ਮਹੰਤ ਰਾਜ ਗਿਰੀ ਮਹਾਰਾਜ ਮੰਦਰ ਕਮਾਹੀ ਦੇਵੀ ਵੱਲੋ ਕੇ.ਐਮ.ਐਸ ਕਾਲਜ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ



ਦਸੂਹਾ 10 ਅਗਸਤ (ਚੌਧਰੀ) : ਕਮਾਹੀ ਦੇਵੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਇੱਕ ਵਿਸ਼ੇਸ਼ ਸਮਾਗਮ ਰਾਹੀਂ ਕਮਾਹੀ ਦੇਵੀ ਮੰਦਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਮਹੰਤ ਰਾਜਗਿਰੀ ਜੀ ਮਹਾਰਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਚੇਅਰਮੈਨ ਚੌ. ਕੁਮਾਰ ਸੈਣੀ ਨੇ ਕੀਤੀ। ਇਸ ਸਮਾਗਮ ਦੌਰਾਨ ਕਮਾਹੀ ਦੇਵੀ ਇਲਾਕੇ ਦੇ 90% ਤੋ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਅਤੇ 95% ਤੋ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇ ਸਮ੍ਰਿਤੀ ਚਿੰਨ੍ਹ ਦੇ ਕੇ ਕਮਾਹੀ ਦੇਵੀ ਮੰਦਰ ਦੇ ਮਹੰਤ ਜੀ ਵੱਲੋਂ ਕੇ.ਐਮ.ਐੱਸ. ਕਾਲਜ ਦੇ ਸਹਿਯੋਗ ਨਾਲ ਸਨਮਾਨਿਤ ਕੀਤਾ ਗਿਆ।

ਜਿਨ੍ਹਾਂ ਵਿਚ ਰਾਸ਼ੀ ਮਹਿਤਾ (99.11%), ਸਾਹਿਲ (98.67%), ਜਾਨਵੀ (97.11%),ਦਿਲਪ੍ਰੀਤ ਸਿੰਘ (96.67%),ਪਾਇਲ (96.44%), ਸ਼ੈਲਬੀ (96.44%) ਆਦਿ ਸ਼ਾਮਿਲ ਸਨ। ਇਸ ਮੌਕੇ ਤੇ 30 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਸਮਾਗਮ ਵਿਚ ਬੋਲਦੇ ਹੋਏ ਚੇਅਰਮੈਨ ਚੌ.ਕੁਮਾਰ ਸੈਣੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਰੇ ਵਿਦਿਆਰਥੀ ਸਾਡੇ ਕਾਲਜ ਵਿੱਚ ਮੰਜੁਲਾ ਸੈਣੀ ਆਸ਼ੀਰਵਾਦ ਯੋਜਨਾ ਅਧੀਨ 100% ਟਿਊਸ਼ਨ ਫੀਸ ਛੂਟ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਤੇ ਮਹੰਤ ਜੀ ਨੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਇਲਾਕੇ ਦੇ ਵਿਦਿਆਰਥੀਆਂ ਤੇ ਬੜਾ ਮਾਣ ਹੈ ਕਿ ਉਹ ਮਿਹਨਤ ਨਾਲ ਕੰਢੀ ਇਲਾਕੇ ਦਾ ਨਾਮ ਰੌਸ਼ਨ ਕਰ ਰਹੇ ਹਨ।ਇਨ੍ਹਾਂ ਵਿਦਿਆਰਥੀਆਂ ਤੋਂ ਬਿਨਾਂ ਟਿਊਸ਼ਨ ਫੀਸ ਲਏ ਕੇ.ਐਮ.ਐੱਸ.ਕਾਲਜ ਵੱਲੋਂ ਦਿੱਤੀ ਜਾ ਰਹੀ ਸਹੂਲਤ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਸ਼੍ਰੀਮਤੀ ਸੁਦੇਸ਼ ਕੁਮਾਰੀ ਚੇਅਰਪਰਸਨ ਕਮਾਹੀ ਦੇਵੀ ਸਕੂਲ, ਪ੍ਰਿੰਸੀਪਲ ਡਾ. ਸ਼ਬਨਮ ਕੌਰ, ਡਾਇਰੈਕਟਰ ਮਾਨਵ ਸੈਣੀ, ਰਿਟਾ.ਪ੍ਰਿੰਸੀਪਲ ਸਤੀਸ਼ ਕਾਲੀਆ, ਰਾਕੇਸ਼ ਕੁਮਾਰ, ਕੁਸੁਮ ਲਤਾ, ਰਮਨਦੀਪ ਕੌਰ ਅਤੇ ਸੰਦੀਪ ਕੌਰ ਆਦਿ ਸ਼ਾਮਿਲ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply