UPDATED:ਵਧਦੇ ਕੋਰੋਨਾ ਕੇਸਾਂ ਤੋਂ ਬਚਾਉ ਲਈ ਸਮਾਜਿਕ ਦੂਰੀ ਦੀ ਇੰਨ-ਬਿੰਨ ਪਾਲਣਾ ਕਰਨੀ ਬੇਹੱਦ ਜ਼ਰੂਰੀ : ਡਾ.ਤਰਨਜੀਤ ਕੌਰ

(ਪ੍ਰੈਸ ਵਾਰਤਾ ਦੌਰਾਨ ਡਾ. ਚਰਨਜੀਤ ਕੌਰ)

ਗੜ੍ਹਦੀਵਾਲਾ,24 ਅਗਸਤ (ਚੌਧਰੀ) : ਪੰਜਾਬ ਵਿਚ ਲਗਾਤਾਰ ਕੋਰੋਨਾ ਮਰੀਜ਼ਾ ਦਾ ਹੋ ਰਿਹਾ ਵਾਧਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਨਾ ਵਿਚਾਰਾਂ ਦਾ ਪ੍ਰਗਟਾਵਾਂ ਡਾ.ਤਰਨਜੀਤ ਕੌਰ ਨੇ ਪ੍ਰੈਸ ਵਾਰਤਾ ਦੌਰਾਨ ਕੀਤਾ। ਉਨਾ ਕਿਹਾ ਕਿ ਇਸ ਕੋਰੋਨਾ ਮਹਾਮਾਰੀ ਦੌਰਾਨ ਮਰੀਜ਼ਾ ਦਾ ਪੰਜਾਬ ਵਿਚ 40 ਹਜ਼ਾਰ ਤੋਂ ਵੱਧ ਦਾ ਅੰਕੜਾ ਟੱਪ ਗਿਆ ਹੈ। ਉਨਾ ਕਿਹਾ ਕਿ ਰੋਜ਼ਾਨਾ ਕਰੀਬ 1500 ਤੋਂ ਵੱਧ ਲੋਕ ਕੋਰੋਨਾ ਪਾਜ਼ੇਟਿਵ ਆ ਰਹੇ ਹਨ ਅਤੇ ਕੋਰਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।

ਡਾ.ਤਰਨਜੀਤ ਕੌਰ
ਡਾ.ਤਰਨਜੀਤ ਕੌਰ ਨੇ ਕਿਹਾ ਕਿ ਇਸ ਦੀ ਰੋਕਥਾਮ ਲਈ ਪ੍ਰਸ਼ਾਸਨ ਨੂੰ ਸਖਤ ਹੋਣਾ ਪਵੇਗਾ ਅਤੇ ਸਰਕਾਰੀ ਹਿਦਾਇਤਾ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ। ਓਹਨਾ ਲੋਕਾਂ ਨੂੰ ਅਪੀਲ ਕੀਤੀ ਕੇ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਕਰਫ਼ਿਊ ਦੌਰਾਨ ਘਰ ਵਿਚ ਹੀ ਰਹਿਣਾ ਚਾਹੀਦਾ ਹੈ। ਜੇਕਰ ਕੋਈ ਜਰੂਰੀ ਕੰਮ ਹੋਵੇ ਤਾਂ ਮੂੰਹ ਤੇ ਮਾਸਕ ਲਾ ਕੇ ਬਾਹਰ ਨਿਕਲਣਾ ਚਾਹੀਦਾ ਅਤੇ ਸਮਾਜਿਕ ਦੂਰੀ ਦੀ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply