜ਼ਮ ਵਿਰੋਧੀ ਫੈਸਲੇ
ਖਜ਼ਾਨਿਆਂ ਤੇ ਲਗਾਈ ਜ਼ੁਬਾਨੀ ਰੋਕ ਦਾ ਕੀਤਾ ਸਖਤ ਵਿਰੋਧ

ਹੁਸ਼ਿਆਰਪੁਰ, 3 ਅਗਸਤ (ਆਦੇਸ਼ )
ਸੂਬੇ ਦੇ ਅਧਿਆਪਕਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਗੌਰਮਿੰਟ ਟੀਚਰਜ਼
ਯੂਨੀਅਨ ਪੰਜਾਬ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਪਿ੍ਰੰਸੀਪਲ ਅਮਨਦੀਪ ਸ਼ਰਮਾ, ਜਨਰਲ ਸਕੱਤਰ ਸੁਨੀਲ
ਕੁਮਾਰ, ਸੀਨੀਅਰ ਮੀਤ ਪ੍ਰਧਾਨ ਜਸਵੀਰ ਤਲਵਾੜਾ, ਵਿਕਾਸ ਸ਼ਰਮਾ, ਅਮਰ ਸਿੰਘ ਨੇ ਇੱਕ ਸਾਂਝੇ ਬਿਆਨ
ਰਾਹੀਂ ਕਿਹਾ ਹੈ ਕਿ ਜਥੇਬੰਦੀ ਨੇ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ ਅਧਿਆਪਕ ਮਸਲਿਆਂ ਦੇ
ਨਿਬੇੜੇ ਲਈ ਕੋਈ ਕਦਮ ਨਾ ਉਠਾਏ ਜਾਣ ਦੇ ਵਿਰੋਧ ਵਜੋਂ 5 ਅਗਸਤ ਨੂੰ ਵੰਗਾਰ ਦਿਵਸ ਵਜੋਂ ਮਨਾਉਣ ਦਾ
ਐਲਾਨ ਕੀਤਾ ਹੈ।
ਅਧਿਆਪਕਾਂ ਦੇ ਦੇਰ ਤੋਂ ਲੰਬਿਤ ਪਏ ਭਖਦੇ ਮਸਲਿਆਂ ਪ੍ਰਤੀ ਸਿੱਖਿਆ ਵਿਭਾਗ,
ਪੰਜਾਬ ਸਰਕਾਰ ਨੇ ਸਾਜ਼ਿਸ਼ੀ ਚੁੱਪ ਧਾਰੀ ਹੋਈ ਹੈ। ਖਾਸ ਤੌਰ ਤੇ ਪਟਿਆਲਾ ਸੰਘਰਸ਼ ਸਮੇਂ ਜਿਨ੍ਹਾਂ
ਮੁੱਦਿਆਂ ਦੇ ਹੱਲ ਲਈ ਅਧਿਆਪਕ ਧਿਰਾਂ ਤੇ ਮੰਤਰੀ ਸਮੂਹ ਦਰਮਿਆਨ ਸਹਿਮਤੀ ਬਣੀ ਸੀ, ਉਸ ਨੂੰ ਉੱਚ
ਅਫ਼ਸਰਸ਼ਾਹੀ ਨੇ ਮੁਕੰਮਲ ਤਾਰਪੀਡੋ ਕਰ ਦਿੱਤਾ ਹੈ। ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਦੀ ਆੜ ਵਿੱਚ
ਲਗਾਤਾਰ ਅਧਿਆਪਕ, ਮੁਲਾਜ਼ਮ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ।




ਜਥੇਬੰਦੀ ਨੇ ਫੈਸਲਾ ਕੀਤਾ ਕਿ 5 ਅਗਸਤ
ਨੂੰ ਪਰਿਵਾਰਾਂ ਸਮੇਤ ਘਰਾਂ ਦੀ ਛੱਤਾਂ ਉੱਪਰ ਕਾਲੇ ਝੰਡੇ ਲਹਿਰਾਂ ਕਿ ਪੰਜਾਬ ਸਰਕਾਰ ਤੋਂ ਮੰਗ ਕੀਤੀ
ਜਾਵੇਗੀ ਕਿ ਸਾਥੀ ਸੁਖਵਿੰਦਰ ਚਾਹਲ ਨੂੰ ਜਾਰੀ ਮਨਘੜਤ ਦੋਸ਼ ਸੂਚੀ ਰੱਦ ਕੀਤੀ ਜਾਵੇ ਅਤੇ ਹੋਰ ਅਧਿਆਪਕਾਂ ਦੀ
ਪੈਡਿੰਗ ਪਈਆਂ ਦੋਸ਼ ਸੂਚੀਆਂ, ਵਿਕਟੇਮਾਈਜੇਸ਼ਨਾਂ, ਮੁਅਤਲੀਆਂ, ਪੁਲਿਸ ਕੇਸ ਵਾਪਸ ਲੈ ਕੇ ਰੱਦ ਕੀਤੇ
ਜਾਣ।ਆਗੂਆਂ ਨੇ ਕਿਹਾ ਕਿ 5 ਅਗਸਤ ਨੂੰ ਜ਼ਿਲ੍ਹੇ ਅੰਦਰ ਅਧਿਆਪਕਾਂ ਵਲੋਂ ਆਪਣੇ ਘਰਾਂ ਤੇ ਕਾਲੇ
ਝੰਡੇ ਲਹਿਰਾਉਣ ਉਪਰੰਤ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਉਸਾਰੇ ਸਾਂਝੇ ਫਰੰਟ ਵਲੋਂ
ਉਲੀਕੇ ਸੰਘਰਸ਼ ਦੇ ਤਹਿਤ ਕੀਤੀਆਂ ਜਾ ਰਹੀਆਂ ਅਰਥੀ ਫੂਕ ਰੈਲੀਆਂ ਵਿੱਚ ਵੀ ਭਰਵੀਂ ਸ਼ਮੂਲੀਅਤ ਕੀਤੀ
ਜਾਵੇਗੀ।
ਇਸ ਮੌਕੇ ਜੀ.ਟੀ.ਯੂ. ਬਲਾਕ ਗੜ੍ਹਸ਼ੰਕਰ-1 ਦੇ ਪ੍ਰਧਾਨ ਸ਼ਾਮ ਸੁੰਦਰ ਕਪੂਰ, ਗੜ੍ਹਸ਼ੰਕਰ-2 ਦੇ
ਪ੍ਰਧਾਨ ਸੋਹਣ ਸਿੰਘ, ਮਾਹਿਲਪੁਰ-1 ਦੇ ਪ੍ਰਧਾਨ ਸਤਵਿੰਦਰ ਸਿੰਘ ਮੰਢੇਰ, ਮਾਹਿਲਪੁਰ-2 ਦੇ ਪ੍ਰਧਾਨ
ਸੂਰਜ ਪ੍ਰਕਾਸ਼ ਸਿੰਘ, ਹੁਸ਼ਿਆਰਪੁਰ-1ਏ ਦੇ ਪ੍ਰਧਾਨ ਰਾਜ ਕੁਮਾਰ, ਹੁਸ਼ਿਆਰਪੁਰ-1ਬੀ ਦੇ ਪ੍ਰਧਾਨ
ਰਵਿੰਦਰ ਕੁਮਾਰ, ਹੁਸ਼ਿਆਰਪੁਰ-2ਏ ਦੇ ਪ੍ਰਧਾਨ ਗੁਰਿੰਦਰ ਸਿੰਘ ਹਾਰਟਾ, ਹੁਸ਼ਿਆਰਪੁਰ-2ਬੀ ਦੇ
ਪ੍ਰਧਾਨ ਰਣਵੀਰ ਠਾਕੁਰ, ਬਲਾਕ ਬੁਲ੍ਹੋਵਾਲ ਦੇ ਪ੍ਰਧਾਨ ਦਵਿੰਦਰ ਸਿੰਘ ਧਨੋਤਾ, ਭੰੂਗਾ-1 ਦੇ ਪ੍ਰਧਾਨ
ਨਰੇਸ਼ ਕੁਮਾਰ, ਭੂੰਗੲ-2 ਦੇ ਪ੍ਰਧਾਨ ਕਮਲਦੀਪ ਸਿੰਘ, ਦਸੂਹਾ-1 ਦੇ ਪ੍ਰਧਾਨ ਕੁਲਵੰਤ ਸਿੰਘ ਜਲੋਟਾ,
ਦਸੂਹਾ-2 ਦੇ ਪ੍ਰਧਾਨ ਰਜੇਸ਼ ਅਰੋੜਾ, ਮੁਕੇਰੀਆਂ-1 ਦੇ ਪ੍ਰਧਾਨ ਜਸਵੰਤ ਸਿੰਘ, ਮੁਕੇਰੀਆਂ-2 ਦੇ
ਪ੍ਰਧਾਨ ਪਰਸ ਰਾਮ, ਬਲਾਕ ਹਾਜੀਪੁਰ ਦੇ ਪ੍ਰਧਾਨ ਮੁਲਖ ਰਾਜ ਅਤੇ ਬਲਾਕ ਤਲਵਾੜਾ ਦੇ ਪ੍ਰਧਾਨ ਸ਼ਸ਼ੀ ਕਾਂਤ
ਵੀ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply