ਪਿੰਡ ਕੋਟਲੀ ਵਿਖੇ ਮੈਡੀਕਲ ਅਫਸਰ ਡਾਕਟਰ ਜੀਵਨ ਪ੍ਰਕਾਸ਼ ਦੀ ਅਗਵਾਈ ਹੇਠ ਕੋਵਿਡ-19 ਕੈਂਪ ਲਗਾਇਆ

ਪਠਾਨਕੋਟ 22 ਅਗਸਤ,(ਰਾਜਿੰਦਰ ਸਿੰਘ ਰਾਜਨ/ਅਵਿਨਾਸ਼) : ਪੰਜਾਬ ਸਰਕਾਰ  ਅਤੇ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਅਤੇ ਡਾਕਟਰ ਬਿੰਦੂ ਗੁਪਤਾ ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਘਰੋਟਾ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪਿੰਡ ਕੋਟਲੀ ਵਿਖੇ ਕਰੋਨਾ ਸੈਂਪਲਿੰਗ ਕੈਂਪ ਡਾਕਟਰ ਜੀਵਨ ਪ੍ਰਕਾਸ਼ ਦੀ ਅਗਵਾਈ ਵਿੱਚ ਕੀਤਾ ਗਿਆ।ਅੱਜ ਦੇ ਇਸ ਕੈਂਪ ਵਿੱਚ 125 ਵਿਅਕਤੀਆਂ ਦੇ ਸੈਂਪਲ ਕੀਤੇ ਗਏ।ਇਸ ਕੈਂਪ ਵਿੱਚ ਬਲਾਕ ਘਰੋਟਾ ਦੇ ਨੋਡਲ ਅਫ਼ਸਰ ਡਾਕਟਰ ਸੰਦੀਪ ਕੁਮਾਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਲੋਕਾਂ ਨੂੰ ਮਿਸ਼ਨ ਫਤਿਹ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਕਰੋਨਾ ਦਾ ਕਹਿਰ ਜਾਰੀ ਹੈ ਜਿਸ ਵਾਸਤੇ ਸਰਕਾਰ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਸੈਂਪਲ ਕਰਵਾਉਣ ਲਈ ਕਿਹਾ ਜਾ ਰਿਹਾ ਹੈ।

ਇਸ ਕਰਕੇ ਹੀ ਅੱਜ ਪਿੰਡ ਕੋਟਲੀ ਵਿਖੇ ਇਹ ਕੈਂਪ ਲਗਾਇਆ ਗਿਆ ਹੈ। ਉਹਨਾਂ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਘਰ ਤੋਂ ਬਾਹਰ ਤਾਂ ਹੀ ਜ਼ਾਇਆ ਜਾਵੇ ਜੇਕਰ ਬਹੁਤ ਹੀ ਜ਼ਰੂਰੀ ਕੰਮ ਹੈ।ਘਰ ਤੋਂ ਬਾਹਰ ਜਾਣ ਸਮੇਂ ਮਾਸਕ ਪਹਿਨਣਾ ਚਾਹੀਦਾ ਹੈ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।ਇਸ ਮੌਕੇ ਸਾਮਜੀਤ ਕੌਰ ਏ ਐਨ ਐਮ, ਸੰਦੀਪ ਕੌਰ ਏ ਐਨ ਐਮ, ਪ੍ਰਦੀਪ ਕੁਮਾਰ, ਮਲਕੀਤ ਸਿੰਘ, ਮਲਟੀਪਰਪਜ ਹੈਲਥ ਵਰਕਰ ਮੇਲ , ਭੁਪਿੰਦਰ ਸਿੰਘ,  ਹੈਲਥ ਇੰਸਪੈਕਟਰ, ਡਾਕਟਰ ਵਿਮੁਕਤ, ਡਾਕਟਰ ਸਾਹਿਲ,ਆਦਿ ਸੀ ਐਚ ਓ ਆਦਿ ਹਾਜ਼ਰ ਸਨ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply