ਭਾਜਪਾ ਨੇਤਾਵਾਂ ਨੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ
ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਸੀ. ਬੀ. ਆਈ. ਦੁਆਰਾ ਜਾਂਚ ਦੀ ਮੰਗ ਕੀਤੀ
ਹੁਸ਼ਿਆਰਪੁਰ (21 ਅਗਸਤ)
ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪਿਆ। ਇਸ ਮੌਕੇ ਤੇ ਉਹਨਾਂ ਦੇ ਨਾਲ ਸਾਬਕਾ ਮੇਅਰ ਸ਼ਿਵ ਸੂਦ, ਜ਼ਿਲ੍ਹਾ ਜਨਰਲ ਸਕੱਤਰ ਵਿਨੋਦ ਪਰਮਾਰ, ਜ਼ਿਲ੍ਹਾ ਉਪ-ਪ੍ਰਧਾਨ ਸਤੀਸ਼ ਬਾਵਾ ਵੀ ਮੌਜੂਦ ਸਨ। ਪ੍ਰੈਸ ਬਿਆਨ ਵਿੱਚ, ਭਾਜਪਾ ਨੇਤਾਵਾਂ ਨੇ ਕਿਹਾ ਕਿ ਅੱਜ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕਰਦਿਆਂ ਰਾਜ ਭਰ ਵਿੱਚ ਜ਼ਿਲ੍ਹਾ ਪੱਧਰੀ ਧਰਨੇ ਪ੍ਰਦਰਸ਼ਨ ਕੀਤੇ ਜਾਣੇ ਸਨ, ਪ੍ਰੰਤੂ ਕੋਵਿਡ-19 ਦੇ ਵੱਧਦੇ ਪ੍ਰਭਾਵ ਦੇ ਕਾਰਨ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਪੀਲ ਤੇ ਸਾਰੇ ਧਰਨੇ ਰੱਦ ਕਰ ਦਿੱਤੇ ਗਏ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਜ਼ਿਲ੍ਹਾ ਸਹਾਇਕ ਕਮਿਸ਼ਨਰ ਸ. ਕ੍ਰਿਪਾਲਵੀਰ ਸਿੰਘ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਗਿਆ ਹੈ।
ਭਾਰਤੀ ਜਨਤਾ ਪਾਰਟੀ ਪੰਜਾਬ ਪਿਛਲੇ ਲੰਬੇ ਸਮੇਂ ਤੋਂ ਇਹ ਮੁੱਦਾ ਉਠਾ ਰਹੀ ਹੈ ਕਿ ਪੰਜਾਬ ਵਿੱਚ ਨਸ਼ਾ ਮਾਫੀਆ ਦਾ ਪ੍ਰਭਾਵਲਗਾਤਾਰ ਵਧਦਾ ਜਾ ਰਿਹਾ ਹੈ| ਆਪ ਜੀ ਵੱਲੋਂ ਬੁਲਾਈ ਗਈ ਆਲ ਪਾਰਟੀ ਮੀਟਿੰਗ ਵਿਚ ਵੀ ਕਈ ਵਾਰ ਇਹ ਮੁੱਦਾ ਉਠਾਇਆ ਗਿਆ ਹੈ|
ਬਦਕਿਸਮਤੀ ਦੀ ਗੱਲ ਇਹ ਹੈ ਕਿ ਕੋਰੋਨਾ ਦੀ ਮਹਾਮਾਰੀ ਨੂੰ ਅਵਸਰ ਸਮਝ ਕੇ ਪੰਜਾਬ ਵਿਚ ਨਸ਼ਾ ਮਾਫੀਆ ਨੇ ਹਜ਼ਾਰਾਂ ਕਰੋੜ ਰੁਪਏ ਦੀ ਨਕਲੀ ਸ਼ਰਾਬ ਬਣਾਈ ਅਤੇ ਵੇਚੀ| ਇਹ ਸਭ ਰਾਜਨੀਤਿਕਾਂ ਅਤੇ ਪੁਲਿਸ ਦੀ ਮਿਲੀਭਗਤ ਤੋਂ ਬਿਨਾ ਸੰਭਵ ਨਹੀਂ ਸੀ| ਖੁਦ ਤੁਹਾਡੇ ਹੀ ਵਿਧਾਇਕ ਅਤੇ ਸਾਂਸਦਾਂ ਨੇ ਇਸ ਨਾਪਾਕ ਗਠਜੋੜ ਬਾਰੇ ਅਹਮ ਖੁਲਾਸੇ ਕੀਤੇ ਹਨ| ਪਰ ਬਦਕਿਸਮਤੀ ਦੀ ਗੱਲ ਇਹ ਹੈ ਕਿ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਨਤੀਜਾ ਇਹ ਨਿਕਲਿਆ ਕਿ ਲਗਭਗ 128 ਪੰਜਾਬੀਆਂ ਨੂੰ ਆਪਣੀ ਜਾਨ ਗੁਆਣੀ ਪਈ |ਪਿਛਲੇ 20 ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦੇ ਹਜ਼ਾਰਾਂ ਕਾਰਜਕਰਤਾ ਸੜਕ ਤੇ ਉਤਰ ਕੇ ਇਨਸਾਫ ਦੀ ਮੰਗ ਕਰ ਰਹੇ ਹਨ| ਪ੍ਰੰਤੂ ਤੁਹਾਡੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਰੇਂਗ ਰਹੀ| ਸ਼ਰਾਬ ਮਾਫੀਆ ਤੇ ਕਾਰਵਾਈ ਕਰਨ ਦੀ ਥਾਂ ਤੁਹਾਡੇ ਅਫ਼ਸਰ ਭਾਜਪਾ ਕਾਰਜਕਰਤਾਵਾਂ ਤੇ ਪਰਚੇ ਦਰਜ ਕਰਨ ਵਿਚ ਵਿਅਸਤ ਹਨ| ਅੱਜ ਫੇਰ ਇਕ ਵਾਰ ਅਸੀ ਤੁਹਾਡੇ ਬਹਿਰੇ ਕੰਨਾਂ ਨੂੰ ਸੁਣਾਉਣ ਲਈ ਪੂਰੇ ਪੰਜਾਬ ਤੋਂ ਇਹ ਮੰਗ ਪੱਤਰ ਆਪ ਜੀ ਤੱਕ ਭੇਜ ਰਹੇ ਹਾਂ |
ਸਾਡੀ ਮੰਗ ਹੈ ਕਿ ਇਸ ਜ਼ਹਿਰੀਲੀ ਸ਼ਰਾਬ ਕਾਂਡ ਦੀ ਜਾਂਚ ਦੀ ਜਿੱਮੇਦਾਰੀ ਸੀ. ਬੀ. ਆਈ. ਨੂੰ ਸੋਂਪੀ ਜਾਵੇ ਕਿਉਂਕਿ ਪੰਜਾਬ ਦੀ ਜਨਤਾ ਨੂੰ ਪੰਜਾਬ ਪੁਲਿਸ ਅਤੇ ਤੁਹਾਡੀ ਸਰਕਾਰ ਤੇ ਹੁਣ ਕੋਈ ਵਿਸ਼ਵਾਸ ਨਹੀਂ ਰਿਹਾ| ਪੰਜਾਬ ਵਿਚ ਪਿਛਲੇ ਮਹੀਨਿਆਂ ਦੌਰਾਨ 10 ਨਕਲੀ ਸ਼ਰਾਬ ਦੀਆਂ ਫੈਕਟਰੀਆਂ ਫੜ੍ਹੀਆਂ ਗਈਆਂ ਹਨ ਜਿੰਨਾ ਬਾਰੇ ਅਜੇ ਤੱਕ ਪੰਜਾਬ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਹੀਂ ਹੋਈ ਬਲਕਿ ਮਾਮਲੇ ਦੀ ਲੀਪਾਪੋਤੀ ਕਰਣ ਦੀਆਂ ਕੋਸ਼ਿਸ਼ਾਂ ਜਾਰੀ ਹਨ| ਹਾਲਤ ਇੰਨੇ ਖ਼ਰਾਬ ਹਨ ਕਿ ਇਨਫੋਰਸਮੈਂਟ ਡਾਇਰੈਕਟਰ ਦੇ ਅਫਸਰਾਂ ਨੂੰ ਕਾਗਜ ਮੁਹਈਆ ਨਹੀਂ ਕਰਵਾਏ ਜਾ ਰਹੇ|
ਇਸ ਹਾਲਤ ਵਿਚ ਪੰਜਾਬ ਪੁਲਿਸ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਬਚੀ ਹੈ| ਇਸ ਲਈ ਬਿਨਾ ਕਿਸੇ ਦੇਰੀ ਤੋਂ ਇਸ ਕਾਂਡ ਸਮੇਤ ਨਕਲੀ ਸ਼ਰਾਬ ਦੇ ਬਾਕੀ ਸਾਰੇ ਕੇਸਾਂ ਦੀ ਜਾਂਚ ਸੀ. ਬੀ. ਆਈ. ਨੂੰ ਸੋਂਪੀ ਜਾਵੇ ਤਾਂ ਜੋ ਦੋਸ਼ੀਆਂ ਨੂੰ ਕੜੀ ਸਜਾ ਦਿੱਤੀ ਜਾ ਸਕੇ |ਸਾਨੂੰ ਆਸ ਹੈ ਕਿ ਪੰਜਾਬੀਆਂ ਦੀ ਇਸ ਮੰਗ ਤੇ ਤੁਸੀਂ ਤੁਰਤ ਕਾਰਵਾਈ ਕਰੋਗੇ | ਅਜਿਹਾ ਨਾ ਕਰਨ ਦੀ ਸੂਰਤ ਵਿਚ ਭਾਜਪਾ ਪੰਜਾਬ ਆਪਣੇ ਸੰਘਰਸ਼ ਨੂੰ ਹੋਰ ਤੇਜ ਕਰੇਗੀ ਅਤੇ ਓਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਪੰਜਾਬੀਆਂ ਨੂੰ ਨਸ਼ਾ ਮਾਫੀਆ ਤੋਂ ਮੁਕਤੀ ਨਾ ਮਿਲ ਜਾਏ ।
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
EDITOR
CANADIAN DOABA TIMES
Email: editor@doabatimes.com
Mob:. 98146-40032 whtsapp