ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋਫੈਸਰ ਇੰਮਾਨੂੰਏਲ ਨਾਹਰ ਵਲੋਂ ਅਧਿਕਾਰੀਆਂ ਨਾਲ ਮੀਟਿੰਗ

ਘੱਟ ਗਿਣਤੀ ਵਰਗ ਨਾਲ ਸਬੰਧਿਤ ਮਸਲੇ ਹੱਲ ਕਰਨ ਦੇ ਦਿੱਤੇ ਨਿਰਦੇਸ਼

ਗੁਰਦਾਸਪੁਰ,22 ਅਗਸਤ (ਅਸ਼ਵਨੀ) : ਪੰਜਾਬ ਰਾਜ ਘੱਟ  ਗਿਣਤੀ ਕਮਿਸ਼ਨ ਦੇ ਚੇਅਰਮੈਨ ਪ੍ਰੋਫੈਸਰ ਇੰਮਾਨੂੰਏਲ ਨਾਹਰ ਵਲੋਂ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲਾ ਅਧਿਕਾਰੀਆਂ ਨਾਲ ਘੱਟ ਗਿਣਤੀ ਵਰਗ ਨਾਲ ਸਬੰਧਿਤ ਮਸਲਿਆਂ ਪ੍ਰਤੀ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਹੰਸ ਰਾਜ ਵਾਈਸ ਚੇਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ, ਤਰਸੇਮ ਸਹੋਤਾ ਵਾਈਸ ਚੇਅਰਮੈਨ ਮਸੀਹ ਭਲਾਈ  ਬੋਰਡ, ਹਰਵਿੰਦਰ ਸਿੰਘ ਸੰਧੂ ਐਸ.ਪੀ (ਡੀ), ਅਰਵਿੰਦ ਸਲਵਾਨ ਤਹਿਸੀਲਦਾਰ, ਕੁਲਵਿੰਦਰ ਸਿੰਘ ਡੀ.ਐਸ.ਪੀ ਧਾਰੀਵਾਲ, ਮੁਕਲ ਸ਼ਰਮਾ ਤਹਿਸੀਲ ਵੈਲਫੇਅਰ ਅਫਸਰ, ਐਸ.ਐਚ.ਓ ਮਨਜੀਤ ਸਿੰਘ, ਕੁਲਵਿੰਦਰ ਸਿੰਘ ਲਾਡੀ ਸਰਪੰਚ ਪਿੰਡ ਅਲਾਵਲਪੁਰ ਆਦਿ ਮੋਜੂਦ ਸਨ।
ਚੇਅਰਮੈਨ ਪ੍ਰੋ. ਨਾਹਰ ਨੇ ਅਧਿਕਾਰੀਆਂ ਨਾਲ ਵੱਖ-ਵੱਖ ਪਿੰਡਾਂ ਨਾਲ ਸਬੰਧਿਤ ਮਸਲਿਆਂ ਨੂੰ ਹੱਲ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ।
 
ਉਨਾਂ ਕਿਹਾ ਕਿ ਜਿਸ ਪਿੰਡ ਜਾਂ ਕਸਬੇ ਆਦਿ ਵਿਚ ਕਬਰਿਸਤਾਨ ਬਣਾਉਣ ਦੀ ਜਰੂਰਤ ਹੈ, ਉਥੇ ਕਬਰਿਸਤਾਨ ਬਣਾਇਆ ਜਾਵੇ ਅਤੇ ਕੁਝ ਥਾਵਾਂ ਤੋ ਲੋਕਾਂ ਵਲੋਂ ਕਬਰਿਸਤਾਨ ਦੀ ਜਗਾ ਉੱਪਰ ਨਜਾਇਜ਼ ਕਬਜ਼ੇ ਕੀਤੇ ਹਨ, ਉਸ ਵਿਰੁੱਧ ਜਲਦ ਲੋੜੀਦੀ ਕਾਰਵਾਈ ਕੀਤੀ ਜਾਵੇ। ਉਨਾਂ  ਅੱਗੇ ਕਿਹਾ ਕਿ ਜਿਥੇ ਪਹਿਲਾਂ ਕਬਰਿਸਤਾਨ ਬਣੀ ਹੋਈ ਹੈ,ਉਸਦੀ  ਚਾਰਦਿਵਾਰੀ ਵੀ ਕਰਵਾਈ ਜਾਵੇ। ਉਨਾਂ ਪਿੰਡਾਂ ਤੇ ਸ਼ਹਿਰੀ ਖੇਤਰ ਅੰਦਰ ਮਸੀਹ ਭਾਈਚਾਰੇ ਲੋਕਾਂ ਲਈ ਸਰਕਾਰ ਵਲੋਂ ਚਲਾਈਆਂ ਜਾ  ਰਹੀਆਂ ਸਕੀਮਾਂ ਦਾ ਲਾਭ ਦੇਣ ਦੀ ਹਦਾਇਤ  ਕੀਤੀ।

ਉਨਾਂ ਪਿੰਡ ਅਲਾਵਲਪੁਰ ਵਿਖੇ ਕਬਰਿਸਤਾਨ ਅਤੇ ਸ਼ਮਸ਼ਾਨਘਾਟ ਨੂੰ ਜਾਂਦੇ ਰਸਤੇ ਪੱਕਾ ਕਰਨ, ਛੱਪੜ ਦੀ ਚਾਰ ਦਿਵਾਰੀ ਕਰਨ, ਖੇਡ ਸਟੇਡੀਅਮ ਬਣਾਉਣ ਅਚੇ ਚਰਚ ਨੂੰ ਜਾਂਦੀਆਂ ਗਲੀਆਂ ਵਿਚਇੰਟਰਲਾਕ ਟਾਇਲ ਲਗਾਉਣ ਲਈ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼  ਦਿੱਤੇ। ਇਸੇ ਤਰਾਂ ਉਨਾਂ ਪਿੰਡ ਬਿਧੀਪੁਰ, ਨਬੀਪੁਰ ਅਤੇ ਜੀਤੇ ਵਾਲ ਵਿਖੇ ਘੱਟ ਗਿਣਤੀ ਵਰਗ ਨਾਲ ਸੰਬਧਿਤ ਮੁਸ਼ਕਿਲਾਂ ਹੱਲ ਕਰਨ ਲਈ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ।
ਚੇਅਰਮੈਨ ਪ੍ਰੋ. ਨਾਹਰ ਵਲੋਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਇਨਾਂ ਉਪਰੋਕਤ ਮਸਲਿਆਂ ਨੂੰ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply