ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਦੇ ਸੰਘਰਸ਼ ਨੂੰ ਪਿਆ ਬੂਰ

ਸਿਵਲ ਸਰਜਨ ਗੁਰਦਾਸਪੁਰ ਦਫ਼ਤਰ ਵਲੋਂ ਆਸ਼ਾ ਵਰਕਰਾਂ ਦੇ ਰੋਕੇ ਫੰਡ ਕੀਤੇ ਜਾਰੀ

ਗੁਰਦਾਸਪੁਰ 17 ਅਗਸਤ (  ਅਸ਼ਵਨੀ ) : ਲੰਮੇ ਸਮੇਂ ਤੋਂ ਅਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਦੇ ਰੋਕੇ ਫੰਡ ਆਖਿਰ ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਵਲੋਂ ਜਾਰੀ ਕਰ ਦਿੱਤੇ ਹਨ। ਰਾਜਵਿੰਦਰ ਕੌਰ ਤੇ ਬਲਵਿੰਦਰ ਕੌਰ ਅਲੀ ਸ਼ੇਰ ਦੀ ਅਗਵਾਈ ਹੇਠ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਗੁਰਦਾਸਪੁਰ ਵਲੋਂ ਜੁਲਾਈ ਮਹੀਨੇ ਤੋਂ ਆਪਣੀ ਹੱਕੀ ਮੰਗਾਂ ਮਨਵਾਉਣ ਲਈ ਲਗਾਤਾਰ ਕੀਤੇ ਸੰਘਰਸ਼  ਨੂੰ ਬੂਰ ਪਿਆ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਕੋਵਿਡ19 ਮਹਾਂਮਾਰੀ ਖਾਤਮਾ ਭੱਤਾ ਜੁਲਾਈ ਮਹੀਨੇ ਤੋਂ ਬੰਦ ਕਰ ਦਿੱਤਾ ਸੀ।

ਹੁਣ ਕੇਂਦਰ ਸਰਕਾਰ ਨੇ ਆਪਣੇ ਹਿੱਸੇ ਦਾ ਜਾਰੀ ਕਰ ਦਿੱਤਾ ਹੈ। ਘਰ ਘਰ ਸਰਵੇਖਣ ਦੇ ਪੈਸੇ ਵਿਭਾਗ ਵੱਲੋਂ ਜਾਰੀ ਨਹੀਂ ਕੀਤੇ ਗਏ ਸਨ। ਵਰਕਰਾਂ ਨੂੰ ਵਰਦੀਆਂ  ਦੇ ਪੈਸੇ ਵੀ ਵਿਭਾਗ ਵੱਲੋਂ ਨਹੀਂ ਦਿੱਤੇ ਗਏ ਸਨ।ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸੇ ਆਸ਼ਾ ਵਰਕਰ ਦੇ ਕਰੋਨਾ ਪਾਜ਼ਿਟਿਵ ਆਉਣ ਤੇ ਦੱਸ ਹਜ਼ਾਰ ਰੁਪਏ ਦੇਣ ਲਈ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਯੂਨੀਅਨ ਜਦੋ  ਜਹਿਦ ਕਰ ਰਹੀਆਂ ਸਨ । ਸ੍ਰੀ ਮਤੀ ਗੁਰਵਿੰਦਰ ਕੌਰ ਬਹਿਰਾਮਪੁਰ ਪ੍ਰਧਾਨ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਗਰਾਲਾ ਪਿੰਡ ਦੀ ਆਸ਼ਾ ਵਰਕਰ  ਜੋ ਪਰਿਵਾਰ ਸਮੇਤ ਕਰੋਨਾ ਪਾਜ਼ਿਟਿਵ ਆ ਗਈ ਸੀ। ਉਸਨੂੰ ਐਸ ਐਮ ਉ ਬਹਿਰਾਮਪੁਰ ਵਲੋਂ ਦੱਸ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਜਾਰੀ ਕਰ ਦਿੱਤੀ ਹੈ।

ਇਸ ਮੌਕੇ ਜਸਪਾਲ ਕੌਰ ,ਕੁਲਵੰਤ ਕੌਰ, ਕੁਲਵੀਰ ਕੌਰ,ਅੰਚਲ ਮੱਟੂ ਬਟਾਲਾ,ਪ੍ਰਭਜੋਤ ਕੌਰ ਭਾਮ ,ਮੀਰਾ ਕਾਹਨੂੰਵਾਨ ,ਹਰਜੀਤ ਕੌਰ ਨੌਸ਼ਿਹਰਾ ਮੱਝਾ ਸਿੰਘ,ਪਰਮਜੀਤ ਕੌਰ ਬਾਠਾਂ ਵਾਲਾ ,ਗੁਰਿੰਦਰ ਕੌਰ ਦੁਰਾਗਲਾ ਨੇ ਜਥੇਬੰਦੀ ਦੀ ਅੰਸ਼ਕ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਰਫ ਕੇਂਦਰ ਸਰਕਾਰ ਵੱਲੋਂ ਜਾਰੀ ਫੰਡ ਅਨੁਸਾਰ ਆਸ਼ਾ ਵਰਕਰਾਂ ਨੂੰ ਇੱਕ ਹਜ਼ਾਰ ਰੁਪਏ ਅਤੇ ਫੈਸੀਲੀਟੇਟਰਜ ਨੂੰ ਪੰਜ ਸੌ ਰੁਪਏ ਜਾਰੀ ਕੀਤੇ ਹਨ ਜਦੋਂ ਕਿ ਆਪਣੇ ਪੱਧਰ ਤੇ ਪੰਦਰਾਂ ਸੌ ਰੁਪਏ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਨੂੰ ਜਾਰੀ ਨਹੀਂ ਕੀਤੇ ਹਨ।

ਉਨ੍ਹਾਂ ਮੰਗ ਕੀਤੀ ਹੈ ਕਿ ਆਸ਼ਾ ਫੈਸੀਲੀਟੇਟਰਜ ਨੂੰ ਵੀ ਗੈਰ ਛੂਤ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦੀ ਜਾਣਕਾਰੀ ਦੇਣ ਬਦਲੇ ਮਿਹਨਤਾਨਾ ਦਿੱਤਾ ਜਾਵੇ ਅਤੇ ਮਡਿਆਲਾ ਡੇਰਾ ਬਾਬਾ ਨਾਨਕ ਤਹਿਸੀਲ ਦੀ ਡਿਊਟੀ ਦੌਰਾਨ ਮੌਤ ਹੋਈ ਆਸ਼ਾ ਵਰਕਰ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ। ਇਸ ਮੌਕੇ ਸੁਦੇਸ਼ ਕੁਮਾਰੀ ,ਬਬਿਤਾ ,ਕਮਲੇਸ਼ ਕੁਮਾਰੀ ,ਪਰਮਜੀਤ ਕੌਰ ਨੇ ਵੀ ਰੈਗੂਲਰ ਤਨਖਾਹ ਅਤੇ ਜੂਨ ਮਹੀਨੇ ਤੱਕ ਮਿਲਣ ਵਾਲੇ ਭੱਤਿਆਂ ਅਨੁਸਾਰ ਅਦਾਇਗੀ ਦੀ ਮੰਗ ਕੀਤੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply