ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਡੀਐਸਪੀ ਕੋਹਲੀ ਨੇ ਐਸਐਸਪੀ ਸ਼੍ਰੀ ਜੇ. ਏਨਚੇਲੀਅਨ ਦੇ ਹੁਕਮਾਂ ਤੇ ਤੁਰੰਤ ਭਰੋਸਾ ਦੇ ਕੇ ਫਗਵਾੜਾ ਚੌਕ ਚ ਲੱਗਿਆ ਜਾਮ ਹਟਾ ਦਿੱਤਾ ਹੈ। ਉਂੱਨਾ ਕਿਹਾ ਕਿ ਸੱਚ ਹਰ ਹਾਲਾਤ ਚ ਸਾਹਮਣੇ ਲਿਆ ਦਿੱਤਾ ਜਾਵੇਗਾ। ਡੀਐਸਪੀ ਕੋਹਲੀ ਦੇ ਕਾਰਣ ਫਗਵਾੜਾ ਰੋਡ ਤੇ ਆਵਾਜਾਈ ਫਿਰ ਬਹਾਲ ਹੋ ਗਈ ਹੈ। ਹੁਣ ਕੋਈ ਜਾਮ ਨਹੀਂ।
ਕੁਝ ਸਮਾਂ ਪਹਿਲਾਂ ਦੀ ਖਬਰ : ਜਾਮ ਮ੍ਰਿਤਕ ਵੰਦਨਾ ਅਰੋੜਾ ਦੇ ਪਰਿਵਾਰ ਤੇ ਸ਼ਹਿਰ ਨਿਵਾਸੀਆਂ ਵਲੋਂ ਹੁਣੇ-ਹੁਣੇ ਸ਼ਹਿਰ ਦਾ ਸਭ ਤੋਂ ਵੱਧ ਭੀੜ ਵਾਲਾ ਇਲਾਕਾ ਚੌਂਕ ਕਮਾਲਪੁਰ ਜਾਮ ਕਰ ਦਿੱਤਾ ਗਿਆ ਹੈ। ਸੈਂਕੜੇ ਲੋਕਾਂ ਦੀ ਤਦਾਦ ਚ ਲੋਕ ਇਕੱਠੇ ਹੋ ਗਏ ਹਨ ਤੇ ਚਾਰੇ ਪਾਸੇ ਜਾਮ ਹੈ। ਟ੍ਰੈਫਿਕ ਪੁਲਿਸ ਬੇਵਸ ਨਜਰ ਆ ਰਹੀ ਹੈ ਤੇ ਰਾਹਗੀਰ ਵੀ ਪ੍ਰਸ਼ਾਨ ਹੋ ਰਹੇ ਹਨ।
ਗੌਰਤਲਬ ਹੈ ਕਿ ਰਹੱਸਮਈ ਪ੍ਰਸਤਿਥੀਆਂ ਚ ਵੰਦਨਾ ਅਰੋੜਾ ਦੀ ਗਲਾ ਘੁਟ ਜਾਣ ਕਾਰਣ ਮੌਤ ਹੋ ਗਈ ਸੀ। ਉਸਦਾ ਪਤੀ ਸ਼ਵੀ ਅਰੋੜਾ ਸਿਟੀ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪਰ ਲੋਕਾਂ ਦੀ ਮੰਗ ਹੈ ਕਿ ਲੜਕੇ ਦੇ ਪਰਿਵਾਰ ਵਾਲੇ ਜਿੰਮੇਦਾਰ ਹਨ। ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਲੜਕੇ ਦੇ ਮਾਤਾ ਪਿਤਾ ਦੀ ਤੁਰੰਤ ਗ੍ਰਿਫਤਾਰੀ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਹੈ।
ਇਸ ਸਬੰਧੀ ਧਰਨੇ ਦੀ ਅਗੁਵਾਈ ਕਰ ਰਹੇ ਜਥੇਦਾਰ ਬੇਦੀ ਨੇ ਕਿਹਾ ਹੈ ਕਿ ਬੇਇਨਸਾਫੀ ਹੋਈ ਹੈ ਤੇ ਪੁਲਿਸ ਨੂੰ ਤੁਰੰਤ ਬਾਕੀ ਪਰਿਵਾਰਕ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਂੱਨਾ ਕਿਹਾ ਕਿ ਕੱਲ ਤੱਕ ਜੇ ਦੋਸ਼ੀ ਗ੍ਰਿਫਤਾਰ ਨਾ ਕੀਤੇ ਗਏ ਤਾਂ ਉਹ ਜਲੰਧਰ ਬਾਈਪਾਸ ਜਾਮ ਕਰ ਦੇਣਗੇ ਤੇ ਇਨਸਾਫ ਲੈ ਕੇ ਹੀ ਰਹਿਣਗੇ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp