ਵੱਡੀ ਖ਼ਬਰ: ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕਰੋਨਾ ਵਾਇਰਸ ਦੇ ਸੰਬੰਧ ਵਿਚ ਜ਼ਿਲੇ ਦੇ ਤਮਾਮ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ: READ MORE: CLICK HERE::

ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕਰੋਨਾ ਵਾਇਰਸ ਦੇ ਸੰਬੰਧ ਵਿਚ  ਜ਼ਿਲੇ ਦੇ ਤਮਾਮ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ 

 

ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕਰੋਨਾ ਵਾਇਰਸ ਦੇ ਸੰਬੰਧ ਵਿਚ  ਜ਼ਿਲੇ ਦੇ ਤਮਾਮ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ 
ਹੁਸ਼ਿਆਰਪੁਰ (ਆਦੇਸ਼ )
ਡੀਜੀਪੀ ਪੰਜਾਬ ਸ਼੍ਰੀ ਦਿਨਕਰ ਗੁਪਤਾ ਦੇ ਨਿਰਦੇਸ਼ਾਂ ਤਹਿਤ ਪੂਰੇ ਦੇਸ਼ ਅਤੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ  ਐਸਐਸਪੀ ਸ. ਨਵਜੋਤ ਸਿੰਘ ਮਾਹਲ ਹੁਸ਼ਿਆਰਪੁਰ ਨੇ ਕਰੋਨਾ ਵਾਇਰਸ ਦੇ ਸੰਬੰਧ ਵਿਚ  ਜ਼ਿਲੇ ਦੇ ਤਮਾਮ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕਰ ਦਿਤੇ ਹਨ।



ਐਸਐਸ ਪੀ ਸ. ਨਵਜੋਤ ਸਿੰਘ ਮਾਹਲ ਨੇ ਕਿਹਾ ਹੈ ਕਿ ਪੁਲਿਸ ਅਫ਼ਸਰ ਯਕੀਨੀ ਬਣਾਵਣ ਕਿ ਲੋਕ ਬਿਨ੍ਹਾਂ ਵਜਹਿ LOCKDOWN ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ। ਉਨ੍ਹਾਂ ਇਹ ਵੀ ਕਿਹਾ ਕਿ ਦੋ ਪਹੀਆ ਵਾਹਨ ਤੇ ਜੇਕਰ ਦੋ ਤੋਂ ਵੱਧ ਬੈਠਣ ਜਾਂ ਕਾਰ ਆਦਿ ਤੇ ਤਿੰਨ  ਤੋਂ ਵੱਧ ਬੈਠਣ ਤਾਂ ਸਖ਼ਤ ਕਾਰਵਾਈ ਕੀਤੀ ਜਾਵੇ।



ਓਨਾ ਆਮ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ  ਜਾਨ ਹੈ ਤਾਂ  ਜਹਾਨ ਹੈ, ਇਸ ਲਈ ਮਾਸਕ ਪਾ ਕੇ ਰੱਖੋ ਅਤੇ ਸੋਸ਼ਲ ਡਿਸਟੈਂਸ ਦਾ ਖ਼ਿਆਲ ਰੱਖੋ।

ਉਨ੍ਹਾਂ ਇਹ ਵੀ ਕਿਹਾ ਕੇ ਅਧਿਕਾਰੀ ਸੋਸ਼ਲ ਡਿਸਟੈਂਸ ਹਰ ਹਾਲਾਤ ਯਕੀਨੀ ਬਣਾਉਣ ਅਤੇ ਦੁਕਾਨਦਾਰਾਂ ਨੂੰ ਵੀ ਇਸ ਸੰਬੰਧੀ ਸੁਚੇਤ ਕਰਨ।



ਇਸ ਤੋਂ ਅਲਾਵਾ ਅੱਜ ਉਨ੍ਹਾਂ ਜ਼ਿਲਾ ਪੁਲਿਸ ਅਧਿਕਾਰੀਆਂ ਐਸ ਪੀ (ਡੀ ) ਸ.ਰਵਿੰਦਰਪਾਲ ਸਿੰਘ ਸੰਧੂ , ਐਸ ਪੀ (ਤਫ਼ਤੀਸ਼ ) ਸਤੀਸ਼ ਕੁਮਾਰ ਅਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਜ਼ਿਲੇ ਦੇ ਹੋਰਨਾਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਣ ਸੁਲਝੇ ਕੇਸਾਂ ਨੂੰ ਜਲਦ ਤੋਂ ਜਲਦ ਸੁਲਝਾਇਆ ਜਾਵੇ ਅਤੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਚੌਕਸੀ ਵਧ ਦਿਤੀ ਜਾਵੇ ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply