ਸੰਵਿਧਾਨ ਬਚਾਓ ਦੇਸ ਬਚਾਓ ਸੰਕਲਪ ਦਿਵਸ ਮਨਾਇਆ


ਗੜਦੀਵਾਲਾ 16 ਅਗਸਤ(ਚੌਧਰੀ / ਯੋਗੇਸ਼ ਗੁਪਤਾ) : ਦੇਸ ਦੀ ਆਜਾਦੀ , ਏਕਤਾ,ਆਖੰਡਤਾ ਦੀ ਰਾਖੀ ਲਈ 15 ਅਗਸਤ ਨੂੰ ਸੰਵਿਧਾਨ ਬਚਾਓ ਦੇਸ ਬਚਾਓ ਦਿਵਸ ਵਜੋ ਸੀ ਪੀ ਆਈ( ਐਮ) ਕਾਮਰੇਡ ਗੁਰਮੇਸ ਸਿੰਘ ਦੀ ਅਗਵਈ ਹੇਠ ਚਾਰ ਥਾਵਾ ਤੇ ਮਨਾਇਆ ਗਿਆ।ਇਥੋ ਦੇ ਪਿੰਡ ਕੱਕੋ ਵਿਖੇ ਸਰਪੰਚ ਬਲਬਿੰਦਰ ਕੌਰ ਦੀ ਪ੍ਰਧਾਨਗੀ ਹੇਠ ,ਪਿੰਡ ਧੂਤਕਲਾ ਵਿਖੈ ਹਰਬੰਸ ਸਿੰਘ ਦੀ ਅਗਵਾਈ ਹੇਠ, ਪਿੰਡ ਲਾਲੋਵਾਲ ਵਿਖੇ ਹਰਮੇਲ ਸਿੰਘ ਦੀ ਅਗਵਾਈ ਹੇਠ ਤੇ ਪਿੰਡ ਮਾਛੀਆ ਵਿਖੇ ਕੁਲਵੰਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ।ਇਨਾਂ ਪਿੰਡਾਂ ਚ ਬੋਲਦਿਆ ਗੁਰਮੇਸ ਸਿੰਘ ਨੇ ਕਿਹਾ ਕਿ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਨੁੰ ਸਵਿਧਾਨ ਦੀ ਰਾਖੀ,ਧਰਮਨਿਰਪੇਖਤਾ,ਤੇ ਸੰਘੀ ਢਾਚੇ ਦੀ ਰਾਖੀ ਲਈ ਲੜਨਾ ਪੈ ਰਿਹਾ ਹੈ।

ਸਾਨੂੰ ਉਦਾਰੀ ਕਰਨ,ਨਿੱਜੀਕਰਨ ਤੇ ਵਿਸਵੀ ਕਰਨ ,ਫ੍ਰਿਕਾਪ੍ਰਸਤੀ ਫਾਸੀਵਾਦ ਤੇ ਰਾਸਟਰ ਵਿਰੋਧੀ ਨੀਤੀਆ ਖਿਲਾਫ ਸੰਘਰਸ ਕਰਨਾ ਪੈ ਰਿਹਾ ਹੈ ।ਉਨਾ ਕਿਹਾ ਕਿ ਸੈਟਰ ਤੇ ਪੰਜਾਬ ਸਰਕਾਰ ਦੀਆ ਗਲਤ ਨੀਤੀਆ ਕਾਰਨ ਹਰ ਵਸਰ ਪ੍ਰੈਸਾਨ ਹੈ ,ਗਰੀਬੀ ਤੇ ਅਮੀਰੀ ਦਾ ਪਾੜਾ ਬਹੁਤ ਵੱਧ ਗਿਆ ਹੈ ,ਦੇਸ ਦਾ 74% ਧੰਨ ਇਕ ਆਦਮੀ ਕੋਲ ਹੈ ਤੇ 26% ਧੰਨ 99 ਬੰਦਿਆ ਕੋਲ ਹੈ ।ਕੋਵਿਡ 2019 ਤੇ ਮਹਿੰਗਾਈ ਨੇ ਲੋਕਾ ਨੂੰ ਅੰਦਰੋ ਅੰਦਰ ਮਰਨ ਲਈ ਮਜਬੂਰ ਕਰ ਦਿੱਤਾ ਹੈ । ਦੇਸ ਅੰਦਰ 85% ਕਿਰਸਾਨੀ ਕੋਲ 5 ਏਕੜ ਤੋ ਘੱਟ ਜਮੀਨ ਹੈ ,ਹਰ ਸਾਲ 10% ਕਿਰਸਾਨੀ ਜਮੀਨ ਵੇਚ ਕੇ ਮਜਦੂਰਾਂ ਦੀ ਲਾਈਨ ਚ ਆ ਖੜੀ ਹੰਦੀ ਜਾ ਰਹੀ ਹੈ । ਉਨਾ ਕਿਹਾ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਤੇ ਮਜਦੂਰ ਵਿਰੋਧੀ ਆਰਡੀਨੈਸ ਜਾਰੀ ਕਰਕੇ ਹਰ ਇਕ ਨੂੰ ਗੁਲਾਮ ਬਨਾਉਣ ਤੇ ਲੱਗੀ ਹੋਈ ਹੈ।

ਜਿਲਾ ਪ੍ਰਧਾਨ ਕੁਲ ਹਿੰਦ ਖੇਤ ਮਜਦੂਰ ਯੁਨੀਅਨ ਹਰਬੰਸ ਸਿੰਘ ਨੇ ਬੋਲਦਿਆ ਕਿਹਾ ਕਿ ਸਰਕਾਰ ਹਰੇਕ ਪਰਿਵਾਰ ਜੋ ਇੰਨਕਮ ਟੈਕਸ ਦੇ ਦਾਇਰੇ ਚ ਨਹੀ ਆਉਦਾ ਉਸ ਦੇ ਖਾਤੇ 7500 ਰੁਪਏ ਪਾਵੇ ਤੇ ਹੋਰ ਜਰੂਰੀ ਵਸਤਾ ਸਸਤੇ ਭਾਹ ਤੇ ਦੀਆ ਦੁਕਾਨਾ ਖੋਲ ਕੇ ਦੇਵੇ ,ਮਨਰੇਗਾ ਮਜਦੂਰ ਨੂੰ 600 ਰੁਪਏ ਦਿਹਾੜੀ ਲਗਾਤਾਰ 200 ਦਿਨ ਸਾਲ ਚ ਕੰਮ ਦਿੱਤਾ ਜਾਵੇ । ਉਸਾਰੀ ਕਿਰਤੀਆ ਦੀ ਖੱਜਲ ਖੁਆਰੀ ਵਾਰੇ ਬੋਲਦਿਆ ਮਲਕੀਤ ਸਿੰਘ ਨੇ ਕਿਹਾ ਕਿ ਮਨਰੇਗਾ ਤੇ ਉਸਾਰੀ ਕਿਰਤੀਆ ਦਾ ਕਾਨੰਂਨ ਜੋ 1996 ਚ ਖੱਬੇ ਪੱਖੀਆ ਦੇ ਦਵਾਓ ਕਰਨ ਹੋਦ ਚ ਆਇਆ ਸੀ ਹੁਣ ਤੱਕ ਸਹੀ ਲਾਗੂ ਨਹੀ ਕੀਤਾ ਜਾ ਰਿਹਾ । ਉਸਾਰੀ ਕਿਰਤੀ ਦੀ ਰਜਿਸਟਰੇਸਨ ਆਨ ਲਾਈਨ ਤੇ ਆਫ ਲਾਈਨ ਦੋਨੋ ਤਰਾ ਕੀਤੀ ਜਾਵੇ ਤੇ ਉਨਾ ਅਕਾਉਟ ਚ ਬਣਦੀਆ ਸਕੀਮਾ ਦੇ ਪੇਸੈ ਤੁਰੰਤ ਪਾਏ ਜਾਣ ।

ਉਸਾਰੀ ਕਿਰਤੀ ਜੋ ਕਿ 60 ਸਾਲ ਤੋ ਉਪਰ ਹਨ ਉਨਾ ਦੀ ਪਿਨਸਨ ਸਕੀਮ ,ਹੁਸਿਆਰਪੁਰ ਜਿਲੇ ਚ ਅਜੇ ਕਿਸੇ ਨੂੰ ਭੀ ਨਹੀ ਮਿਲੀ ,9 ਜੂਨ ਨੂੰ ਉਸਾਰੀ ਕਿਰਤੀਆ ਦੇ ਵਫਦੂ ਦੀ ਮਿਟੰਗ ਜੋ ਲੇਵਰ ਮਹਿਕਮੇ ਦੇ ਡਿਪਟੀ ਸੈਕਟਰੀ ਨਾਲ ਹੋਈ ਸੀ ਉਸ ਵਿਚ ਜੋ ਮੰਗਾ ਪ੍ਰਵਾਨ ਕੀਤੀਆ ਸਨ ,ਉਸ ਸੰਬੰਧੀ ਕੋਈ ਭੀ ਚਿੱਠੀ ਅਜੇ ਤੱਕ ਕਿਸੇ ਪੰਜਾਬ ਦੇ ਜਿਲੇ ਨੂੰ ਨਹੀ ਮਿਲੀ। ਲਾਕ ਡਾਉਨ ਚ ਬੰਦ ਹੋਏ ਸੁਬਿਧਾ ਕੇਦਰਾਂ ਕਾਰਨ ਗ੍ਰੇਸ ਪੀਰਡ ਦੀ ਚਿੱਠੀ ਅਜੇ ਕਿਸੇ ਦਫਤਰ ਚ ਸਰਕਾਰ ਵਲੋ ਨਹੀ ਜਾਰੀ ਕੀਤੀ ਗਈ । ਨਮੇ ਜੰਮੇ ਬੱਚੇ ਤੇ ਕੁੜੀਆ ਦੀ ਸਗਨ ਸਕੀਮ ਦੀਆ ਅਰਜੀਆ ਇਸ ਚਿੱਠੀ ਕਾਰਨ ਰੁਕੀਆ ਪਈਆ ਹਨ ।ਸੁਬਿਧਾ ਕੇਦਰਾ ਚ ਸਕਿਲਡ ਸਟਾਫ ਨਾ ਹੋਣ ਕਰਕੇ ਉਸਾਰੀ ਕਿਰਤੀ ਬਹੁਤ ਪ੍ਰੇਸਾਨ ਹੋ ਰਹੇ ਹਨ। ਸਰਕਾਰ ਇਨਾ ਵੱਲ ਧਿਆਨ ਦੇਵੇ । ਅੱਜ ਦੇ ਇਨਾ ਇਕੱਠਾ ਚ ਗੁਰਮੇਸ ਸਿੰਘ,ਹਰਬੰਸ ਸਿੰਘ ਧੂਤ,ਰਣਜੀਤ ਸਿੰਘ ਨੇ ਵੀ ਸੰਬੋਧਨ ਕੀਤਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply