ਵਨ ਟਾਈਮ ਸੈਟਲਮੈਂਟ ਸਕੀਮ ਅਧੀਨ 1139 ਲੋਕਾਂ ਨੇ ਕੀਤਾ ਲਾਭ ਹਾਸਿਲ

ਨਗਰ ਕੌਂਸ਼ਲ ਗੁਰਦਾਸਪੁਰ ਕੋਲ ਜਮਾਂ ਹੋਈ 35 ਲੱਖ ਰੁਪਏ ਦੀ ਰਾਸ਼ੀ

ਗੁਰਦਾਸਪੁਰ,11 ਅਗਸਤ (ਅਸ਼ਵਨੀ) ਪਿਛਲੇ ਕਰੀਬ ਮਾਰਚ  ਮਹੀਨੇ ਤੋਂ ਜਿਲੇ ਦੇ ਨਾਲ ਨਾਲ ਪੂਰਾ ਪੰਜਾਬ ਕਰੋਨਾ ਵਾਇਰਸ ਦੇ  ਨਾਲ ਲੜਾਈ ਲੜ ਰਿਹਾ ਹੈ ਅਜਿਹੀ ਸਥਿਤੀ ਵਿੱਚ ਪੰਜਾਬ ਸਰਕਾਰ ਵੱਲੋਂ ਨਗਰ ਕੌਂਸ਼ਲ ਗੁਰਦਾਸਪੁਰ ਨੂੰ ਵੀ ਵਨ ਟਾਈਮ ਸੈਟਲਮੈਂਟ ਸਕੀਮ ਵਿੱਚ ਸਾਮਲ ਕੀਤਾ ਗਿਆ ਸੀ ਜਿਸ ਅਧੀਨ ਨਗਰ ਕੌਂਸ਼ ਗੁਰਦਾਸਪੁਰ ਅਧੀਨ ਜਿਨਾਂ ਲੋਕਾਂ ਦੇ ਪਰਾਪਟੀ ਟੈਕਸ ਦੇ ਬਿੱਲ ਪੈਂਡਿੰਗ ਸਨ  ਉਨਾਂ ਨੂੰ ਇੱਕ ਮੋਕਾ ਦਿੱਤਾ ਗਿਆ ਸੀ ਕਿ ਉਹ ਇੱਕ ਸਮੇਂ ਵਿੱਚ ਸੈਟਲਮੈਂਟ ਕਰਕੇ ਬਿੱਲ ਦਾ ਭੁਗਤਾਨ ਬਿਨਾਂ ਜੁਰਮਾਨੇ ਦੇ ਕਰ ਸਕਦਾ ਸੀ  ਇਸ ਦੇ ਉਪਭੋਗਤਾ ਨੂੰ 10 ਪ੍ਰਤੀਸ਼ਤ ਦੀ ਰਿਬੇਟ ਵੀ ਦਿੱਤੀ ਗਈ ਜਿਸ ਅਧੀਨ ਨਗਰ ਕੌਂਸ਼ਲ ਅਧੀਨ ਕਰੀਬ 1139 ਲੋਕਾਂ ਨੇ ਲਾਭ ਪ੍ਰਾਪਤ ਕੀਤਾ ਅਤੇ ਨਗਰ ਕੌਂਸਲ ਨੂੰ 35 ਲੱਖ 12 ਹਜ਼ਾਰ ਰੁਪਏ ਦਾ ਲਾਭ  ਹੋਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਸ਼ੋਕ ਕੁਮਾਰ ਈ.ਓ ਗੁਰਦਾਸਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਨਗਰ  ਕੌਂਸ਼ਲ ਅਧੀਨ ਆਉਂਦੇ ਲੋਕਾਂ ਨੂੰ ਲਾਭ ਦੇਣ ਦੇ ਉਦੇਸ ਨਾਲ ਉਪਰੋਕਤ ਸਕੀਮ ਦਿੱਤੀ ਗਈ ਸੀ,ਉਨਾਂ ਦੱਸਿਆ ਕਿ 26 ਨਵੰਬਰ 2019 ਤੋਂ ਲੈ ਕੇ 31ਜੁਲਾਈ 2020 ਤਕ 1139 ਲੋਕਾਂ ਨੇ ਪਰਾਪਟੀ ਟੈਕਸ ਜਮਾਂ ਕਰਵਾ ਕੇ 10 ਫੀਸਦਰਿਬੇਟ ਹਾਸਿਲ ਕੀਤੀ ਹੈ,ਉਨਾਂ ਅੱਗੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਸਰਕਾਰ ਦੇ ਆਦੇਸਾਂ ਅਨੁਸਾਰ ਕੋਵਿਡ-19 ਦੇ ਚਲਦਿਆਂ ਬਿਨਾਂ ਜੁਰਮਾਨੇ ਤੋਂ  ਉਪਰੋਕਤ ਬਿੱਲਾਂ ਦਾ ਭੁਗਤਾਨ ਕਰਨ ਲਈ 31 ਜੁਲਾਈ ਤੱਕ ਦਾ ਸਮਾਂ ਦਿੱਤਾ ਸੀ ਅਤੇ ਲੋਕਾਂ ਵੱਲੋਂ ਇਸ ਸਕੀਮ ਦਾ ਵੀ ਲਾਭ ਪ੍ਰਾਪਤ ਕੀਤਾ  ਗਿਆ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply