GREAT PERSONALITIES : ਸਮਾਜ ਨੂੰ ਬੇਹਤਰੀਨ ਸੇਵਾਵਾਂ ਦੇਣ ਵਾਲੀਆਂ ਸਖਸ਼ੀਅਤਾਂ ਕੈਬਨਿਟ ਮੰਤਰੀ ਅਰੋੜਾ ਵਲੋਂ ‘ਮਾਈ ਵਿਲੇਜ਼ ਮਾਈ ਪਰਾਈਡ’ ਯੋਜਨਾ ਤਹਿਤ 5 ਲੱਖ 55 ਹਜ਼ਾਰ ਨਾਲ ਸਮਨਮਾਨਿਤ 

 

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ)
ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਅੱਜ 21 ਨਵੰਬਰ ਨੂੰ ਜ਼ਿਲ•ਾ ਪ੍ਰੀਸ਼ਦ ਹੁਸ਼ਿਆਰਪੁਰ ਵਿਖੇ ਜ਼ਿਲ•ਾ ਪੱਧਰੀ ਸਮਾਗਮ ਕਰਵਾਇਆ ਗਿਆ ਹੈ ਜਿਸ ਦੌਰਾਨ ਹੁਣ ਤੋਂ ਕੁਝ ਦੇਰ ਪਹਿਲਾਂ ਸਮਾਜ ਨੂੰ ਬੇਹਤਰੀਨ ਸੇਵਾਵਾਂ ਦੇਣ ਵਾਲੀਆਂ ਸਖਸ਼ੀਅਤਾਂ ਕੈਬਨਿਟ ਮੰਤਰੀ ਅਰੋੜਾ ਵਲੋਂ ‘ਮਾਈ ਵਿਲੇਜ਼ ਮਾਈ ਪਰਾਈਡ’ ਯੋਜਨਾ ਤਹਿਤ 5 ਲੱਖ 55 ਹਜ਼ਾਰ ਨਾਲ ਸਮਨਮਾਨਿਤ ਕਰ ਦਿੱਤੀਆਂ ਗਈਆਂ ਹਨ।
ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਹੈ ਜਿਲੇ ਵਿੱਚ ਜੇਕਰ ਕੋਈ ਵੀ ਪਿੰਡ, ਹੇਲਥ ਸੈਂਟਰ ਜਾਂ ਵਿਅਕਤੀ ਵਿਸ਼ੇਸ਼ ਸਮਾਜ ਪ੍ਰਤੀ ਕੋਈ ਵਿਸ਼ੇਸ਼ ਉਪਰਾਲਾ ਕਰੇਗਾ ਤਾਂ ਉਸਨੂੰ ਇਸੇ ਤਰਾਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਂੱਨਾ ਕਿਹਾ ਕਿ ਪੰਚਾਇਤੀ ਚੋਣਾਂ ਚ ਵਧੀਆ ਲੋਕ ਚੁਣ ਕੇ ਭੇਜੋ ਤੇ ਚੋਣਾਂ ਤੋਂ ਬਾਦ ਹਰ ਕੱਚਾ ਘਰ ਪੱਕਾ ਬਣਾ ਕੇ ਦਿੱਤਾ ਜਾਵੇਗਾ ਇਹ ਉਂੱਨਾ ਦਾ ਵਾਅਦਾ ਹੈ।

ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਕਿਹਾ ਕਿ ਇਹ ਯੋਜਨਾ ਅਜਿਹੀ ਹੈ, ਜਿਸ ਵਿੱਚ ਹਰੇਕ ਵਰਗ ਨੂੰ ਲੋਕ ਭਲਾਈ ਸਕੀਮਾਂ ਦਾ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਇਸ ਯੋਜਨਾ ਤਹਿਤ ਕਿਸੇ ਵੀ ਸਰਕਾਰੀ ਸਕੀਮ ਤੋਂ ਵਾਂਝੇ ਰਹਿ ਗਏ ਵਿਅਕਤੀਆਂ ਨੂੰ ਇਕ ਹੀ ਛੱਤ ਥੱਲੇ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਵੱਖ-ਵੱਖ ਸਕੀਮਾਂ ਦਾ ਫਾਇਦਾ ਪਹੁੰਚਾਉਣ ਕਰਕੇ ਅਜਿਹੇ ਕੈਂਪ ਕਾਫ਼ੀ ਕਾਰਗਰ ਸਾਬਤ ਹੋ ਰਹੇ ਹਨ।

Advertisements

ਉਨ•ਾਂ ਕਿਹਾ ਕਿ ਹੁਣ ਤੱਕ ਲਗਾਏ ਗਏ ਕੈਂਪਾਂ ਦੌਰਾਨ ਜ਼ਿਲ•ੇ ਦੇ 38,127 ਲਾਭਪਾਤਰੀਆਂ ਨੂੰ ਵੱਖ-ਵੱਖ ਸਕੀਮਾਂ ਦਾ ਲਾਭ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਕੈਂਪ ਵਿੱਚ ਸਾਰੇ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਕੇ ‘ਤੇ ਹੀ ਯੋਗ ਲਾਭਪਾਤਰੀ ਨੂੰ ਲਾਭ ਦੇ ਰਹੇ ਹਨ, ਇਸ ਲਈ ਜੇਕਰ ਕੋਈ ਵਿਅਕਤੀ ਕਿਸੇ ਸਰਕਾਰੀ ਸਕੀਮ ਤੋਂ ਵਾਂਝਾ ਰਹਿ ਗਿਆ ਹੈ, ਤਾਂ ਉਹ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਗਾਏ ਜਾ ਰਹੇ ਕੈਂਪਾਂ ਦਾ ਲਾਹਾ ਲੈ ਸਕਦਾ ਹੈ।

Advertisements


ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕੈਂਪ ਦੌਰਾਨ ‘ਮਾਈ ਵਿਲੇਜ਼, ਮਾਈ ਪਰਾਈਡ’ ਮੁਹਿੰਮ ਤਹਿਤ ਜਿਥੇ ਸਵੱਛ ਪਿੰਡ, ਆਂਗਣਵਾੜੀ ਸੈਂਟਰ, ਸੀਨੀਅਰ ਸੈਕੰਡਰੀ ਸਕੂਲ, ਐਲੀਮੈਂਟਰੀ ਸਕੂਲ, ਪ੍ਰਾਇਮਰੀ ਹੈਲਥ ਸੈਂਟਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ, ਉਥੇ ਵਿਅਕਤੀਗਤ ਤੌਰ ‘ਤੇ ਬੈਸਟ ਪੰਪ ਓਪਰੇਟਰ, ਬੈਸਟ ਆਸ਼ਾ ਵਰਕਰ, ਬੈਸਟ ਆਂਗਣਵਾੜੀ ਵਰਕਰ, ਬੈਸਟ ਮਾਸਟਰ ਮੋਟੀਵੇਟਰ, ਬੈਸਟ ਸਹਾਇਕ ਜ਼ਿਲ•ਾ ਸੈਨੀਟੇਸ਼ਨ ਅਫ਼ਸਰ ਅਤੇ ਬੈਸਟ ਪੰਚਾਇਤ ਸਕੱਤਰ ਨੂੰ 5 ਹਜ਼ਾਰ ਰੁਪਏ ਤੋਂ ਲੈ ਕੇ 2 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਆ। ਉਨ•ਾਂ ਕਿਹਾ ਕਿ 5 ਲੱਖ 55 ਹਜ਼ਾਰ ਰੁਪਏ ਇਨ•ਾਂ 11 ਪੁਰਸਕਾਰਾਂ ਲਈ ਦਿੱਤੇ ਗਏ ਹਨ। ਉਕਤ ਤੋਂ ਇਲਾਵਾ ਮਗਨਰੇਗਾ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਜਾਬ ਕਾਰਡ ਸੌਂਪੇ ਗਏ, ਜਦਕਿ ਬੁਢਾਪਾ ਪੈਨਸ਼ਨ ਤਹਿਤ ਵੀ ਸਹੂਲਤ ਪ੍ਰਦਾਨ ਕੀਤੀ ਗਈ।

Advertisements


ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਸਰਵੇ ਉਪਰੰਤ ਬੈਸਟ ਸਵੱਛ ਪਿੰਡ, ਸਕੂਲ, ਪ੍ਰਾਇਮਰੀ ਹੈਲਥ ਸੈਂਟਰ ਚੁਣੇ ਗਏ ਹਨ। ਉਨ•ਾਂ ਕਿਹਾ ਕਿ ਲਾਂਬੜਾ ਨੂੰ ਬੈਸਟ ਸਵੱਛ ਪਿੰਡ ਚੁਣਨ ‘ਤੇ 2 ਲੱਖ ਰੁਪਏ, ਬੇਰਛਾ ਨੂੰ ਬੈਸਟ ਸਵੱਛ ਆਂਗਣਵਾੜੀ ਕੇਂਦਰ ਚੁਣਨ ‘ਤੇ 50 ਹਜ਼ਾਰ ਰੁਪਏ, ਖੜਕਾਂ ਨੂੰ ਬੈਸਟ ਸਵੱਛ ਸੀਨੀਅਰ ਸੈਕੰਡਰੀ ਸਕੂਲ ਚੁਣਨ ‘ਤੇ ਇਕ ਲੱਖ ਰੁਪਏ, ਬਜਵਾੜਾ ਨੂੰ ਬੈਸਟ ਸਵੱਛ ਐਲੀਮੈਂਟਰੀ ਸਕੂਲ ਚੁਣਨ ‘ਤੇ 50 ਹਜ਼ਾਰ ਰੁਪਏ ਅਤੇ ਚੱਕੋਵਾਲ ਨੂੰ ਬੈਸਟ ਸਵੱਛ ਪ੍ਰਾਇਮਰੀ ਹੈਲਥ ਸੈਂਟਰ ਚੁਣਨ ‘ਤੇ ਇਕ ਲੱਖ ਰੁਪਏ ਨਾਲ ਸਨਮਾਨਿਤ ਕੀਤਾ ਗਿਆ।

ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਇਸੇ ਤਰ•ਾਂ ਵਿਅਕਤੀਗਤ ਤੌਰ ‘ਤੇ ਤਨਦੇਹੀ ਅਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਵਿੱਚ ਸ੍ਰੀ ਨਵਨੀਤ ਕੁਮਾਰ ਜਿੰਦਲ ਨੂੰ ਬੈਸਟ ਐਸਿਸਟੈਂਟ ਜ਼ਿਲ•ਾ ਸੈਨੀਟੇਸ਼ਨ ਅਫ਼ਸਰ ਚੁਣਨ ‘ਤੇ 25 ਹਜ਼ਾਰ ਰੁਪਏ, ਸ੍ਰੀ ਵਿਜੇ ਕੁਮਾਰ ਨੂੰ ਬੈਸਟ ਪੰਚਾਇਤ ਸਕੱਤਰ ਚੁਣਨ ‘ਤੇ 10 ਹਜ਼ਾਰ ਰੁਪਏ, ਜਦਕਿ ਸ੍ਰੀਮਤੀ ਗਗਨਦੀਪ ਕੌਰ ਨੂੰ ਬੈਸਟ ਮਾਸਟਰ ਮੋਟੀਵੇਟਰ, ਸ੍ਰੀਮਤੀ ਆਸ਼ਾ ਰਾਣੀ ਨੂੰ ਬੈਸਟ ਆਂਗਣਵਾੜੀ ਵਰਕਰ, ਸ੍ਰੀਮਤੀ ਜਸਵਿੰਦਰ ਕੌਰ ਨੂੰ ਬੈਸਟ ਆਸ਼ਾ ਵਰਕਰ ਅਤੇ ਸ੍ਰੀ ਭੁਪਿੰਦਰ ਸਿੰਘ ਨੂੰ ਬੈਸਟ ਪੰਪ ਓਪਰੇਟਰ ਚੁਣਨ ‘ਤੇ 5-5 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਮੌਕੇ ਐਕਸੀਅਨ ਵਾਟਰ ਸਪਲਾਈ ਤੇ ਸੈਨੇਟੇਸ਼ਨ ਵਿਭਾਗ ਸ੍ਰੀ ਅਮਰਜੀਤ ਸਿੰਘ, ਡੀ.ਡੀ.ਪੀ.ਓ. ਸ੍ਰੀ ਸਰਬਜੀਤ ਸਿੰਘ ਬੈਂਸ, ਜ਼ਿਲ•ਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਮੁਕੇਸ਼ ਗੌਤਮ, ਡੀ.ਐਫ.ਐਸ.ਸੀ. ਸ੍ਰੀਮਤੀ ਰਜਨੀਸ਼ ਕੌਰ, ਕੌਂਸਲਰ ਸ੍ਰੀ ਸੁਰਿੰਦਰ ਪਾਲ ਸਿੰਘ, ਐਡਵੋਕੇਟ ਸ੍ਰੀ ਰਕੇਸ਼ ਮਰਵਾਹਾ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।


ਸਮਾਗਮ ਵਿੱਚ ਉਂੱਨਾ ਤੋਂ ਅਲਾਵਾ ਵਧੀਕ ਸਹਾਇਕ ਕਮਿਸ਼ਨਰ ਮੇਜਰ ਅਮਿਤ ਸਰੀਨ, ਏਡੀਸੀ ਵਿਕਾਸ ਹਰਬੀਰ ਸਿੰਘ, ਜਿਲਾ ਅਫਸਰ ਸ਼੍ਰੀ ਭੂਸ਼ਨ ਸ਼ਰਮਾਂ, ਲੋਕ ਸੰਪਰਕ ਅਧਿਕਾਰੀ ਸ਼੍ਰੀ ਹਾਕਮ ਥਾਪਰ, ਸ਼੍ਰੀ ਲੋਕੇਸ਼ ਚੌਬੇ, ਐਡਵੋਕੇਟ ਰਾਕੇਸ਼ ਮਰਵਾਹਾ, ਸੁਰੰਿਦਰ ਛਿੰਦਾ, ਪਿੰਡਾਂ ਦੇ ਕਈ ਪੰਚ-ਸਰਪੰਚ ਤੇ ਅਨੇਕਾਂ ਸਖਸ਼ੀਅਤਾਂ ਹਾਜਿਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply