ਗੁਰੂ ਸਾਹਿਬਾਨਾਂ ਦਾ ਉਪਦੇਸ ਸਮੁੱਚੀ ਮਾਨਵਤਾ ਲਈ ਹੁੰਦਾ ਹੈ, ਜਥੇਦਾਰ ਰੋਡੇ
ਗੜਸ਼ੰਕਰ (ਅਸ਼ਵਨੀ ਸ਼ਰਮਾ ) : ਗੁਰਦੁਆਰਾ ਸ਼ਹੀਦ ਬਾਬਾ ਬੇਅੰਤ ਸਿੰਘ ਕੋਟ ਪੱਲੀਆਂ ਚੋਹੜਾ ਵਿਖੇ ਜਥੇਦਾਰ ਸਵਰਨਜੀਤ ਸਿੰਘ ਮੁੱਖੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੀ ਯੋਗ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਬੇਅੰਤ ਸਿੰਘ ਦੀ ਸਲਾਨਾ ਬਰਸੀ ਮੌਕੇ ਭਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜਿਸ ਵਿਚ ਸ੍ਰੀ ਅਖੰਡ ਪਾਠਾ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦੀ ਹਾਜ਼ਰੀ ਭਾਈ ਝਰਮਨ ਸਿੰਘ ਬਕਾਪੁਰ ਵਾਲੇ ਜਥੇ ਨੇ ਰਸਭਿੰਨਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਉਪਰੰਤ ਕਥਾ ਦੀ ਹਾਜ਼ਰੀ ਸਿੰਘ ਸਾਹਿਬ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ। ਅਤੇ ਗੁਰੂ ਸਾਹਿਬਾਨਾਂ ਦਾ ਉਪਦੇਸ਼ ਸਮੁੱਚੀ ਮਾਨਵਤਾ ਲਈ ਹੁੰਦਾ ਹੈ।
ਉਨ੍ਹਾਂ ਨੂੰ ਕਿਸੇ ਇਕ ਜਾਤ,ਕੁੱਲ, ਜਾਂ ਮਝਬ ਨਾਲ ਨਹੀਂ ਜੋੜ ਸਕਦੇ। ਅਤੇ ਪੰਥ ਪ੍ਰਸਿੱਧ ਢਾਡੀ ਜੱਥਾ ਜਥੇਦਾਰ ਅੰਮ੍ਰਿਤਪਾਲ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵਾਲੇ ਜਥੇ ਨੇ ਸੰਗਤਾਂ ਨੂੰ ਜੋਸ਼ੀਲੀਆਂ ਵਾਰਾਂ ਸੁਣਾ ਕੇ ਜੋਸ਼ ਭਰਿਆ। ਇਸ ਮੌਕੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ , ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਸਾਬਕਾ ਵਿਧਾਇਕ ਮੋਹਣ ਲਾਲ ਬੰਗਾ, ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ,ਬੰਗਾ ਤੋਂ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ,ਸ਼੍ਰੋਮਣੀ ਕਮੇਟੀ ਮੈਂਬਰ ਡਾਕਟਰ ਜੰਗਬਹਾਦਰ ਸਿੰਘ ਰਾਏ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਸੰਤ ਚਰਨਜੀਤ ਸਿੰਘ ਜੱਸੋਵਾਲ, ਏਕ ਨੂਰ ਸਵੈ-ਸੇਵੀ ਸੰਸਥਾ ਵੱਲੋਂ ਮਾਸਟਰ ਤਰਸੇਮ ਪਠਲਾਵਾ ਆਦਿ ਵੱਖ ਵੱਖ ਬੁਲਾਰਿਆਂ ਨੇ ਜਥੇਦਾਰ ਸਵਰਨਜੀਤ ਸਿੰਘ ਵੱਲੋਂ ਕੀਤੇ ਜਾ ਰਹੇ ਸਮਾਜਕ ਧਾਰਮਿਕ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸ਼ਹੀਦ ਬਾਬਾ ਬੇਅੰਤ ਸਿੰਘ ਦੀ ਸਾਲਾਨਾ ਬਰਸੀ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਬੁੱਢਾ ਦਲ ਦੇ ਮੁਖੀ ਜਥੇਦਾਰ ਸਰਵਣ ਸਿੰਘ ਰਸਾਲਦਾਰ, ਜਥੇਦਾਰ ਤਜਿੰਦਰ ਸਿੰਘ ਬੁੱਢਾ ਦਲ ਦੁਆਬਾ,ਜ਼ਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ,ਕਿਸਾਨ ਵਿੰਗ ਦੇ ਪ੍ਰਧਾਨ ਸਤਨਾਮ ਸਿੰਘ ਲਾਦੀਆਂ, ਬੀ ਐਸ ਪੀ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ,ਅਕਾਲੀ ਆਗੂ ਬੂਟਾ ਸਿੰਘ ਅਲੀਪੁਰ,ਹਰਜੀਤ ਸਿੰਘ ਭਾਤਪੁਰ,ਚੇਅਰਮੈਨ ਇੰਦਰਜੀਤ ਸਿੰਘ ਵਾਰੀਆ,ਜੱਥੇਦਾਰ ਗੁਰਮੇਜ ਸਿੰਘ,ਸਰਪੰਚ ਸਿਕੰਦਰ ਸਿੰਘ ਖਿਦੋਵਾਲ, ਗੁਰਚਰਨ ਸਿੰਘ ਗੋਲੀ,ਬਾਬਾ ਰਵਿੰਦਰ ਸਿੰਘ ਮੱਲਾਬੇਦੀਆਂ,ਕੇਵਲ ਸਿੰਘ ਚਾਹਲਪੁਰ,ਤਰਲੋਚਨ ਸਿੰਘ ਵਾਰੀਆ,ਭਾਈ ਹਰਪ੍ਰੀਤ ਸਿੰਘ ਪਠਲਾਵਾ,ਸਰਬਜੀਤ ਸਿੰਘ ਡਗਾਮ,ਬਲਬੀਰ ਸਿੰਘ ਘਮੋਰ,ਦਿਲਬਾਗ ਸਿੰਘ ਚੌਹੜਾ,ਸੰਦੀਪ ਕੁਮਾਰ ਪੋਸ਼ੀ,ਬਾਬਾ ਬੂਟਾ ਸਿੰਘ,ਬਾਬਾ ਫਤਹਿ ਸਿੰਘ,ਬਾਬਾ ਅਜੀਤ ਸਿੰਘ,ਸੁਰਜੀਤ ਸਿੰਘ ਝਿੰਗੜਾਂ,ਪਰਮਜੀਤ ਸਿੰਘ ਮੇਘੋਵਾਲ,ਗੁਰਦੀਪ ਸਿੰਘ ਲੰਗੇਰੀ,ਰਾਮ ਸਿੰਘ ਬੰਗਾ,ਸ਼ੇਰ ਸਿੰਘ ਮਜਾਰੀ,ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਅਤੇ ਅਤੁਟ ਗੁਰੂ ਕੇ ਲੰਗਰ ਵਰਤਾਏ ਗਏ। ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਜਥੇਦਾਰ ਸਵਰਨਜੀਤ ਸਿੰਘ ਨੇ ਧੰਨਵਾਦ ਕੀਤਾ।
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
EDITOR
CANADIAN DOABA TIMES
Email: editor@doabatimes.com
Mob:. 98146-40032 whtsapp