ਵੱਡੀ ਖ਼ਬਰ : ਪੰਜਾਬ ਦੇ ਕਰੀਬ 13000 ਤੋਂ ਵੱਧ ਈ.ਟੀ.ਟੀ. ਅਧਿਆਪਕ ਬਕਾਇਆਂ ਸੰਬੰਧੀ  ਪਏ ਭੰਬਲਭੂਸੇ ਵਿੱਚ

ਪੰਜਾਬ ਦੇ ਕਰੀਬ 13000 ਤੋਂ ਵੱਧ ਈ.ਟੀ.ਟੀ. ਅਧਿਆਪਕਾਂ ਬਕਾਇਆਂ ਸੰਬੰਧੀ  ਪਏ ਭੰਬਲਭੂਸੇ ਵਿੱਚ

ਅਧਿਆਪਕਾਂ ਤੋਂ ਬਕਾਇਆਂ ਦਾ ਹਿਸਾਬ ਮੰਗਣ ਦੀ ਬਜਾਇ ਦਫ਼ਤਰ ਫ਼ਰੋਲਣ ਆਪਣਾ ਰਿਕਾਰਡ

Advertisements

ਹੁਸ਼ਿਆਰਪੁਰ  (ਆਦੇਸ਼ ) ਪੰਜਾਬ ਅੰਦਰ ਜੁਲਾਈ 2006 ਵਿੱਚ ਜ਼ਿਲ੍ਹਾ-ਪ੍ਰੀਸ਼ਦਾਂ ਭਰਤੀ ਹੋਏ ਅਤੇ ਫ਼ੇਰ ਲੰਬੇ ਸੰਘਰਸ਼ ਤੋਂ ਬਾਅਦ ਅਕਤੂਬਰ 2014 ਨੂੰ ਸਿੱਖਿਆ ਵਿਭਾਗ ਵਿੱਚ ਆਏ ਪੰਜਾਬ ਦੇ ਕਰੀਬ 13000 ਤੋਂ ਵੱਧ ਈ.ਟੀ.ਟੀ. ਅਧਿਆਪਕਾਂ ਦੀਆਂ ਮੁਸ਼ਕਿਲਾਂ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ।

Advertisements

ਤਾਜ਼ਾ ਮਸਲਾ ਇਨ੍ਹਾਂ ਅਧਿਆਪਕਾਂ ਦੇ ਰਹਿੰਦੇ ਬਕਾਇਆਂ ਦਾ ਹੈ ਜੋ ਕਿ ਦੋਹਾਂ ਵਿਭਾਗਾਂ ਦੀ ਆਪਸੀ ਖਿੱਚੋਤਾਣ ਵਿੱਚ ਉਲਝਦਾ ਪ੍ਰਤੀਤ ਹੋ ਰਿਹਾ ਹੈ। ਅਧਿਆਪਕ ਆਗੂਆਂ ਅਜੀਬ ਦਿਵੇਦੀ, ਇੰਦਰ ਸੁਖਦੀਪ ਸਿੰਘ ਓਢਰਾ, ਰਮੇਸ਼ ਹੁਸ਼ਿਆਰਪੁਰੀ, ਨੰਦ ਰਾਮ, ਮਨਜੀਤ ਸਿੰਘ ਦਸੂਹਾ, ਨਿਰਮਲ ਸਿੰਘ ਨਿਹਾਲਪੁਰ, ਮਨਜੀਤ ਸਿੰਘ ਬਾਬਾ ਬੁੱਲ੍ਹੋਵਾਲ, ਗੁਰਜਿੰਦਰ ਸਿੰਘ ਮੰਝਪੁਰ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦਾਂ ਨੇ ਕਦੇ ਵੀ ਅਧਿਆਪਕਾਂ ਦੇ ਬਕਾਇਆਂ ਸੰਬੰਧੀ ਗੰਭੀਰਤਾ ਨਹੀਂ ਦਿਖਾਈ ਅਤੇ ਅਨੇਕਾਂ ਵਾਰ ਅਦਾਲਤਾਂ ਦੇ ਦਰਵਾਜ਼ੇ ਖੜਕਾਉਣ ਅਤੇ ਸਰਕਾਰ ਮੂਹਰੇ ਆਪਣੀਆਂ ਮੰਗਾਂ ਦਾ ਰੋਣਾ ਰੋਣ ਤੋਂ ਬਾਅਦ ਜੇਕਰ ਹੁਣ ਸਰਕਾਰ ਨੇ ਅਧਿਆਪਕਾਂ ਦੇ ਬਕਾਇਆਂ ਬਾਰੇ ਜਾਣਕਾਰੀ ਮੰਗੀ ਹੈ ਤਾਂ ਬੀ.ਡੀ.ਪੀ.ਓ. ਦਫ਼ਤਰ ਜਿਨ੍ਹਾਂ ਕੋਲ਼ ਇਹ ਜਾਣਕਾਰੀ ਹੋਣੀ ਚਾਹੀਦੀ ਹੈ.

Advertisements

ਸ਼ਾਇਦ ਇਮਾਨਦਾਰੀ ਨਾਲ਼ ਬੀ.ਪੀ.ਈ.ਓ. ਦਫ਼ਤਰਾਂ ਨੂੰ ਮੁਹੱਈਆ ਨਹੀਂ ਕਰਵਾ ਰਹੇ ਅਤੇ ਅੱਗਿਓਂ ਬੀ.ਪੀ.ਈ.ਓ. ਦਫ਼ਤਰਾਂ ਵਾਲ਼ੇ ਵੀ ਆਪਣਾ ਰਿਕਾਰਡ ਫਰੋਲਣ ਦੀ ਖੇਚਲ ਕਰਨ ਦੀ ਬਜਾਇ ਹਾਸੋਹੀਣੀ ਗੱਲ ਕਰਦਿਆਂ ਅਧਿਆਪਕਾਂ ਤੋਂ ਹੀ ਪਿਛਲੇ 14 ਸਾਲਾਂ ਦੇ ਬਕਾਇਆਂ ਦਾ ਹਿਸਾਬ-ਕਿਤਾਬ ਮੰਗੀ ਜਾ ਰਹੇ ਹਨ, ਜਿਸ ਕਾਰਣ ਅਧਿਆਪਕ ਵਰਗ ਵਿੱਚ ਭੰਬਲਭੂਸੇ ਵਾਲ਼ੀ ਸਥਿਤੀ ਬਣੀ ਹੋਈ ਹੈ।

ਅਧਿਆਪਕ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦਾ ਕੰਮ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੈ ਨਾ ਕਿ ਤਨਖ਼ਾਹਾਂ ਅਤੇ ਬਕਾਇਆਂ ਦਾ ਹਿਸਾਬ-ਕਿਤਾਬ ਰੱਖਣਾ

 ਇਹ ਕੰਮ ਵਿਭਾਗੀ ਦਫ਼ਤਰਾਂ ਦਾ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਬਕਾਇਆਂ ਦਾ ਹਿਸਾਬ ਅਧਿਆਪਕਾਂ ਤੋਂ ਮੰਗਣ ਦੀ ਬਜਾਇ ਬੀ.ਡੀ.ਪੀ.ਓ. ਅਤੇ ਬੀ.ਪੀ.ਈ.ਓ. ਦਫ਼ਤਰਾਂ ਦੇ ਅਧਿਕਾਰੀ ਮਿਲ਼-ਬੈਠ ਕੇ ਆਪਣੇ ਦਫ਼ਤਰਾਂ ਦਾ ਰਿਕਾਰਡ ਫ਼ਰੋਲਣ ਤਾਂ ਜੋ ਅਧਿਆਪਕਾਂ ਦੇ ਸਾਲਾਂ ਤੋਂ ਰੁਕੇ ਬਕਾਏ ਜਲਦ ਉਨ੍ਹਾਂ ਨੂੰ ਨਸੀਬ ਹੋਣ ਅਤੇ ਪ੍ਰਾਇਮਰੀ ਤੋਂ ਮਾਸਟਰ ਕੇਡਰ ਵਿੱਚ ਪਦਉੱਨਤ ਹੋਏ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ ਨੂੰ ਵੀ ਇਹ ਬਕਾਏ ਮਿਲਣ। ਬਲਜੀਤ ਸਿੰਘ ਮਹਿਮੋਵਾਲ, ਸਚਿਨ ਕੁਮਾਰ, ਸਤਵਿੰਦਰ ਸਿੰਘ ਮਾਹਿਲਪੁਰ, ਬਲਕਾਰ ਸਿੰਘ ਪੁਰੀਕਾ, ਦਵਿੰਦਰ ਕੁਮਾਰ, ਜੁਝਾਰ ਸਿੰਘ, ਵਰਿੰਦਰ ਸਿੰਘ, ਰਾਕੇਸ਼ ਕੁਮਾਰ, ਅਮਨਦੀਪ ਸਿੰਘ, ਹਰਵਿੰਦਰ ਸਿੰਘ ਤੇ ਸੁਖਦੇਵ ਸਿੰਘ ਆਦਿ ਅਧਿਆਪਕ ਆਗੂਆਂ ਨੇ ਵੀ ਬਕਾਇਆਂ ਦੇ ਜਲਦ ਭੁਗਤਾਨ ਦੀ ਮੰਗ ਕੀਤੀ।

ਫ਼ੋਟੋ ਕੈਪਸ਼ਨ: ਅਜੀਬ ਦਿਵੇਦੀ, ਇੰਦਰ ਸੁਖਦੀਪ ਸਿੰਘ ਓਢਰਾ ਅਤੇ ਹੋਰ ਅਧਿਆਪਕ ਆਗੂ ਰਹਿੰਦੇ ਬਕਾਇਆਂ ਦੀਆਂ ਸਮੱਸਿਆਵਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ।

रैली के दौरान दिल्‍ली में हुई हिंसा के मामले में  किसान नेता राकेश टिकैत समेत छह किसान नेताओं के खिल CDT NEWS PODCAST

रैली के दौरान दिल्‍ली में हुई हिंसा के मामले में  किसान नेता राकेश टिकैत समेत छह किसान नेताओं के खिलाफ केस दर्ज
  1. रैली के दौरान दिल्‍ली में हुई हिंसा के मामले में  किसान नेता राकेश टिकैत समेत छह किसान नेताओं के खिल
  2. बीजेपी सांसद सनी देओल ने एक्टर दीप सिद्धू के बारे कही यह बात
  3. Jugraj Singh of Punjab hoisted the Flag at the Red fort Delhi
  4. Who is deep Sidhu? Is He Bjp Agent? #
  5. प्रिंसीपल सतनाम सिंह की अगुवाई में सरकारी कॉलेज होशियारपुर में ’’अन्तर्राष्ट्रीय युवक दिवस’’ मनाया ग
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply