ਵੱਡੀ ਖ਼ਬਰ: ਦਸੂਹਾ ਦੇ ਸੁਖਦੀਪ ਦੇ ਹੋਏ ਕਤਲ ਦੇ ਦੋਸ਼ ਵਿੱਚ ਉਸਦੇ ਭਰਾ-ਭੈਣ ਗ੍ਰਿਫਤਾਰ

ਬਾਲਾ ਕੁੱਲੀਆਂ ਕਤਲ ਮਾਮਲਾ-ਭੈਣ ਭਰਾ ਗ੍ਰਿਫਤਾਰ

ਦਸੂਹਾ / ਹੁਸ਼ਿਆਰਪੁਰ, 24 ਅਗਸਤ  (ਲਾਲਜੀ ਚੌਧਰੀ ):
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਬੀਤੇ ਦਿਨ ਦਸੂਹਾ ਦੇ ਪਿੰਡ ਬਾਲਾ ਕੁੱਲੀਆਂ ਵਿੱਚ ਸੁਖਦੀਪ ਸਿੰਘ ਪੁੱਤਰ ਰਾਮ ਸਿੰਘ ਦੇ ਹੋਏ ਕਤਲ ਦੇ ਦੋਸ਼ ਵਿੱਚ ਉਸਦੇ ਭਰਾ ਕੁਲਦੀਪ ਸਿੰਘ ਅਤੇ ਉਸਦੀ ਭੈਣ ਬਲਜੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


ਬੀਤੇ ਕੱਲ੍ਹ ਹੋਏ ਕਤਲ ਉਪਰੰਤ ਐਸ.ਪੀ. (ਤਫਤੀਸ਼) ਰਵਿੰਦਰਪਾਲ ਸਿੰਘ ਸੰਧੂ ਅਤੇ ਡੀ.ਐਸ.ਪੀ ਦਸੂਹਾ ਅਨਿਲ ਕੁਮਾਰ ਭਨੋਟ ਦੀ ਅਗਵਾਈ ਵਿੱਚ ਦਸੂਹਾ ਥਾਣਾ ਮੁਖੀ ਗੁਰਦੇਵ ਸਿੰਘ ਨੇ ਘਟਨਾ ਉਪਰੰਤ ਕਾਰਵਾਈ ਕਰਦਿਆਂ ਕੁਲਦੀਪ ਸਿੰਘ ਅਤੇ ਬਲਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਨੈਣੋਵਾਲ ਜੱਟਾਂ ਥਾਣਾ ਬੁੱਲੋਵਾਲ ਨੂੰ ਅੱਜ ਗ੍ਰਿਫਤਾਰ ਕੀਤਾ।

Advertisements

ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਰਣਜੀਤ ਕੌਰ ਦੇ ਬਿਆਨ ਦਰਜ ਮੁਕੱਦਮਾ ਅਨੁਸਾਰ ਉਸਦਾ ਪਤੀ ਸੁਖਦੀਪ ਸਿੰਘ ਦਾ ਆਪਣੇ ਭਰਾ ਕੁਲਦੀਪ ਸਿੰਘ ਨਾਲ ਪਾਣੀ ਵਾਲੀ ਟੈਂਕੀ ਸਬੰਧੀ ਤਕਰਾਰ ਚੱਲ ਰਿਹਾ ਸੀ। ਬੀਤੇ ਕੱਲ੍ਹ ਸੁਖਦੀਪ ਸਿੰਘ ਅਤੇ ਕੁਲਦੀਪ ਸਿੰਘ ਵਿਚਾਲੇ ਹੋਈ ਬਹਿਸ ਦੌਰਾਨ ਉਨ੍ਹਾਂ ਦੀ ਭੈਣ ਬਲਜੀਤ ਕੌਰ ਜੋ ਨੈਣੋਵਾਲ ਜੱਟਾਂ ਤੋਂ ਉਨ੍ਹਾਂ ਦੇ ਘਰ ਆਈ ਹੋਈ ਸੀ ਦੀ ਸ਼ਹਿ ’ਤੇ ਕੁਲਦੀਪ ਨੇ ਸੁਖਦੀਪ ਦੇ ਸਰੀਰ ਵਿੱਚ ਖੋਖਰੀ ਨਾਲ ਵਾਰ ਕੀਤੇ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਐਸ.ਐਸ.ਪੀ. ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛ-ਗਿਛ ਲਈ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply