ਰਾਧੇ ਮਾਂ ਵੱਲੋਂ ਵਾਰ-ਵਾਰ ਫ਼ੋਨ ਕਰਨ ਤੋਂ ਨੌਜਵਾਨ ਤੰਗ , SSP KAPURTHALA ਤਲਬ

 

ਚੰਡੀਗੜ੍ਹ: ਰਾਧੇ ਮਾਂ ਵੱਲੋਂ ਵਾਰ-ਵਾਰ ਫ਼ੋਨ ਕਰਨ ਤੋਂ ਤੰਗ ਹੋਏ ਨੌਜਵਾਨ ਦੀ ਪੁਲਿਸ ਨੇ ਕੋਈ ਸਾਰ ਨਹੀਂ ਲਈ ਤਾਂ ਉਸ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ । ਪੀੜਤ ਨੌਜਵਾਨ ਦਾ ਦਾਅਵਾ ਹੈ ਕਿ ਰਾਧੇ ਮਾਂ ਉਸ ਨੂੰ ਵਾਰ-ਵਾਰ ਫ਼ੋਨ ਕਰਕੇ ਕਹਿੰਦੀ ਹੈ ਕਿ ਮੈਂ ਤੈਨੂੰ ਪਸੰਦ ਕਰਦੀ ਹਾਂ। ਉਸ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਪਰ ਕਾਰਵਾਈ ਨਾ ਹੋਣ ‘ਤੇ ਉਹ ਪੰਜਾਬ ਤੇ ਹਰਿਆਣਾ ਹਾਈਕੋਰਟ ਚਲਾ ਗਿਆ। ਹੁਣ ਅਦਾਲਤ ਨੇ ਇਸ ਮਾਮਲੇ ਵਿੱਚ ਕਪੂਰਥਲਾ ਦੇ ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ ਨੂੰ ਤਲਬ ਕਰ ਲਿਆ ਹੈ।

ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੇ ਪੁਲਿਸ ਨੂੰ ਇਸ ਸਬੰਧੀ ਸਬੂਤ ਕਾਫੀ ਸਮਾਂ ਪਹਿਲਾਂ ਦਿੱਤੇ ਗਏ ਸਨ, ਪਰ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ। ਇੱਥੋਂ ਤਕ ਕਿ ਪੀੜਤ ਸੁਰਿੰਦਰ ਮਿੱਤਲ ਤੇ ਰਾਧੇ ਮਾਂ ਦੀ ਗੱਲਬਾਤ ਦੀ ਸੀਡੀ ਵੀ ਪੁਲਿਸ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਪੁਲਿਸ ਨੇ ਰਾਧੇ ਮਾਂ ਨੂੰ ਆਪਣੀ ਆਵਾਜ਼ ਦੇ ਨਮੂਨੇ ਦੇਣ ਲਈ ਉਨ੍ਹਾਂ ਨੂੰ ਨਹੀਂ ਤਲਬ ਕੀਤਾ ਬਲਕਿ ਟੈਲੀਵਿਜ਼ਨ ਇੰਟਰਵਿਊ ਤੋਂ ਹੀ ਨਮੂਨੇ ਲੈ ਲਏ ਗਏ। ਇਹ ਮਾਮਲਾ ਅਦਾਲਤ ਵਿੱਚ ਵੀ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਹੁਣ ਅਦਾਲਤ ਨੇ ਹੁਕਮਾਂ ਦੀ ਪਾਲਣਾ ਨਾ ਕਰਨ ‘ਤੇ ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਨੂੰ ਅਗਲੀ ਸੁਣਵਾਈ ‘ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।

Advertisements

ਸ਼ਿਕਾਇਤਕਰਤਾ ਮੁਤਾਬਕ ਇਸੇ ਦੌਰਾਨ ਮੁੰਬਈ ਦੀ ਕਿਸੇ ਔਰਤ ਨੇ ਉਸ ਕੋਲੋਂ ਰਾਧੇ ਮਾਂ ਖ਼ਿਲਾਫ਼ ਸਬੂਤ ਮੰਗੇ ਕਿਉਂਕਿ ਉਹ ਉਸ ਨੂੰ ਤੇ ਉਸ ਦੇ ਪਤੀ ਨੂੰ ਤੰਗ ਕਰਦੀ ਹੈ। ਸੁਰਿੰਦਰ ਮੁਤਾਬਕ ਰਾਧੇ ਮਾਂ ਨੂੰ ਇਸ ਦਾ ਪਤਾ ਲੱਗ ਗਿਆ ਤੇ ਉਸ ਨੇ ਇੱਕ ਦਿਨ ਤੜਕੇ ਚਾਰ ਵਜੇ ਹੀ ਉਸ ਨੂੰ ਫ਼ੋਨ ਕਰ ਦਿੱਤਾ। ਉਸ ਨੇ ਪੁੱਛਿਆ ਕਿ ਉਸ ਨੂੰ ਜੋ ਵੀ ਚਾਹੀਦਾ ਹੈ ਉਹ ਮਿਲ ਜਾਵੇਗਾ ਤਾਂ ਸੁਰਿੰਦਰ ਨੇ ਉਸ ਦੀ ਪੇਸ਼ਕਸ਼ ਠੁਕਰਾ ਦਿੱਤੀ। ਇਸ ਤੋਂ ਬਾਅਦ ਰਾਧੇ ਮਾਂ ਉਸ ਨੂੰ ਵਾਰ-ਵਾਰ ਫ਼ੋਨ ਕਰਨ ਲੱਗੀ।

Advertisements

ਸੁਰਿੰਦਰ ਮੁਤਾਬਕ ਪਹਿਲਾਂ ਉਹ ਉਸ ਨੂੰ ਕਹਿੰਦੀ ਕਿ ਉਸ ਨੂੰ ਉਸ ਦੀ ਕਾਲਰ ਟੋਨ ਪਸੰਦ ਹੈ ਤੇ ਫਿਰ ਹੌਲੀ-ਹੌਲੀ ਉਹ ਇਹ ਵੀ ਕਹਿਣ ਲੱਗੀ ਕਿ ਉਹ ਉਸ ਨੂੰ ਵੀ ਪਸੰਦ ਕਰਦੀ ਹੈ। ਜਦ ਉਸ ਨੂੰ ਕੋਈ ਰਾਹ ਨਾ ਦਿੱਤਾ ਤਾਂ ਉਸ ਨੂੰ ਧਮਕੀਆਂ ਵੀ ਮਿਲੀਆਂ। ਇਸ ਤੋਂ ਬਾਅਦ ਸੁਰਿੰਦਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਤੇ ਇਸ ਤੋਂ ਬਾਅਦ ਉਸ ਨੇ ਅਦਾਲਤ ਦਾ ਰੁਖ਼ ਕੀਤਾ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply