BREAKING..ਪੀ ਐਚ ਸੀ ਭੂੰਗਾ ਅਧੀਨ ਪੈਂਦੇ ਪਿੰਡਾਂ ਚ ਕਰੋਨਾ ਨੇ ਫਿਰ ਦਿੱਤੀ ਦਸਤਕ,2 ਔਰਤਾਂ ਆਈਆਂ ਕਰੋਨਾ ਦੀ ਲਪੇਟ ਚ

ਗੜ੍ਹਦੀਵਾਲਾ 14 ਅਗਸਤ (ਚੌਧਰੀ) : ਪੀ ਐਚ ਸੀ ਭੂੰਗਾ ਅਧੀਨ ਪੈਂਦੇ ਪਿੰਡਾਂ ਚ ਕਰੋਨਾ ਨੇ ਇੱਕ ਵਾਰ ਫਿਰ ਦਿੱਤੀ ਦਸਤਕ ਦਿੱਤੀ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਐੱਸ ਐੱਮ ਓ ਡਾਕਟਰ ਮਨੋਹਰ ਲਾਲ ਨੇ ਦੱਸਿਆ ਕਿ ਪੀ ਐਚ ਸੀ ਭੂੰਗਾ ਅਧੀਨ ਪੈਂਦੇ ਪਿੰਡਾਂ ਚ ਦੋ ਔਰਤਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।ਇਸ ਵਿੱਚ ਇੱਕ ਪੰਡੋਰੀ ਸੂਮਲਾਂ ਅਤੇ ਇੱਕ ਪਿੰਡ ਭਟੋਲੀਆਂ ਨਿਵਾਸੀ ਔਰਤ ਦੀ ਰਿਪੋਰਟ ਕਰੋਨਾ ਪੌਜ਼ਟਿਵ ਆਈ ਹੈ।ਉਨ੍ਹਾਂ ਨੇ ਦੱਸਿਆ ਕਿ ਇਹਨਾਂ ਦੋਵਾਂ ਔਰਤਾਂ ਦੇ ਸੈਂਪਲ ਭੂੰਗਾ ਹਸਪਤਾਲ ਵਿਖੇ ਲਏ ਗਏ ਸਨ ਜਿਨ੍ਹਾਂ ਦੀ ਰਿਪੋਰਟ ਪੋਜ਼ਟਿਵ ਆਈ ਹੈ। ਇਹਨਾਂ ਦੋਵਾਂ ਪਾਜੀਟਿਵ ਮਰੀਜਾਂ ਨੂੰ ਸਿਹਤ ਵਿਭਾਗ ਵਲੋਂ ਇਲਾਜ ਲਈ ਆਈਸੋਲੇਸ਼ਨ ਵਾਰਡ ਰਿਆਤ-ਬਾਹਰਾ ਹੁਸ਼ਿਆਰਪੁਰ ਭੇਜਿਆ ਗਿਆ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply