ਫਾਜ਼ਲਿਕਾ (ਆਦੇਸ਼ ਪਰਮਿੰਦਰ ਸਿੰਘ) ਮੇਹਨਤ, ਲਗਨ, ਉੱਦਮ, ਉਤਸ਼ਾਹ ,ਜਜਬਾ ਤੇ ਦ੍ਰਿੜ ਸੰਕਲਪ ਜੇ ਹੋਵੇ ਤਾਂ ਕੀ ਨਹੀਂ ਕੀਤਾ ਜਾ ਸਕਦਾ। ਇਸ ਦੀ ਮਸਾਲ ਅਬੋਹਰ ਦੀ ਆਨੰਦ ਨਗਰੀ ਚ ਵੱਸਦੇ ਗਰੀਬ ਪਰਵਾਰ ਦੇ ਅਜੇ ਰਾਠੌਰ ਨੇ ਪੇਸ਼ ਕੀਤੀ ਹੈ ਜਨ੍ਹਾਂ ਦਾ ਪੁੱਤਰ ਅਜੇ ਰਾਠੌੜ JUDICIAL TEST ਕਲੀਅਰ ਕਰਕੇ ਜੱਜ ਬਣ ਗਆਿ ਹੈ। ਅਜੇ ਦੇ ਮਾਤਾ-ਪਤਾ ਘਰ ਚ ਤੰਦੂਰ ਲਾ ਕੇ Tiffan packing ਦਾ ਕੰਮ ਕਰਦੇ ਹਨ। ਇਸੇ ਕੰਮ ਦੀ ਆਮਦਨ ਤੋਂ ਅਜੇ ਦੀ education ਦਾ ਖ਼ਰਚਾ ਕੱਢਆਿ ਜਾਂਦਾ ਸੀ। ਅਜੇ ਕਾਫੀ ਔਖਾ ਹੋਇਆ , ਕਾਫ਼ੀ ਮੁਸ਼ਕਲਾਂ ਆਈਆਂ ਪਰ ਦ੍ਰਿੜ ਸੰਕਲਪ ਸਦਕਾ ਅਜੇ ਨੇ ਆਪਣਾ ਤੇ ਆਪਣੇ ਮਾਂ-ਪਉਿ ਦੇ ਸੁਪਨੇ ਨੂੰ ਹਕੀਕਤ ਚ ਤਬਦੀਲ ਕਰ ਵਖਾਇਆ।
Result ਆਉਂਦਆਿਂ ਹੀ ਅਜੇ ਘਰ ਵਧਾਈਆਂ ਦੇਣ ਵਾਲਆਿਂ ਦਾ ਤਾਂਤਾ ਲੱਗਾ ਹੋਇਆ ਹੈ। ਜੱਜ ਬਣੇ ਅਜੇ ਰਾਠੌੜ ਨੇ ਦੱਸਆਿ ਕ ਿਆਰਥਕ ਤੰਗੀ ਕਰਕੇ ਉਹ ਦਸਵੀਂ ਜਮਾਤ ਪਾਸ ਕਰਕੇ ਅਬੋਹਰ ਕੋਰਟ ਚ ਵਕੀਲ ਦੇ ਕੋਲ ਮੁਨਸ਼ੀ ਵਜੋਂ ਕੰਮ ਕਰਨ ਲੱਗ ਗਆਿ ਸੀ। ਕੰਮ ਦੇ ਦੌਰਾਨ ਜਦੋਂ ਉਹ ਸਾਹਮਣੇ ਬੈਠੇ ਜੱਜ ਨੂੰ ਵੇਖਦਾ ਤਾਂ ਉਸਦੇ ਮਨ ਵੱਿਚ ਵੀ ਆਉਂਦੀ ਕ ਿ ਮੈਂ ਵੀ ਕੁਝ ਬਣਨ ਲਈ ਮੇਹਨਤ ਕਰਾਂ, ਹਰਜ ਕੀ ਹੈ। ਇਸੇ ਖੁਆਬ ਨੂੰ ਵੇਖਦਆਿਂ ਮੈਂ ਮਨ ਵੱਿਚ ਧਾਰ ਲਆਿ ਕ ਿਕੁਝ ਵੀ ਹੋਵੇ ਜੱਜ ਤਾਂ ਮੈਂ ਬਣ ਕੇ ਹੀ ਰਹਾਂਗਾ।
ਇਸ ਪੱਿਛੋਂ ਅਜੇ ਨੇ ਮੁਨਸ਼ੀ ਦੀ ਨੌਕਰੀ ਦੇ ਨਾਲ ਪ੍ਰਾਈਵੇਟ ਤੌਰ ’ਤੇ ਆਪਣੀ ਪਡ਼੍ਹਾਈ ਸ਼ੁਰੂ ਕਰ ਦਿੱਤੀ। ਕਈ ਉੱਚ ਅਧਕਾਰੀਆਂ ਤੇ ਵਕੀਲ ਦੋਸਤਾਂ ਨੇ ਉਸ ਦੀ ਕਤਾਬਾਂ ਦੇ ਕੇ ਕਾਫ਼ੀ ਮਦਦ ਕੀਤੀ। ਸਰਹੱਦੀ ਇਲਾਕਾ ਹੋਣ ਕਰਕੇ ਕੋਚੰਿਗ ਦੀ ਵੀ ਸਹੂਲਤ ਨਹੀਂ ਸੀ, ਉਹ ਆਪਣੇ ਬਲਬੂਤੇ ਹੀ ਨੌਕਰੀ ਦੇ ਨਾਲ-ਨਾਲ ਪੜਦਾ ਰਿਹਾ। ਅਖ਼ੀਰ ਉਹ ਘੜੀ ਆ ਗਈ, ਉਸਨੇ ਟੈਸਟ ਦਿੱਤਾ ਤੇ ਖੁਆਬ ਨੂੰ ਹਕੀਕਤ ਚ ਬਦਲ ਦਿੱਤਾ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp