LATEST: ਗਿਆਨੀ ਇਕਬਾਲ ਸਿੰਘ ਵੱਲੋਂ ਦਿੱਤਾ ਬਿਆਨ, ਸਿੱਖ ਕੌਮ ਦੀ ਅੱਡਰੀ ਪਛਾਣ ਨੂੰ ਖੋਰਾ ਲਾਉਣ ਵਾਲਾ : ਭਾਮ READ MORE: CLICK HERE::

ਗਿਆਨੀ ਇਕਬਾਲ ਸਿੰਘ ਵੱਲੋਂ ਦਿੱਤਾ ਬਿਆਨ, ਸਿੱਖ ਕੌਮ ਦੀ ਅੱਡਰੀ ਪਛਾਣ ਨੂੰ ਖੋਰਾ ਲਾਉਣ ਵਾਲਾ : ਭਾਮ

 

ਕੈਲਗਿਰੀ (SUKRAT / CDT NEWS)
ਮਾਨੁੱਖੀ ਅਧਿਕਾਰ ਸੰਗਠਨ ਸੂਬਾ ਪ੍ਰਧਾਨ ਮਨਜੀਤ ਸਿੰਘ ਭਾਮ ਨੇ ਬਿਆਨ ਜਾਰੀ ਕਰਦਿਆ ਕਿਹਾ ਕਿ ਸਾਬਕਾ ਜਥੇਦਾਰ ਸ੍ਰੀ ਪਟਨਾ ਸਾਹਿਬ ਗਿਆਨੀ ਇਕਬਾਲ ਸਿੰਘ ਵੱਲੋਂ ਜੋ ਅਯੁੱਧਿਆ ਵਿੱਖੇ ਇੱਕ ਗੁਮਰਾਹਕੁਨ ਬਿਆਨ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਲਵ – ਕੁਸ਼ ਦੇ ਵੰਸ਼ਜ ਵਿੱਚ ਹੋਏ ਹਨ, ਨਿਰਾ ਹੀ ਸਿੱਖ ਕੌਮ ਦੀ ਅੱਡਰੀ ਪਛਾਣ ਨੂੰ ਖੋਰਾ ਲਾਉਣ ਵਾਲਾ ਹੈ ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਉਸ ਸਮੇਂ ਹੀ ਅਲੱਗ ਧਰਮ ਦਾ ਦਰਜਾ ਦੇ ਦਿੱਤਾ ਸੀ ਜਦੋਂ ਉਨ੍ਹਾਂ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਸਾਰੇ ਧਰਮ ਦਾ ਕਰਮ – ਕਾਂਡਾ ਨੂੰ ਆਪਣੇ ਤੋਂ ਅਲੱਗ ਕਰ ਦਿੱਤਾ ਸੀ |

ਪਰ ਫਿਰ ਵੀ ਇਕਬਾਲ ਸਿੰਘ ਅਖੌਤੀ ਵਰਗੇ ਕੁਝ ਕੁ ਲੋਕ ਜੋ ਸਿਰਫ ਚਰਚਾ ਵਿੱਚ ਰਹਿਣ ਲਈ ਇਸ ਤਰ੍ਹਾਂ ਦੇ ਗੁਮਰਾਹਕੁਨ ਬਿਆਨ ਦੇ ਕੇ ਕੌਮ ਵਿੱਚ ਦੁਬਿਦਾ ਪੈਦਾ ਕਰ ਰਹੇ ਹਨ | ਸਿੱਖ ਧਰਮ ਦੇ ਸਾਰੇ ਸੰਸਕਾਰ ਦੂਸਰਿਆਂ ਧਰਮਾਂ ਤੋਂ ਅਲੱਗ ਹਨ | ਸਿੱਖ ਧਰਮ ਵਿੱਚ ਜਨਮ ਤੋਂ ਲੈ ਕੇ ਆਖਰੀ ਸਫ਼ਰ ਦੇ ਰੀਤੀ ਰਿਵਾਜ ਅਲੱਗ ਹਨ |

Advertisements

ਗਿਆਨ ਇਕਬਾਲ ਸਿੰਘ ਨੇ ਬਤੌਰ ਜਥੇਦਾਰ ਕਾਲ ਸਮੇਂ ਵੀ ਇਹੋ ਜਿਹੇ ਬਿਆਨ ਦੇ ਕੇ ਕੌਮ ਵਿੱਚ ਸਮੇਂ ਸਮੇਂ ਦੁਬਿਧਾਪੂਰਨ ਬਿਆਨ ਦੇ ਕੇ ਆਪਣੇ ਆਪ ਨੂੰ ਚਰਚਾ ਦਾ ਹਿੱਸਾ ਬਣਾਈ ਰੱਖਿਆ | ਇਸ ਤਰ੍ਹਾਂ ਦੀਆਂ ਉਕਤ ਜਥੇਦਾਰ ਦੀਆਂ ਗਲਤੀਆਂ ਕਾਰਣ ਕੌਮ ਨੂੰ ਹਮੇਸ਼ਾ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ | ਸਿੱਖ ਕੌਮ ਵੱਲੋਂ ਗਿਆਨੀ ਇਕਬਾਲ ਸਿੰਘ ਦੇ ਇਸ ਆਪਹੁਦਰੇਪਨ ਬਿਆਨ ਦੀ ਪੁਰਜ਼ੋਰ ਸ਼ਬਦਾਂ ਵਿਸਹ ਨਿਖੇਦੀ ਕੀਤੀ ਜਾਂਦੀ ਹੈ |

Advertisements

ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਜੀਵਨ ਕਾਲ ਦੀ ਇੱਕ ਸਾਖੀ ਸੁਣਨ ਨੂੰ ਮਿਲਦੀ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਾਂ ਦੇ ਘਰ ਮਸੰਦ ਬਿਰਤੀ ਵਾਲੇ ਲੋਕ ਪੈਦਾ ਹੋਣਗੇ ਜੋ ਸਿੱਖੀ ਲਿਬਾਸ ਵਿੱਚ ਕੌਮ ਦਾ ਨੁਕਸਾਨ ਕਰਨਗੇ |

Advertisements

ਗਿਆਨੀ ਇਕਬਾਲ ਸਿੰਘ ਉਨ੍ਹਾਂ ਮਸੰਦ ਬਿਰਤੀ ਵਾਲੇ ਲੋਕਾਂ ਵਿੱਚ ਇੱਕ ਹੈ | ਇਕਬਾਲ ਸਿੰਘ ਨੂੰ ਸੱਜਰਾ ਬੰਸਾਵਲੀ ਪੜ੍ਹ ਲੈਣੀ ਚਾਹੀਦੀ ਹੈ ਜਿਸ ਤੋਂ ਇਸ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਜਾਣਗੇ | ਇਕਬਾਲ ਸਿੰਘ ਨੂੰ ਪੇਸ਼ੀ ਤੇ ਸਦਕੇ ਇਸ ਤਰ੍ਹਾਂ ਦੇ ਬਿਆਨ ਦੇਣ ਤੋਂ ਵਰਜਿਆ ਜਾਵੇ ਤਾਂ ਜੋ ਸਿੱਖ ਧਰਮ ਦੀ ਅੱਡਰੀ ਪਛਾਣ ਤੇ ਕੋਈ ਕਿੰਤੂ – ਪਰੰਤੂ ਨਾ ਹੋਵੇ | ਸਿੱਖ ਧਰਮ (ਕੌਮ) ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਪਰ ਆਪਣੀ ਵੱਖਰੀ ਪਛਾਣ ਤੇ ਕੋਈ ਵੀ ਕਿੰਤੂ – ਪਰੰਤੂ ਸਹਿਣ ਨਹੀਂ  ਕਰ ਸਕਦਾ |

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply