ਅਨੰਦਪੁਰ ਕੁਲੀਆਂ ਵਿਖੇ ਜਿਲਾ ਪ੍ਰਸਾਸਨ ਨੇ ਕੋਵਿਡ ਜਾਂਚ ਲਈ ਲਗਾਇਆ ਮੈਡੀਕਲ ਕੈਂਪ

ਐਨ.ਜੀ.ਓ. ਨੇ ਕੀਤਾ ਸਹਿਯੋਗ ਐਨ.ਜੀ.ਓ. ਮੈਂਬਰਾਂ ਵੱਲੋਂ ਜਾਂਚ ਲਈ ਅਤੇ ਜਾਗਰੁਕਤਾ ਲਈ ਡੋਰ ਟੂ ਡੋਰ ਕੀਤੀ ਪਹੁੰਚ

ਪਠਾਨਕੋਟ,22 ਅਗਸਤ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਕੋਵਿਡ-19 ਦੇ ਚਲਦਿਆਂ ਜਿਲਾ ਪਠਾਨਕੋਟ ਦੇ ਅਨੰਦਪੁਰ ਕੂਲੀਆਂ ਅਤੇ ਘਰਥੋਲੀ ਮੁਹੱਲਾ ਨੂੰ ਮਿੰਨੀ ਕੰਟੋਨਮੈਂਟ ਅਤੇ ਕੰਟੋਂਨਮੈਂਟ ਜੋਨ ਘੋਸਿਤ ਕੀਤਾ ਗਿਆ ਹੈ।ਜਿਲਾ ਪ੍ਰਸਾਸਨ ਵੱਲੋਂ ਦੋਨੋਂ ਖੇਤਰਾਂ ਨੂੰ ਸੀਲ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਘਰ ਅੰਦਰ ਕੋਰਿਨਟਾਈਨ ਕੀਤਾ ਹੋਇਆ ਹੈ। ਜਿਲਾ ਪ੍ਰਸਾਸਨ ਵੱਲੋਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਦੀਆਂ ਹਦਾਇਤਾਂ ਦੇ ਅਨੁਸਾਰ ਕੂਲੀਆਂ ਅਨੰਦਪੁਰ ਵਿਖੇ ਕੋਵਿਡ-19 ਅਧੀਨ ਕਰੋਨਾ ਜਾਂਚ ਲਈ ਮੈਡੀਕਲ ਕੈਂਪ ਵੀ ਲਗਾਇਆ ਗਿਆ ਅਤੇ ਲੋਕਾਂ ਨੂੰ ਜਾਗਰੁਕ ਵੀ ਕੀਤਾ ਗਿਆ।

ਉਨਾਂ ਜਾਣਕਾਰੀ ਦਿੰਦਿਆਂ ਸ.ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ. ਐਮ.ਪਠਾਨਕੋਟ ਨੇ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਜਾਗਰੁਕਤਾ ਮੂਹਿਮ ਚਲਾਈ ਗਈ ਹੈ ਅਤੇ ਇਸ ਅਧੀਨ ਹੀ ਕੂਲੀਆਂ ਅਨੰਦਪੁਰ ਵਿਖੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਅੱਜ ਰਾਸਟਰੀ ਕਲਿਆਣਕਾਰੀ ਪ੍ਰੀਸਦ ਪਠਾਨਕੋਟ ਦੇ ਸਹਿਯੋਗ ਨਾਲ ਜਿਲਾ ਪ੍ਰਸਾਸਨ ਵੱਲੋਂ ਕਰੋਨਾ ਜਾਂਚ ਲਈ ਹਨੂਮਾਨ ਮੰਦਿਰ ਅਨੰਦਪੁਰ ਕੂਲੀਆਂ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਬਾਅਦ ਦੁਪਿਹਰ ਤੱਕ ਕਰੀਬ 11 ਲੋਕਾਂ ਵੱਲੋਂ ਕਰੋਨਾ ਜਾਂਚ ਕਰਵਾਈ ਗਈ।

ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਖੇਤਰ ਵਿੱਚ ਅਨਾਊਂਸਮੈਂਟ ਕਰਵਾ ਕੇ ਅਤੇ ਜਾਗਰੁਕਤਾ ਪਰਚੇ ਵੰਡ ਕੇ ਲੋਕਾਂ ਨੂੰ ਜਾਗਰੁਕ ਕੀਤਾ ਗਿਆ। ਉਨਾਂ ਦੱਸਿਆ ਕਿ ਅੱਜ ਦੀ ਕੰਪੇਨ ਵਿੱਚ ਰਾਸਟਰੀ ਕਲਿਆਣਕਾਰੀ ਪ੍ਰੀਸਦ ਦੇ ਪ੍ਰਧਾਨ ਰਾਕੇਸ ਸਰਮਾ, ਮਹਿੰਦਰ ਰਾਏ ਸੈਣੀ, ਅਬਰੋਲ ਸਹਿਗਲ,ਬੀ.ਐਲ.ਓ.ਬੋਧ ਰਾਜ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਉਨਾਂ ਕਿਹਾ ਕਿ ਅਗਰ ਕਿਸੇ ਵੀ ਨਾਗਰਿਕ ਨੂੰ ਕਰੋਨਾ ਵਾਈਰਸ ਦੇ ਲੱਛਣ ਨਜਰ ਆਉਂਦੇ ਹਨ ਤਾਂ ਜਲਦੀ ਜਾਂਚ ਕਰਵਾਉਂਣੀ ਚਾਹੀਦੀ ਹੈ। ਉਨਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰੋਂ ਤੱਦ ਹੀ ਅਸੀਂ ਕਰੋਨਾ ਬੀਮਾਰੀ ਤੋਂ ਮੁਕਤ ਹੋ ਸਕਾਂਗੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply