LATEST NEWS:ਸਕੂਲ ਸਿੱਖਿਆ ਵਿਭਾਗ: ਪਟਿਆਲਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਫਿਰ ਮਾਰੀ ਬਾਜ਼ੀ: CLICK HERE: READ MORE::

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਸ਼ਨ ਮੁਕਾਬਲੇ
-ਪਟਿਆਲਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਫਿਰ ਮਾਰੀ ਬਾਜ਼ੀ
ਪਟਿਆਲਾ 23 ਅਗਸਤ (CDT NEWS):

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਭਾਸ਼ਨ ਪ੍ਰਤੀਯੋਗਤਾ ‘ਚ ਪਟਿਆਲਾ ਜ਼ਿਲ੍ਹੇ ਦੇ ਵਿਦਿਆਰਥੀਆਂ (4464) ਇੱਕ ਵਾਰ ਫਿਰ ਬਾਜ਼ੀ ਮਾਰ ਲਈ ਹੈ।

ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਇਨ੍ਹਾਂ ਮੁਕਾਬਲਿਆਂ ਦੀਆਂ ਹੁਣ ਤੱਕ ਹੋਈਆਂ ਚਾਰ ਪ੍ਰਤੀਯੋਗਤਾਵਾਂ ‘ਚ ਪਟਿਆਲਾ ਜ਼ਿਲ੍ਹਾ ਅੱਵਲ ਆ ਰਿਹਾ ਹੈ। ਜਿਸ ਵਿੱਚ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ, ਉਸਤਤ, ਫ਼ਲਸਫ਼ੇ ਤੇ ਕੁਰਬਾਨੀ ਸਬੰਧੀ ਭਾਸ਼ਨ ਰਾਹੀਂ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।

ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜ. ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਐਲੀਮੈਂਟਰੀ ਵਿੰਗ ਦੇ 3280 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਅਤੇ ਪੰਜਾਬ ਭਰ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਇਸ ਵਿੰਗ ਦੇ ਬਲਾਕ ਭਾਦਸੋਂ-1 ਦੇ 807 ਪ੍ਰਤੀਯੋਗੀਆਂ ਨਾਲ ਰਾਜ ਭਰ ‘ਚੋਂ ਪਹਿਲਾ ਤੇ ਸਮਾਣਾ-1 ਨੇ 536 ਬੱਚਿਆਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਬਲਾਕ ਬਾਬਰਪੁਰ ਦੇ 177, ਭਾਦਸੋਂ-2 ਦੇ 156, ਭੁਨਰਹੇੜੀ-1 ਦੇ 100, ਭੁਨਰਹੇੜੀ-2 ਦੇ 144, ਡਾਰੀਆ ਦੇ 118, ਦੇਵੀਗੜ੍ਹ ਦੇ 81, ਘਨੌਰ ਦੇ 57, ਪਟਿਆਲਾ-1 ਦੇ 342, ਪਟਿਆਲਾ-2 ਦੇ 266, ਪਟਿਆਲਾ-3 ਦੇ 100, ਰਾਜਪੁਰਾ-1 ਦੇ 179, ਰਾਜਪੁਰਾ-2 ਦੇ 84, ਸਮਾਣਾ-2 ਦੇ 69 ਤੇ ਸਮਾਣਾ-3 ਦੇ 55 ਪ੍ਰਤੀਯੋਗੀਆਂ ਨੇ ਹਿੱਸਾ ਲਿਆ।

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਸ੍ਰੀਮਤੀ ਹਰਿੰਦਰ ਕੌਰ ਅਨੁਸਾਰ ਸੈਕੰਡਰੀ ਤੇ ਮਿਡਲ ਵਰਗ ਦੇ 1284 ਬੱਚਿਆਂ ਨੇ ਭਾਸ਼ਨ ਪ੍ਰਤੀਯੋਗਤਾ ‘ਚ ਹਿੱਸਾ ਲਿਆ। ਜਿਸ ਤਹਿਤ ਸੈਕੰਡਰੀ ਵਿੰਗ ਦੇ ਬਲਾਕ ਬਾਬਰਪੁਰ ਦੇ 38, ਭਾਦਸੋਂ-1 ਦੇ 23, ਭਾਦਸੋਂ -2 ਦੇ 29, ਭੁਨਰਹੇੜੀ-1 ਦੇ 17, ਭੁਨਰਹੇੜੀ-2 ਦੇ 41, ਡਾਰੀਆਂ ਦੇ 28, ਦੇਵੀਗੜ੍ਹ ਦੇ 24, ਘਨੌਰ ਦੇ 30, ਪਟਿਆਲਾ-1 ਦੇ 54, ਪਟਿਆਲਾ-2 ਦੇ 80, ਪਟਿਆਲਾ-3 ਦੇ 50, ਰਾਜਪੁਰਾ-1 ਦੇ 20, ਰਾਜਪੁਰਾ-2 ਦੇ 36, ਸਮਾਣਾ-1 ਦੇ 31, ਸਮਾਣਾ-2 ਦੇ 34, ਸਮਾਣਾ-3 ਦੇ 18, ਮਿਡਲ ਵਰਗ ‘ਚ ਬਲਾਕ ਬਾਬਰਪੁਰ ਦੇ 24, ਭਾਦਸੋਂ-1 ਦੇ 15, ਭਾਦਸੋਂ -2 ਦੇ 38, ਭੁਨਰਹੇੜੀ-1 ਦੇ 25, ਭੁਨਰਹੇੜੀ-2 ਦੇ 63, ਡਾਰੀਆਂ ਦੇ 33, ਦੇਵੀਗੜ੍ਹ ਦੇ 32, ਘਨੌਰ ਦੇ 31, ਪਟਿਆਲਾ-1 ਦੇ 34, ਪਟਿਆਲਾ-2 ਦੇ 112, ਪਟਿਆਲਾ-3 ਦੇ 59, ਰਾਜਪੁਰਾ-1 ਦੇ 33, ਰਾਜਪੁਰਾ-2 ਦੇ 43, ਸਮਾਣਾ-1 ਦੇ 24, ਸਮਾਣਾ-2 ਦੇ 35, ਸਮਾਣਾ-3 ਦੇ 37 ਵਿਦਿਆਰਥੀਆਂ ਨੇ ਭਾਸ਼ਨ ਮੁਕਾਬਲੇ ‘ਚ ਹਿੱਸਾ ਲਿਆ।
ਮੁਕਾਬਲਿਆਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਨੋਡਲ ਅਫ਼ਸਰ (ਐਲੀ.) ਮਨਵਿੰਦਰ ਕੌਰ ਭੁੱਲਰ ਡਿਪਟੀ ਡੀ.ਈ.ਓ., ਸੈਕੰਡਰੀ ਵਿੰਗ ਦੇ ਨੋਡਲ ਅਫ਼ਸਰ ਪ੍ਰਿੰ. ਰਜਨੀਸ਼ ਗੁਪਤਾ, ਸਹਾਇਕ ਨੋਡਲ ਅਫ਼ਸਰ ਗੋਪਾਲ ਕ੍ਰਿਸ਼ਨ, ਰਣਜੀਤ ਸਿੰਘ ਧਾਲੀਵਾਲ, ਮੀਡੀਆ ਕੋਆਰਡੀਨੇਟਰ ਡਾ. ਸੁਖਦਰਸ਼ਨ ਸਿੰਘ ਚਹਿਲ, ਦੀਪਕ ਵਰਮਾ, ਸਕੂਲ ਮੁਖੀਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਅਹਿਮ ਯੋਗਦਾਨ ਪਾਇਆ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply