ਕਾਂਗਰਸ ਸਰਕਾਰ ਨੇ ਸੂਬੇ ਨੂੰ ਖੁਸ਼ਹਾਲ ਬਣਾਉਣ ਦੀ ਬਿਜਾਏ ਬਰਬਾਦ ਕਰਕੇ ਰੱਖ ਦਿੱਤਾ : ਜਸਵੀਰ ਸਿੰਘ ਰਾਜਾ/ ਪਾਬਲਾ

ਐਕਸ ਸਰਵਿਸ ਮੈਨ ਵੈਲਫੇਅਰ ਸੁਸਾਇਟੀ ਮੱਲੇਵਾਲ੍ਹ ਦੇ ਪ੍ਰਧਾਨ ਤਰਸੇਮ ਸਿੰਘ ਆਮ ਆਦਮੀ ਪਾਰਟੀ ਦੀ ਬੇੜੀ ਵਿੱਚ ਸਵਾਰ

ਗੜ੍ਹਦੀਵਾਲਾ 18 ਅਗਸਤ (ਚੌਧਰੀ / ਯੋਗੇਸ਼ ਗੁਪਤਾ ) ਹਲਕਾ ਉੜਮੁੜ ਅਧੀਨ ਪੈਂਦੇ ਕਸਬਾ ਗੜ੍ਹਦੀਵਾਲਾ ਦੇ ਪਿੰਡ ਮੱਲ੍ਹੇਵਾਲ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ  ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਰਾਜਾ ਗਿੱਲ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ  ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋ ਪਿੰਡ ਮੱਲੇਵਾਲ੍ਹ ਨਿਵਾਸੀਆਂ ਨੂੰ ਜਾਗਰੂਕ ਕਰਵਾਉਦਿਆਂ  ਕਿਹਾ ਕਿ ਲੋਕੀ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ ਵਿੱਚ ਫੇਲ ਸਾਬਿਤ ਹੋਈ,ਨਸ਼ੇ ਅੱਗੇ ਨਾਲੋਂ ਵੀ ਜ਼ਿਆਦਾ ਵੱਧ ਗਏ , ਬੇਰੁਜ਼ਗਾਰੀ ਅੱਗੇ ਨਾਲੋਂ ਜ਼ਿਆਦਾ ਵੱਧ ਰਹੀ।ਜਿਸ ਕਰਕੇ ਸੂਬੇ ਦਾ ਹਰ ਵਰਗ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬੇਹੱਦ ਦੁੱਖੀ ਹੈ।ਇਸ ਮੌਕੇ ਲੋਕ ਸਭਾ ਇੰਚਾਰਜ ਗੁਰਵਿੰਦਰ ਸਿੰਘ ਪਾਬਲਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਸੂਬੇ ਨੂੰ ਬਰਬਾਦ ਕਰਨ ਵਿੱਚ ਕੋਈ ਕਸ਼ਰ ਨਹੀ ਛੱਡੀ,ਜਿਸ ਕਾਰਨ ਅੱਜ ਪੰਜਾਬ ਖੁਸ਼ਹਾਲੀ ਦੀ ਬਿਜਾਏ ਕੰਗਾਲੀ ਕਿਨਾਰੇ ਲਿਆ ਖੜ੍ਹਾ ਕਰ ਦਿੱਤਾ ਹੈ,ਪੰਜਾਬ ਅੰਦਰ ਵਿਕਾਸ ਕਾਰਜ਼ਾ ਦੇ ਕੰਮ ਠੱਪ ਪਏ ਹਨ, ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ਼ ਰਹੇ ਹਨ।

ਇਸ ਮੌਕੇ ਐਕਸ ਸਰਵਿਸ ਮੈਨ ਵੈਲਫੇਅਰ ਸੁਸਾਇਟੀ ਮੱਲੇਵਾਲ੍ਹ ਦੇ ਪ੍ਰਧਾਨ ਕੈਂਪਟਨ ਤਰਸੇਮ ਸਿੰਘ,ਪ੍ਰਭਜੋਤ ਸਿੰਘ ਅਤੇ ਇੰਜੀਨੀਅਰ ਜਸਪਾਲ ਸਿੰਘ ਆਦਿ ਵਲੋਂ ਆਮ ਆਦਮੀ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਤੋ ਖੁਸ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸਾਮਿਲ ਹੋਣ ਦਾ ਐਲਾਨ ਕੀਤਾ।ਇਸ ਮੌਕੇ ਪਾਰਟੀ ਦੇ ਸੀਨੀਅਰ ਨੇਤਾ  ਜਸਵੀਰ ਸਿੰਘ ਰਾਜਾ ਗਿੱਲ ਅਤੇ ਗੁਰਵਿੰਦਰ ਸਿੰਘ ਪਾਬਲਾ ਵਲੋਂ ਵਿਸ਼ੇਸ ਤੌਰ ਸਨਮਾਨਿਤ ਕੀਤਾ।ਇਸ ਮੌਕੇ ਕੈਪਟਨ ਤਰਸੇਮ ਸਿੰਘ ਮੱਲੇਵਾਲ੍ਹ ਨੇ ਸਰਕਲ ਮੱਲੇਵਾਲ੍ਹ ਦੇ ਪਿੰਡਾਂ ਦੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਭਰੋਸਾਂ ਦਿਵਾਇਆ।ਇਸ ਮੌਕੇ ਮਾਸਟਰ ਤਰਸੇਮ ਸਿੰਘ, ਲਵਦੀਪ ਸਿੰਘ ਗਿੱਲ,ਕੁਲਦੀਪ ਸਿੰਘ ਮਿੰਟੂ,ਸਵਤੰਤਰ ਕੁਮਾਰ ਬੰਟੀ,ਨਰਪਾਲ ਸਿੰਘ, ਗੁਰਦੇਵ ਸਿੰਘ,ਲਛਕਰ ਸਿੰਘ,ਲੱਕੀ ਮੱਲੇਵਾਲ੍ਹ ਸਮੇਤ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply