ਸਾਂਝੇ ਅਧਿਆਪਕ ਮੋਰਚੇ ਵੱਲੋਂ  ਜ਼ਿਲ੍ਹਾ ਸਿੱਖਿਆ ਅਧਿਕਾਰੀ ਮੋਹਨ ਸਿੰਘ ਲੇਹਲ ਦਾ ਪੁਤਲਾ ਫੂਕਿਆ

 

HOSHIARPUR ( RINKU THAPER, SATVINDER SINGH, RAJESH ARORA) ਸਾਂਝਾ ਅਧਿਆਪਕ ਮੋਰਚਾ ਹੁਸ਼ਿਆਰਪੁਰ ਵੱਲੋਂ ਅੱਜ ਐਸਐਸਏ /ਰਮਸਾ ਦੇ ਤਨਖਾਹ ਕਟੌਤੀ ਦੇ ਮਸਲੇ ਤੇ ਅਧਿਆਪਕਾਂ ਪ੍ਰਤੀ ਨਿਭਾਏ ਗਏ ਨਕਾਰਾਤਮਕ ਕਿਰਦਾਰ ਦੇ ਕਾਰਨ ਡੀਪੀਆਈ (ਐਸਿ) ਅਤੇ ਜ਼ਿਲ੍ਹੇ ਦੇ ਸੈਕੰਡਰੀ ਸਿੱਖਿਆ ਅਧਿਕਾਰੀ  ਮੋਹਨ ਸਿੰਘ ਲੇਹਲ ਦਾ ਪੁਤਲਾ ਫੂਕ ਕੇ ਆਪਣਾ ਰੋਸ ਪ੍ਰਗਟ ਕੀਤਾ।ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਆਏ ਅਧਿਆਪਕਾਂ ਨੇ ਮਿੰਨੀ ਸਕੱਤਰੇਤ ਦੇ ਗੇਟ ਅੱਗੇ ਧਰਨਾ ਦਿੱਤਾ।

ਜਿਸ ਵਿੱਚ ਬੋਲਦਿਆਂ ਅਧਿਆਪਕ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ  ਐਸਐਸਏ /ਰਮਸਾ ਦੇ 15300 ਤਨਖਾਹ ਤੇ ਜਬਰਦਸਤੀ ਪੱਕੇ ਕਰਵਾਉਣ ਲਈ ਸਿੱਖਿਆ ਸਕੱਤਰ ਦੇ ਹੁਕਮਾਂ ਤੇ ਕਲਿੱਕ ਨਾ ਕਰਨ ਵਾਲੇ ਇਹਨਾਂ ਅਧਿਆਪਕਾਂ ਦੀਆਂ ਧੱਕੇ ਨਾਲ ਬਦਲੀਆਂ ਕਰਕੇ ਅਤੇ ਇਹਨਾਂ ਅਧਿਆਪਕਾਂ ਨੂੰ ਕਲਿੱਕ ਕਰਨ ਲਈ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਵਿੱਚ ਡੀ ਪੀ ਆਈ (ਐ ਸਿ) ਅਤੇ ਜ਼ਿਲ੍ਹੇ ਦੇ ਸੈਕੰਡਰੀ ਡੀ ਈ ਓ ਮੋਹਨ ਸਿੰਘ ਲੇਹਲ,ਪ੍ਰਿੰਸੀਪਲਾਂ,ਸਕੂਲ ਮੁਖੀਆਂ,ਕਲੱਸਟਰ ਇੰਚਾਰਜਾਂ,ਸਿੱਖਿਆ ਸੁਧਾਰ ਕਮੇਟੀਆਂ ਅਤੇ ਜ਼ਿਲ੍ਹੇ ਦੇ ਹੋਰ ਸਿੱਖਿਆ ਅਧਿਕਾਰੀਆਂ ਨੇ ਗ਼ਲਤ ਹੱਥਕੰਡੇ ਅਪਣਾਏ ਹਨ ਉਸ ਨਾਲ ਪੰਜਾਬ ਦੇ ਨਾਲ-ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਕੂਲਾਂ ਦੀ ਪੜ੍ਹਾਈ ਦਾ ਮਾਹੌਲ ਖਰਾਬ ਹੋਇਆ ਹੈ ਉਸ ਦੀ ਪੰਜਾਬ ਦੇ ਇਤਿਹਾਸ ਵਿੱਚ ਕਿਤੇ ਹੋਰ ਮਿਸਾਲ ਨਹੀਂ ਮਿਲਦੀ।ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕਰਨ ਅਤੇ ਸਿੱਖਿਆ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਨਿਰੋਲ ਜਿੰਮੇਵਾਰੀ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦੀ ਹੈ ਜਿਨ੍ਹਾਂ ਦੇ ਅੜੀਅਲ ਰਵਈਏ ਕਾਰਨ ਪੰਜਾਬ ਵਿੱਚ ਅਧਿਆਪਕ ਵਰਗ ਸੜਕਾਂ ਤੇ ਹੈ।

Advertisements

ਸਰਕਾਰ ਆਪਣੇ ਕੀਤੇ ਗਏ ਵਾਦੇ ਤੋਂ ਵੀ ਭੱਜ ਗਈ ਹੈ ਜਿਸ ਅਨੁਸਾਰ ਇਹਨਾਂ ਅਧਿਆਪਕਾਂ ਨੂੰ ਮਰਜ਼ੀ ਨਾਲ ਸੁਸਾਇਟੀਆਂ ਵਿੱਚ ਰਹਿ ਕੇ ਪੇ ਪ੍ਰੋਟੈਕਟ ਰੱਖਣ ਦੀ ਆਪਸ਼ਨ ਦੇਣ ਦੀ ਗੱਲ ਦਾ ਢੰਡੋਰਾ ਪਿੱਟਿਆ ਜਾ ਰਿਹਾ ਸੀ, ਜਿਸ ਨਾਲ ਸਰਕਾਰ ਦਾ ਦੋਗਲਾ ਕਿਰਦਾਰ ਸਾਹਮਣੇ ਆਇਆ ਹੈ।ਅਧਿਆਪਕ ਆਗੂਆਂ ਨੇ ਕਿਹਾ ਕਿ ਹੁਣ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦੇ ਨਾਲ ਨਾਲ ਪੰਜਾਬ ਦੇ ਗ਼ਰੀਬ ਵਰਗ ਦੇ ਬੱਚਿਆਂ ਦੀ ਸਿੱਖਿਆ ਅਤੇ ਸਕੂਲ ਬਚਾਉਣ ਲਈ 2 ਦਿਸੰਬਰ ਦੇ ਪਟਿਆਲਾ ਜਾਮ ਵਿੱਚ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਅਧਿਆਪਕ, ਮੁਲਾਜਮ, ਕਿਸਾਨ,ਭਰਾਤਰੀ ਜਥੇਬੰਦੀਆਂ,ਮਜਦੂਰ ਅਤੇ ਵਿਦਿਆਰਥੀ ਸ਼ਾਮਿਲ ਹੋਣਗੇ।ਇਸ ਮੌਕੇ ਪ੍ਰਿੰਸੀਪਲ ਅਮਨਦੀਪ ਸ਼ਰਮਾ,ਮੁਕੇਸ਼ ਕੁਮਾਰ,ਜਸਵੀਰ ਸਿੰਘ,ਸੁਨੀਲ ਸ਼ਰਮਾ, ਅਜੀਬ ਦੁਵੇਦੀ,ਰਾਜੀਵ ਕੁਮਾਰ, ਪਰਮਜੀਤ ਸਿੰਘ, ਕਸ਼ਮੀਰ ਸਿੰਘ,ਡਾ ਤੇਜ ਪਾਲ,ਇੰਡਰਸੁਖਦੀਪ ਸਿੰਘ, ਕਾਮਰੇਡ ਗੰਗਾ ਪ੍ਰਸ਼ਾਦ,ਪਸਸਫ ਪ੍ਰਦੇਸ਼ ਪ੍ਰਧਾਨ ਸਤੀਸ਼ ਰਾਣਾ,ਮੱਖਣ ਲੰਗੇਰੀ, ਹੰਸਰਾਜ ਸਹਿਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply