ਫਾਜ਼ਿਲਕਾ ਤੋਂ ਵੱਡੀ ਖ਼ਬਰ:  ਜ਼ਿਲਾ ਅਤੇ ਸੈਸ਼ਨ ਜੱਜ ਦਾ ਇਤਿਹਾਸਿਕ ਫੈਸਲਾ ::>ਮੋਟਰਸਾਈਕਲ ਤੇ ਗੇੜੀਆਂ ਮਾਰ ਕੇ, ਦੋ ਜਵਾਨ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ, ਧਾਰਾ 354 ਡੀ ਤਹਿਤ ਅੱਜ 3 ਸਾਲ ਦੀ ਹੋਈ ਕੈਦ: READ MORE: CLICK HERE::

ਮੋਟਰਸਾਈਕਲ ਤੇ ਗੇੜੀਆਂ ਮਾਰ ਕੇ, ਦੋ ਜਵਾਨ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ, ਧਾਰਾ 354 ਡੀ ਤਹਿਤ ਅੱਜ 3 ਸਾਲ ਦੀ ਹੋਈ ਕੈਦ

ਜ਼ਿਲਾ ਅਤੇ ਸੈਸ਼ਨ ਜੱਜ ਨੇ ਸੁਣਾਇਆ ਇਤਿਹਾਸਿਕ ਫੈਸਲਾ

ਫਾਜ਼ਿਲਕਾ, 19 ਅਗਸਤ (CDT NEWS)
ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਸ੍ਰੀ ਤਰਸੇਮ ਮੰਗਲਾ ਜੀ ਨੇ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਉਨਾਂ ਦੇ ਵਾਹਨ ਵਿਚ ਮੋਟਰਸਾਈਕਲ ਮਾਰ ਕੇ ਉਨਾਂ ਨੂੰ ਜਖ਼ਮੀ ਕਰਨ ਦੇ ਕੇਸ ਵਿਚ ਫੈਸਲਾ ਸੁਣਾਉਂਦਿਆਂ ਦੋਸ਼ੀ ਨੂੰ ਵੱਖ ਵੱਖ ਧਾਰਾਵਾਂ ਤਹਿਤ ਜਿੱਥੇ ਜ਼ੇਲ ਦੀ ਸਜਾ ਸੁਣਾਈ ਹੈ ਉਥੇ ਹੀ ਵਿਕਟਮ ਮੁਆਵਜਾ ਸਕੀਮ ਤਹਿਤ ਪੀੜਤ ਲੜਕੀਆਂ ਨੂੰ ਮੁਆਵਜਾ ਦੇਣ ਦੇ ਹੁਕਮ ਵੀ ਦਿੱਤੇ ਹਨ।
ਵੇਰਵਿਆਂ ਅਨੁਸਾਰ ਥਾਣਾ ਸਦਰ ਫਾਜ਼ਿਲਕਾ ਵਿਚ 2018 ਵਿਚ ਜ਼ਿਲੇ ਦੇ ਇਕ ਪਿੰਡ ਦੀਆਂ ਦੋ ਭੈਣਾ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਇਕ ਮੁੰਡਾ ਉਨਾਂ ਨੂੰ ਤੰਗ ਪ੍ਰੇਸਾਨ ਕਰਦਾ ਸੀ ਅਤੇ ਇਸੇ ਦੌਰਾਨ ਉਸਨੇ ਸੜਕ ਤੇ ਜਾਂਦੇ ਸਮੇਂ ਉਨਾਂ ਦੀ ਐਕਟਿਵਾ ਵਿਚ ਆਪਣਾ ਮੋਟਰਸਾਈਕਲ ਮਾਰ ਕੇ ਉਨਾਂ ਨੂ ੰਜਖ਼ਮੀ ਵੀ ਕਰ ਦਿੱਤਾ ਸੀ ਅਤੇ ਲਗਾਤਾਰ ਉਨਾਂ ਦਾ ਪਿੱਛਾ ਕਰਦਾ ਸੀ। ਇਸ ਕੇਸ ਵਿਚ ਸਰਕਾਰੀ ਵਕੀਲ ਵਜੋਂ ਸ੍ਰੀ ਸੰਜੀਵ ਕੋਛੜ ਜ਼ਿਲਾ ਅਟਾਰਨੀ ਪੇਸ਼ ਹੋਏ ਜਦ ਕਿ ਦੁਸਰੀ ਧਿਰ ਵੱਲੋਂ ਐਡਵੋਕੇਟ ਅਨੂਪ ਮੁੰਜਾਲ ਨੇ ਪੈਰਵਾਈ ਕੀਤੀ।
ਇਸ ਸਬੰਧੀ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਸ੍ਰੀ ਤਰਸੇਮ ਮੰਗਲਾ ਜੀ ਵੱਲੋਂ ਸੁਣਾਏ ਫੈਸਲੇ ਅਨੁਸਾਰ ਦੋਸ਼ੀ ਵਿਕਰਮ ਸਿੰਘ ਨੂੰ ਧਾਰਾ 354 ਤਹਿਤ 2 ਸਾਲ ਦੀ ਕੈਦ ਅਤੇ 2000 ਰੁਪਏ ਜੁਰਮਾਨੇ ਦੀ ਸਜਾ ਸੁਣਾਈ। ਜੁਰਮਾਨਾ ਅਦਾ ਨਾ ਕਰਨ ਤੇ 6 ਮਹੀਨੇ ਹੋਰ ਜੇਲ ਵਿਚ ਬਿਤਾਉਣੇ ਪੈਣਗੇ। ਇਸੇ ਤਰਾਂ ਧਾਰਾ 354 ਡੀ ਤਹਿਤ 3 ਸਾਲ ਦੀ ਕੈਦ ਅਤੇ 3 ਹਜਾਰ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਅਤੇ ਜੁਰਮਾਨਾ ਨਾ ਅਦਾ ਕਰਨ ਤੇ 1 ਸਾਲ ਹੋਰ ਜ਼ੇਲ ਵਿਚ ਰਹਿਣਾ ਪਵੇਗਾ। ਇਸੇ ਤਰਾਂ ਪੋਸਕੋ ਐਕਟ ਦੀ ਧਾਰਾ 8 ਅਤੇ 12 ਤਹਿਤ ਵੀ ਤਿੰਨ ਤਿੰਨ ਸਾਲ ਦੀ ਸਜਾ ਅਤੇ ਤਿੰਨ ਤਿੰਨ ਹਜਾਰ ਰੁਪਏ ਦੇ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਇਹ ਜੁਰਮਾਨਾ ਵੀ ਅਦਾ ਨਾ ਕਰਨ ਤੇ ਇਕ ਸਾਲ ਦੀ ਵਾਧੂ ਸਜਾ ਭੁਗਤਨੀ ਪਵੇਗੀ। ਜੇਲ ਦੀਆਂ ਸਾਰੀਆਂ ਸਜਾਵਾਂ ਨਾਲੋ ਨਾਲ ਚੱਲਣਗੀਆਂ। ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਸ੍ਰੀ ਤਰਸੇਮ ਮੰਗਲਾ ਜੀ ਨੇ ਇਹ ਵੀ ਹੁਕਮ ਦਿੱਤਾ ਕਿ ਜੁਰਮਾਨੇ ਦੀ ਰਕਮ ਪੀੜਤ ਲੜਕੀਆਂ ਨੂੰ ਮੁਆਵਜੇ =ਦੇ ਤੌਰ ਤੇ ਮਿਲੇਗੀ।

IMPORTANT: ਜੇਕਰ ਤੁਹਾਨੂੰ ਕੋਈ JANKY ਬਾਈਕ ਤੇ ਗੇੜੀਆਂ ਮਾਰਦਾ ਲੱਬੇ ਤਾਂ ਉਸਨੂੰ ਇਹ ਖ਼ਬਰ ਜਰੂਰ ਫਾਰਵਰ੍ਡ ਕਰਕੇ ਉਸਦਾ ਭਲਾ ਕਰੋ.

 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply