ਕਿਸਾਨਾਂ ਨੂੰ ਪਰਾਲੀ ਸੰਭਾਲਣ ਵਾਲੀਆਂ ਮਸੀਨਾਂ ‘ਤੇ ਦਿੱਤੀ ਜਾਵੇਗੀ ਸਬਸਿਡੀ : ਮੁੱਖ ਖੇਤੀਬਾੜੀ ਅਫਸਰ


ਸਕੀਮ ਸਬੰਧੀ ਲਾਭ ਲੈਣ ਲਈ ਕਿਸਾਨ 17 ਅਗਸਤ ਤੱਕ ਦੇ ਸਕਣਗੇ ਅਰਜੀਆਂ


ਪਠਾਨਕੋਟ, 7 ਅਗਸਤ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਸੰਭਾਲਣ ਅਤੇ ਖੇਤਾਂ ਵਿੱਚੋਂ ਬਾਹਰ ਕੱਢਣ ਲਈ ਸੰਧਾਂ ਤੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਡਾ. ਹਰਤਰਨਪਾਲ ਸਿੰਘ, ਮੁੱਖ ਖੇਤੀਬਾੜੀ ਅਫਸਰ, ਪਠਾਨਕੋਟ ਨੇ ਕੀਤਾ।ਉਨਾਂ ਦੱਸਿਆ ਕਿ ਇਸ ਸਾਲ ਵੀ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਮਸੀਨਾਂ ਸਬਸਿਡੀ ਤੇ ਦਿੱਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਸਰਕਾਰੀ ਸਹਿਭਾਵਾਂ/ਕਿਸਾਨਾਂ ਦੀਆਂ ਰਜਿਸਟਰਡ ਸੋਸਾਇਟੀਆਂ/ਰਜਿਸਟਰਡ ਕਿਸਾਨ ਗਰੁੱਪਾਂ/ਗ੍ਰਾਮ ਪੰਚਾਇਤਾਂ/ਫਾਰਮਰ ਪ੍ਰਡਿਊਸਰ ਸੰਸਥਾਵਾਂ ਲਈ 80% ਅਤੇ ਨਿੱਜੀ ਕਿਸਾਨਾਂ ਨੂੰ 50% ਸਬਸਿਡੀ ਤੇ ਸੰਧ ਦਿੱਤੇ ਜਾਣਗੇ । ਉਹਨਾਂ ਦੱਸਿਆ ਕਿ ਪਰਾਲੀ ਨੂੰ ਖੇਤਾਂ ਵਿੱਚ ਜਜਬ ਕਰਨ ਵਾਲੀਆਂ ਮਸੀਨਾਂ ਸੁਪਰ ਐਸ.ਐਮ.ਐਸ, ਹੈਪੀ ਸੀਡਰ,ਪੈਡੀ ਸਟਰਾਅ ਚੌਪਰ/ਸੈਡਰ/ਮਲਚਰ, ਐਮ.ਬੀ.ਪਲਾਓ,ਜੀਰੋ ਟਿੱਲ ਡਰਿੱਲ,ਸੁਪਰ ਸੀਡਰ, ਬੇਲਰ,ਰੇਕ ਅਤੇ ਕਰਾਪ ਰੀਪਰ ਆਦਿ ਸੰਧ ਦਿੱਤੇ ਜਾਣਗੇ। ਦਰਖਾਸਤਾਂ ਦੇਣ ਵਾਲਿਆਂ ਨੂੰ ਜਮੀਨ ਦੀ ਮਾਲਕੀ ਦੇ ਦਸਤਾਵੇਜ, ਸਵੈ-ਘੋਸਨਾ, ਕੈਟਾਗਰੀ ਦਾ ਸਬੂਤ ਆਧਾਰ ਕਾਰਡ ਦੀ ਕਾਪੀ,ਕੈਂਸਲਡ ਚੈੱਕ,ਕਿਸਾਨ ਦੀ ਰੰਗਦਾਰ ਫੋਟੋ ਬਿਨੈ-ਪੱਤਰ ਨਾਲ ਦੇਣੇ ਲਾਜਮੀ ਹੋਣਗੇ।

ਗਰੁੱਪਾਂ ਵਿੱਚ ਸੰਧ ਲੈਣ ਵਾਲਿਆਂ ਨੂੰ ਵੱਖਰਾ ਸਵੈ-ਘੋਸਨਾ ਪੱਤਰ ਦੇਣਾ ਪਵੇਗਾ ਜਿਸ ਵਿੱਚ ਗਰੁੱਪ ਦੇ ਸਾਰੇ ਮੈਂਬਰਾਂ ਦੇ ਹਸਤਾਖਰ ਹੋਣਗੇ।
ਉਨਾਂ ਦੱਸਿਆ ਕਿ ਇਹ ਅਰਜੀਆਂ 17 ਅਗਸਤ 2020 ਤੱਕ ਲਈਆਂ ਜਾਣਗੀਆਂ। ਬਿਨੈਕਾਰਾਂ ਵੱਲੋਂ ਇਹ ਦਰਖਾਸਤਾਂ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਪੋਰਟਲ/ਭਾਰਤ ਸਰਕਾਰ ਵੱਲੋਂ ਬਣਾਏ ਗਏ ਡੀ.ਬੀ.ਟੀ ਪੋਰਟਲ ‘ਤੇ ਅਪਲੋਡ ਕਰਨੀਆਂ ਜਰੂਰੀ ਹੋਣਗੀਆਂ। ਉਹਨਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਬਲਾਕ ਖੇਤੀਬਾੜੀ ਦਫਤਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਇਸ ਸਬੰਧੀ ਜੇਕਰ ਕੋਈ ਮੁਸਕਿਲ ਆਉਂਦੀ ਹੈ ਤਾਂ ਬਲਾਕ ਖੇਤੀਬਾੜੀ ਅਫਸਰਾਂ ਖੇਤੀਬਾੜੀ ਵਿਕਾਸ ਅਫਸਰਾਂ,ਖੇਤੀਬਾੜੀ ਵਿਸਥਾਰ ਅਫਸਰਾਂ ਜਾਂ ਮਹਿਕਮੇ ਦੇ ਕਿਸੇ ਵੀ ਕਰਮਚਾਰੀ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਇਹ ਦਰਖਾਸਤਾਂ ਦਿੱਤੀ ਮਿਤੀ ਅਨੁਸਾਰ ਜਮਾਂ ਕਰਵਾਈਆਂ ਜਾਣ।   


    

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply