ਸੀ ਪੀ ਆਈ( ਐਮ )ਵਲੋਂ ਮੋਦੀ ਸਰਕਾਰ ਵਿਰੁੱਧ ਭਰਵੀਂਆਂ ਮੀਟਿੰਗਾਂ ਕੀਤੀਆਂ : ਮੱਟੂ, ਭੱਜਲ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਗੜਸ਼ੰਕਰ ਤਹਿਸੀਲ ਵਿੱਚ ਸੀ ਪੀ ਆਈ ਐਮ ਕੇਂਦਰੀ ਕਮੇਟੀ ਦੇ ਸੱਦੇ ਤੇ ਦੂਸਰੇ ਦਿਨ ਪੰਜ ਥਾਵਾਂ ਤੇ ਮੋਦੀ ਸਰਕਾਰ ਵਿਰੁੱਧ ਭਰਵੀਂਆਂ ਮੀਟਿੰਗਾਂ ਕੀਤੀਆਂ ਗਈਆਂ।ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜਿਲਾ ਸਕੱਤਰ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਦਸਿਆ ਕਿ ਕੋਰੋਨਾ ਮਹਾਂਮਾਰੀ ਕਰਕੇ ਆਰਥਕ ਤੌਰ ਤੇ ਭੰਨੇ ਕਿਸਾਨ ਮਜ਼ਦੂਰਾਂ ਤੇ ਬਿਜਲੀ ਬਿੱਲ 2020 ਲਿਆ ਕੇ ਮੋਦੀ ਸਰਕਾਰ ਹਮਲਾ ਬੋਲਿਆ ਹੈ,ਇਸ ਨਾਲ ਗਰੀਬਾਂ ਨੂੰ ਮੁਫਤ ਮਿਲਦੇ 200ਯੂਨਿਟ ਬੰਦ ਹੋ ਜਾਣੇ ਹਨ,ਕਿਸਾਨਾਂ ਨੂੰ ਟਿਊਬਵੈਲਾਂ ਲਈ ਮਿਲਦੀ ਬਿਜਲੀ ਖੋਹ ਲੈਣੀ ਹੈ।ਇਸ ਲਈ ਕਿਸਾਨਾਂ ਮਜ਼ਦੂਰਾਂ ਨੂੰ ਸੰਘਰਸ਼ ਤੋਂ ਬਿਨਾ ਕੋਈ ਚਾਰਾ ਨਹੀਂ ਹੈ।
ਇਸ ਮੌਕੇ ਜਿਲਾ ਸਕੱਤਰੇਤ ਮੈਂਬਰ ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਮਹਾਂਮਾਰੀ ਕਰਕੇ ਬਿਨਾਂ ਤਿਆਰੀ ਤੋਂ ਲਾਏ ਲੌਕਡਾਉਨ ਕਰਕੇ ਭੁੱਖ ਮਰਦੇ ਲੋਕਾਂ ਜੋ ਇਨਕਮ ਟੈਕਸ ਦੀ ਹੱਦ ਤੋਂ ਬਾਹਰ ਹਨ,10ਕਿਲੋ ਅਨਾਜ ਤੇ7500ਰੁਪਏ ਪ੍ਰਤੀ ਵਿਅਕਤੀ ਛੇ ਮਹੀਨੇ ਲਈ ਨਗਦ ਦਿੱਤਾ ਜਾਵੇ।ਕੈਪਟਨ ਕਰਨੈਲ ਸਿੰਘ ਪਨਾਮ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੱਟੇ ਨੀਲੇ ਕਾਰਡ ਬਹਾਲ ਕੀਤੇ ਜਾਣ ਅਤੇ ਰਹਿੰਦੇ ਲੋੜਵੰਦਾਂ ਦੇ ਕਾਰਡ ਬਣਾਏ ਜਾਣ।ਡੀਜਲ ਪੈਟਰੋਲ ਦੀਆਂ ਕੀਮਤਾਂ ਘਟਾਈਆਂ ਜਾਣ ਤਾਂ ਕਿ ਮਹਿੰਗਾਈ ਘੱਟ ਸਕੇ।ਇਸ ਮੌਕੇ ਕਾਮਰੇਡ ਤਰਸੇਮ ਲਾਲ, ਦਰਸ਼ਨ ਲਾਲ, ਰੋਸ਼ਨ ਲਾਲ, ਵਿੱਕੀ, ਹਰਪਾਲ ਸਿੰਘ, ਬਿਸ਼ਨ ਦਾਸ, ਹੁਸਨ ਲਾਲ, ਗੁਰਮੇਲ ਸਿੰਘ, ਕਰਨ ਸੰਘਾ,ਮੁਹੰਮਦ ਇਸਾਨ,ਆਦਿ ਹਾਜਰ ਸੀ।
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
EDITOR
CANADIAN DOABA TIMES
Email: editor@doabatimes.com
Mob:. 98146-40032 whtsapp