ਬੇਟੀ ਬਚਾਓ-ਬੇਟੀ ਪੜ੍ਹਾਓ: ਡਿਪਟੀ ਕਮਿਸ਼ਨਰ ਵਲੋਂ ਬਾਰਵੀਂ ਜਮਾਤ ਦੇ ਨਤੀਜਿਆਂ ’ਚ ਮੋਹਰੀ ਰਹੀਆਂ 37 ਵਿਦਿਆਰਥਣਾਂ ਦਾ ਸਨਮਾਨ
ਹਰ ਵਿਦਿਆਰਥਣ ਨੂੰ 5000 ਰੁਪਏ ਇਨਾਮ ਵਜੋਂ ਤਕਸੀਮ
ਹੁਸ਼ਿਆਰਪੁਰ ਦੀ ਹੋਣਹਾਰ ਵਿਦਿਆਰਥਣ ਪ੍ਰਤਿਸ਼ਠਾ ਦੇਵੇਸ਼ਵਰ ਨੂੰ ਬੇਟੀ ਬਚਾਓ-ਬੇਟੀ ਪੜ੍ਹਾਓ ਲਈ ਜ਼ਿਲ੍ਹੇ ਦਾ ਬਰਾਂਡ ਅੰਬੈਸਡਰ ਐਲਾਨਿਆ
ਹੁਸ਼ਿਆਰਪੁਰ, 7 ਅਗਸਤ (ਆਦੇਸ਼ ) :
ਜ਼ਿਲ੍ਹਾ ਹੁਸ਼ਿਆਰਪੁਰ ਦੀਆਂ 37 ਵਿਦਿਆਰਥਣਾਂ ਵਲੋਂ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਸਿਖਰਲੀਆਂ ਪੁਜੀਸ਼ਨਾ ਹਾਸਲ ਕਰਨ ’ਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਇਨ੍ਹਾਂ ਵਿਦਿਆਰਥਣਾਂ ਨੂੰ 5 ਹਜ਼ਾਰ ਰੁਪਏ ਪ੍ਰਤੀ ਵਿਦਿਆਰਥਣ ਨਕਦ ਇਨਾਮ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਦੀ ਹੋਣਹਾਰ ਵਿਦਿਆਰਥਣ ਪ੍ਰਤਿਸ਼ਠਾ ਦੇਵੇਸ਼ਵਰ ਵਲੋਂ ਦਰਪੇਸ਼ ਚਣੌਤੀਆਂ ਦੇ ਬਾਵਜੂਦ ਆਪਣੀ ਮੇਹਨਤ, ਲਗਨ ਅਤੇ ਦ੍ਰਿੜ ਇਰਾਦੇ ਸਦਕਾ ਦੁਨੀਆ ਦੀ ਨਾਮੀ ‘ਆਕਸਫਾਰਡ ਯੂਨੀਵਰਸਿਟੀ ਲੰਡਨ’ ਵਿੱਚ ਦਾਖਲਾ ਪਾਉਣ ’ਤੇ ਉਸਨੂੰ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਲਈ ਜ਼ਿਲ੍ਹਾ ਹੁਸ਼ਿਆਰਪੁਰ ਦਾ ‘ਬਰਾਂਡ ਅੰਬੈਸਡਰ’ ਵੀ ਐਲਾਨਿਆ।
ਅੱਜ ਇਥੇ ਸਰਵਿਸਜ਼ ਕਲੱਬ ਵਿੱਚ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥਣਾਂ ਨੇ ਨਾ ਸਿਰਫ ਆਪਣੇ ਸਕੂਲਾਂ, ਮਾਪਿਆਂ ਅਤੇ ਹੁਸ਼ਿਆਰਪੁਰ ਦਾ ਨਾਂ ਚਮਕਾਇਆ ਹੈ ਸਗੋਂ ਇਹ ਬਾਕੀ ਵਿਦਿਆਰਥੀਆਂ ਲਈ ਵੀ ਰਾਹ ਦਸੇਰਾ ਬਣੇ ਹਨ ਤਾਂ ਜੋ ਉਹ ਵੀ ਚੰਗੀਆਂ ਪੁਜੀਸ਼ਨਾਂ ਹਾਸਲ ਕਰ ਸਕਣ। ਉਨ੍ਹਾਂ ਦੱਸਿਆ ਕਿ ਇਨ੍ਹਾਂ 37 ਵਿÇਅਦਾਰਥਣਾਂ ਵਿਚੋਂ 10 ਮੈਡੀਕਲ ਅਤੇ ਨਾਨ-ਮੈਡੀਕਲ ਨਾਲ ਸਬੰਧਤ ਹਨ ਜਦਕਿ 11 ਆਰਟਸ, ਦੋ ਕਾਮਰਸ ਅਤੇ ਚਾਰ ਵੋਕੇਸ਼ਨਲ ਗਰੁੱਪ ਗਰੁੱਪ ਵਿਚੋਂ ਹਨ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਾਮਨਾ ਕੀਤੀ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਚੰਗੀਆਂ ਪੁਜੀਸ਼ਨਾਂ ਹਾਸਲ ਕਰਦੀਆਂ ਰਹਿਣ। ਡਿਪਟੀ ਕਮਿਸ਼ਨਰ ਨੇ ਵਿਦਿਆਰਥਣਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਅਤੇ ਮੇਹਨਤ ਸਦਕਾ ਹੀ ਇਹ ਸਭ ਸੰਭਵ ਹੋ ਸਕਦਾ ਹੈ। ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੜਕੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਔਰਤਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬਧ ਹੈ।
ਇਸ ਮੌਕੇ ਜ਼ਿਲ੍ਹੇ ਦੀ ਪ੍ਰਤਿਭਾਵਾਨ ਵਿਦਿਆਰਥਣ ਪ੍ਰਤਿਸ਼ਠਾ ਦੇਵੇਸ਼ਵਰ ਨੂੰ ਬੇਟੀ ਬਚਾਓ-ਬੇਟੀ ਪੜ੍ਹਾਓ ਮੁਹਿੰਮ ਲਈ ਜ਼ਿਲ੍ਹਾ ਹੁਸ਼ਿਆਰਪੁਰ ਦਾ ‘ਬਰਾਂਡ ਅੰਬੈਸਡਰ’ ਐਲਾਨਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਤਿਸ਼ਠਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦ੍ਰਿੜ ਇਰਾਦੇ ਨਾਲ ਹਰ ਮੰਜਲ ਸਹਿਜੇ ਹੀ ਸਰ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਤਿਸ਼ਠਾ ਵਲੋਂ ਇੰਗਲੈਂਡ ਦੀ ਆਕਸਫਾਰਡ ਯੂਨੀਵਰਸਿਟੀ ਵਿੱਚ ਮਾਸਟਰ ਡਿਗਰੀ ਲਈ ਜਾਣਾ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਜਿਸ ’ਤੇ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਹੈ। ਇਸ ਮੌਕੇ ਮੌਜੂਦ ਪ੍ਰਤਿਸ਼ਠਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਸਦੀ ਪ੍ਰਾਪਤੀ ਦਾ ਸਿਹਰਾ ਸਖ਼ਤ ਮਿਹਨਤ, ਲਗਨ ਅਤੇ ਦ੍ਰਿੜ ਸੰਕਲਪ ਨੂੰ ਜਾਂਦਾ ਹੈ ਜਿਸ ਸਦਕਾ ਉਹ ਆਕਸਫਾਰਡ ਯੂਨੀਵਰਸਿਟੀ ਵਿੱਚ ਪਬਲਿਕ ਪਾਲਿਸੀ ਵਿੱਚ ਮਾਸਟਰ ਡਿਗਰੀ ਕਰੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਿਤ ਕੁਮਾਰ ਪੰਚਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਹਰਬੀਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ ਆਦਿ ਹਾਜ਼ਰ ਸਨ।
BETI BACHAO BETI PADAHO-DEPUTY COMMISSIONER HONOURS 37 GIRL STUDENTS FOR BAGGING TOP POSITIONS IN 10+2 RESULTS
GIVES AWAY Rs. 5000 TO EACH STUDENT AS CASH AWARD TO BOOST THEIR MORALE FOR ACHIEVING NEW MILESTONES
FOR HER RARE FEAT, ANNOUNCES PRATISHTHA DEVESHVAR AS AMBASSADOR OF BETI BACHAO BATI PADHAO FOR HOSHIARPUR DISTRICT
HOSHIARPUR, AUGUST 7 (ADESH): Under ‘Beti Bachao, Beti Padhao’ (Save Girl Child, Educate girl child) scheme, the Deputy Commissioner Apneet Riyait on Friday honoured 37 meritorious girls who secured top positions in results of 10+2 class with a cash award of Rs 5000 each. The Deputy Commissioner also announced Pratishtha Deveshwar as Ambassador of Beti Bachao-Beti Padhao for Hoshiarpur district.
In a simple but impressive function held here at Services Club, the Deputy Commissioner gave away cash awards to girls securing top positions in different streams including Medical, Non- Medical, Arts, Commerce and Vocational group.
In her motivational address to these the students for their outstanding performance in exams, Apneet Riyait said that these girls had not only brought laurels for their families, schools and Hoshiarpur but also become source of inspiration for other younger students to excel in exams. She said that the District Administration was fully committed for the overall development and welfare of girls besides ensuring their safety and security.
Riyait stated that there were total 37 girls who bagged positions across district of which 10 each were from Medical & Non-Medical streams, 11 from arts, two from commerce and four from vocational group. Wishing bright and golden future to these girls, the Deputy Commissioner encourages them to further work hard for registering success in upcoming classes too. The Deputy Commissioner also complimented the teachers and parents for making this achievement possible with their fulsome support and visionary guidance.
In another significant announcement, Riyait announced city lass Prathishta Deveshwar as Ambassador of Beti Padhao-Beti Bachao scheme in Hoshiarpur for her rare feat to get herself enrolled in The University of Oxford, London despite all odds. She said that it was a matter of great pride that Pratishtha by beating all hurdles proved that firm determination would always lead to a great success.
In her address, Prathishta credited her success to hard work, dedication and devotion and thanked Punjab Chief Minister Captain Amarinder Singh for complementing her over phone. She said that she would pursue Master degree in Public Policy in Oxford University.
Prominent amongst other present on the occasion included Additional Deputy Commissioner (General) Amit Kumar Panchal, Additional Deputy Commissioner (Development) Harbir Singh and District Programme Officer Dr Kuldip Singh.
रैली के दौरान दिल्ली में हुई हिंसा के मामले में किसान नेता राकेश टिकैत समेत छह किसान नेताओं के खिल – CDT NEWS PODCAST
- रैली के दौरान दिल्ली में हुई हिंसा के मामले में किसान नेता राकेश टिकैत समेत छह किसान नेताओं के खिल
- बीजेपी सांसद सनी देओल ने एक्टर दीप सिद्धू के बारे कही यह बात
- Jugraj Singh of Punjab hoisted the Flag at the Red fort Delhi
- Who is deep Sidhu? Is He Bjp Agent? #
- प्रिंसीपल सतनाम सिंह की अगुवाई में सरकारी कॉलेज होशियारपुर में ’’अन्तर्राष्ट्रीय युवक दिवस’’ मनाया ग
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
EDITOR
CANADIAN DOABA TIMES
Email: editor@doabatimes.com
Mob:. 98146-40032 whtsapp