LATEST BREAKING : ਹੁਸ਼ਿਆਰਪੁਰ ਚ ਵੰਦਨਾ ਅਰੋੜਾ ਦੀ ਮੌਤ ਸਬੰਧੀ ਜਬਰਦਸਤ ਧਰਨਾ, ਫਗਵਾੜਾ ਚੌਕ ਜਾਮ

ਹੁਸ਼ਿਆਰਪੁਰ (ADESH PARMINDER SINGH, SHARMINDER SINGH) ਮ੍ਰਿਤਕ ਵੰਦਨਾ ਅਰੋੜਾ ਦੇ ਪਰਿਵਾਰ ਤੇ ਸ਼ਹਿਰ ਨਿਵਾਸੀਆਂ ਵਲੋਂ ਹੁਣੇ-ਹੁਣੇ  ਸ਼ਹਿਰ ਦਾ ਸਭ ਤੋਂ ਵੱਧ ਭੀੜ ਵਾਲਾ ਇਲਾਕਾ ਚੌਂਕ ਕਮਾਲਪੁਰ ਜਾਮ ਕਰ ਦਿੱਤਾ ਗਿਆ ਹੈ। ਸੈਂਕੜੇ ਲੋਕਾਂ ਦੀ ਤਦਾਦ ਚ ਲੋਕ ਇਕੱਠੇ ਹੋ ਗਏ ਹਨ ਤੇ ਚਾਰੇ ਪਾਸੇ ਜਾਮ ਹੈ। ਟ੍ਰੈਫਿਕ ਪੁਲਿਸ ਬੇਵਸ ਨਜਰ ਆ ਰਹੀ ਹੈ ਤੇ ਰਾਹਗੀਰ ਵੀ ਪ੍ਰਸ਼ਾਨ ਹੋ ਰਹੇ ਹਨ। ਗੌਰਤਲਬ ਹੈ ਕਿ ਰਹੱਸਮਈ ਪ੍ਰਸਤਿਥੀਆਂ ਚ ਵੰਦਨਾ ਅਰੋੜਾ ਦੀ ਗਲਾ ਘੁਟ ਜਾਣ ਕਾਰਣ ਮੌਤ ਹੋ ਗਈ ਸੀ।

ਉਸਦਾ ਪਤੀ ਸ਼ਵੀ ਅਰੋੜਾ ਸਿਟੀ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪਰ ਲੋਕਾਂ ਦੀ ਮੰਗ ਹੈ ਕਿ ਲੜਕੇ ਦੇ ਪਰਿਵਾਰ ਵਾਲੇ ਜਿੰਮੇਦਾਰ ਹਨ। ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਲੜਕੇ ਦੇ ਮਾਤਾ ਪਿਤਾ ਦੀ ਤੁਰੰਤ ਗ੍ਰਿਫਤਾਰੀ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ।

Advertisements

ਇਸ ਸਬੰਧੀ ਧਰਨੇ ਦੀ ਅਗੁਵਾਈ ਕਰ ਰਹੇ ਜਥੇਦਾਰ ਬੇਦੀ ਨੇ ਕਿਹਾ ਹੈ ਕਿ ਬੇਇਨਸਾਫੀ ਹੋਈ ਹੈ ਤੇ ਪੁਲਿਸ ਨੂੰ ਤੁਰੰਤ ਬਾਕੀ ਪਰਿਵਾਰਕ ਦੋਸ਼ੀਆਂ ਨੂੰ ਵੀ  ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਂੱਨਾ ਕਿਹਾ ਕਿ ਕੱਲ ਤੱਕ ਜੇ ਦੋਸ਼ੀ ਗ੍ਰਿਫਤਾਰ ਨਾ ਕੀਤੇ ਗਏ ਤਾਂ ਉਹ ਜਲੰਧਰ ਬਾਈਪਾਸ ਜਾਮ ਕਰ ਦੇਣਗੇ ਤੇ ਇਨਸਾਫ ਲੈ ਕੇ ਹੀ ਰਹਿਣਗੇ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply