ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਹੁਸ਼ਿਆਰਪੁਰ ਚ ਡੀਸੀ ਤਿਵਾੜੀ ਹੁੰਦੇ ਸਨ ਤੇ ਨਾਲ ਦੇ ਗਵਾਂਢੀ ਜਿਲੇ ਚ ਡੀਜੀਐਸਈ ਕ੍ਰਿਸ਼ਨ ਕੁਮਾਰ ਡੀਸੀ ਨਵਾਂ ਸ਼ਹਿਰ ਹੁੰਦੇ ਸਨ। ਡੀਸੀ ਨਵਾਂ ਸ਼ਹਿਰ ਸਿੱਖਿਆ ਵਿਭਾਗ ਚ ਉਸ ਵੇਲੇ, ਸਮੇਂ ਤੇ ਅਧਿਆਪਕਾਂ ਨੂੰ ਸਮੇਂ ਸਿਰ ਸਕੂਲ ਤੇ ਆਉਂਣਾ ਸਿਖਾ ਗਏ ਪਰ ਡੀਸੀ ਤਿਵਾੜੀ ਹੁਸ਼ਿਆਰਪੁਰ ਚ ਅਨੁਸ਼ਾਸ਼ਨ ਚ ਰਹਿਣਾ ਸਿਖਾ ਕੇ ਗਏ। ਡੀਸੀ ਗਏ ਤੇ ਡੀਸੀ ਆÂ,ੇ ਪਰ, ਜੋ ਅਨੁਸ਼ਾਸ਼ਾਨ ਹੁਸ਼ਿਆਰੁਪਰ ਚ ਡੀਸੀ ਤਿਵਾੜੀ ਨੇ ਸੈੱਟ ਕੀਤਾ, ਉਹ ਲਾਜਵਾਬ ਸੀ।
ਉਂੱਨਾ ਤੋਂ ਬਾਅਦ ਜੋ ਡੀਸੀ ਆਏ ਉਹ ਵੀ ਘੱਟ ਨਹੀਂ ਸਨ। ਪਰ ਡੀਸੀ ਸ਼੍ਰੀ ਡੀਕੇ ਤਿਵਾੜੀ ਨਾਲ ਤੁਲਨਾ ਕਰਨੀ ਔਖੀ ਹੈ। ਪੰਜਾਬੀ ਭਾਸ਼ਾ ਤੇ ਤਾਂ ਉੱਨਾ ਦੀ ਲਾਜਵਾਬ ਪਕੜ ਸੀ। ਸੀ ਤਾਂ ਉਹ ਬਾਹਰੀ, ਪਰ ਪੰਜਾਬੀ ਭਾਸ਼ਾ ਦੇ ਲਫਜ, ਜੋ ਉਹ ਇਸਤੇਮਾਲ ਕਰਦੇ ਸਨ ਮੈਂ ਹੇਰਾਨ ਹੁੰਦਾ ਸੀ, ਹਾਲਾਂਕਿ ਕਿ ਮੈਂ ਹਿੰਦੀ ਡੇਲੀ ਚ ਕੰਮ ਕਰਦਾ ਸੀ, ਪਰ ਪਿਛੋਕੜ ਮੇਰਾ ਪੰਜਾਬੀ ਸੀ। ਕੰਮਪਿਊਟਰ ਤੋਂ ਤੇਜ ਦਿਮਾਗ ਚਲਦਾ ਸੀ ਡੀਸੀ ਡੀਕੇ ਤਿਵਾੜੀ ਦਾ। ਇਹ ਵੀ ਸੁਣਿਆ ਸੀ ਕਿ ਉਹ ਇਕੱਲੇ ਨਹੀਂ, ਉਂੱਨਾ ਦੇ ਕਈ ਪਰਿਵਾਰਕ ਮੈਂਬਰ ਵੀ ਆਈਏਐਸ ਬੈਚ ਦੇ ਅਧਿਕਾਰੀ ਹਨ ਇਹ ਮੈਨੂੰ ਡੀਐਸਪੀ ਖੱਖ ਨੇ ਦੱਸੀ। ਕੈਪਟਨ ਸਹਿਬ ਦੀ ਨੇੜਤਾ ਕਾਰਣ ਏਧਰ-ਉਧਰ ਦੇ ਵਿਧਾਇਕਾਂ ਦੀ ਉਹ ਪ੍ਰਵਾਹ ਘੱਟ ਹੀ ਕਰਦੇ ਸਨ। ਮੈਂ ਉਦਾਹਰਨ ਦਿੰਦਾ ਹਾਂ ਜਿਲਾ ਨਿਵਾਸੀਆਂ ਨੂੰ ਕਿ ਇਕ ਰਾਤ 12 ਵਜੇ ਦੇ ਕਰੀਬ ਮੈਂ ਇੱਕ ਆਪਣੇ ਉਸ ਸਮੇਂ ਦੇ ਪੱਤਰਕਾਰ ਬਲਰਾਮ ਸ਼ਰਮਾਂ ਨੂੰ ਫੋਨ ਕੀਤਾ ਕਿ ਹਰਿਆਣੇ ਦੇ ਇੱਕ ਫੈਕਟਰੀ ਚ ਅੱਗ ਲੱਗੀ ਹੈ, ਨੁਕਸਾਨ ਬਹੁਤ ਹੋ ਸਕਦਾ ਹੈ। ਖਬਰ ਜਲਦੀ ਭੇਜੋ। ਮਸ਼ੀਨਾਂ ਖੜ ਗਈਆਂ ਹਨ ਤਾਂ ਇਹ ਵੀ ਦੱਸੋ ਕਿ ਕਾਉਣ ਪਹੁੰਚਿਆ ਹੈ ਤਾਂ ਉਸ ਨੇ ਕਿਹਾ ਕਿ, ਸਰ, ਸਿਰਫ ਡੀਸੀ ਤਿਵਾੜੀ ਹੀ ਪਹੁੰਚੇ ਹਨ ਹੋਰ ਕੋਈ ਨੇਤਾ ਨਹੀਂ. ਤੇ ਨਾ ਹੀ ਕੋਈ ਅਫਸਰ ਪਹੁੰਚਿਆ ਹੈ। ਮੈਂ ਹੈਰਾਨ ਰਹਿ ਗਿਆ।
ਹੁਸ਼ਿਆਰਪੁਰ ਚ ਕਈ ਆਏ ਤੇ ਕਈ ਗਏ ਪਰ ਡੀਸੀ ਡੀ.ਕੇ. ਤਿਵਾੜੀ ਨਾ-ਭੁਲਣਯੋਗ ਸ਼ਖਸ਼ੀਅਤ ਹਨ. ਡੀਸੀ ਤਿਵਾੜੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਜਦੋਂ ਉਹ ਹੁੰਦੇ ਸਨ ਤਾਂ ਮਜਾਲ ਹੈ ਕਿ ਕੋਈ ਮਿੰਨੀ ਸਕੱਤਰੇਤ ਚ ਕੋਈ ਲੇਟ ਪਹੁੰਚੇ, ਅੱਜ, ਸਮੇਂ ਤੇ ਕੌਣ ਆਉਂਦਾ, ਸਭ ਜਾਣਦੇ ਹਨ, ਸਭ ਮੋਹ ਮਾਇਆ ਹੈ। ਉਂੱਨਾ ਦੀ ਟੀਮ ਚ ਐਸ ਐਸਪੀ ਆਰ.ਐਨ ਢੋਕੇ, ਏਡੀਸੀ ਕਮਲ ਕਿਸ਼ੋਰ ਯਾਦਵ, ਏਡੀਸੀ ਪਰਮਜੀਤ ਸ਼ਿੰਘ ਨਾਮਵਾਰ ਹਸਤੀਆਂ ਸਨ , ਅੱਜਕਲ ਪਤਾ ਨਹੀ ਉਹ ਕਿੱਥੇ ਹਨ, ਉਹ ਉਂੱਨਾਂ ਦੇ ਦਫਤਰ ਅਕਸਰ ਚ ਬੈਠੇ ਰਹਿੰਦੇ ਸਨ, ਉਂੱਨਾ ਦੀ ਸਲਾਹ ਲ ੈਕੇ ਸਭ ਕੰਮ ਕਰਦੇ ਸਨ। ਕੋਈ ਲੁੱਟ ਖੋਹ ਨਹੀਂ ਸੀ ਹੁੰਦੀ।
ਹਰ ਮੇਹਨਤੀ ਅਧਿਕਾਰੀ ਦੀ ਡੀਸੀ ਤਿਵਾੜੀ ਬਹੁਤ ਇੱਜਤ ਕਰਦੇ ਸਨ, ਐਸ.ਪੀ ਢੀਂਢਸਾ ਨਾਲ ਉਂੱਨਾ ਦਾ ਬਹੁਤ ਲਗਾਵ ਸੀ, ਐਸ.ਐਸਪੀ. ਨਾਲ ਘੱਟ ਪਰ ਐਸਪੀ ਢੀਡਸੇ ਨਾਲ ਉਂੱਨਾ ਦੀ ਬਹੁਤ ਨਿਭਦੀ ਸੀ। ਜੇ ਕੋਈ ਗਲਤੀ ਕਰਦਾ ਤਾਂ ਉਸਦੀ ਫਟਕਾਰ ਸ਼ਰੇਆਮ ਲਗਾਉਂਦੇ ਸਨ। ਕਦੀ ਕਦੀਂ ਉਹ ਮਿੰਨੀ ਸਕੱਤਰੇਤ ਦੇ ਥੱਲੇ ਵੀ ਖਲੋ ਜਾਂਦੇ ਤੇ ਲੇਟ ਆਏ ਅਧਿਕਾਰੀਆਂ ਨੂੰ ਫਿਟਕਾਰ ਲਗਾਉਂਦੇ ਵੀ ਮੈਂ ਅੱਖੀਂ ਦੇਖੇ ਸੀ, ਪਰ ਸਭ ਨੂੰ ਮਾਫ ਕਰ ਦਿੰਦੇ ਸਨ। ਸਾਡੇ ਮੌਜੂਦਾ ਕੈਬਨਿਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੂੰ ਵੀ ਪੁੱਛ ਲÀ ਉਹ ਵੀ ਕਹਿਣਗੇ ਕਿ ਬਹੁਤ ਸਤਿਕਾਰਯੋਗ ਹਸਤੀ ਸਨ ਡੀ.ਕੇ ਤਿਵਾੜੀ।
ਉਂੱਨਾ ਦੇ ਸਮੇਂ ਬੜੇ- ਬੜੇ ਵਿਵਾਦ ਉੱਠੇ, ਭੰਨ-ਤੋੜ ਹੋਈ, ਡੇਰਾ ਬੱਲਾਂ ਦੇ ਵਿਵਾਦ ਵੇਲੇ ਅਤੇ ਲੋਕਲ ਸਤਰ ਤੇ ਸ਼ਿਵ ਸੈਨਾ ਦੇ ਪ੍ਰਧਾਨ ਰਣਜੀਤ ਰਾਣਾ ਜਦੋਂ ਡੇਰਾ ਬਾਬਾ ਫੱਤੂ ਸ਼ਾਹ ਚ ਘਿਰ ਗਏ ਸਨ, ਉਸ ਵੇਲੇ ਐਸ.ਐਸਪੀ ਢੋਕੇ ਤੇ ਐਸਪੀ ਢੀਂਡਸਾ ਨੂੰ ਭਲਾ ਕੌਣ ਭੁੱਲ ਸਕਦਾ ਹੈ ਪਰ ਡੀਸੀ ਤਿਵਾੜੀ ਨੇ ਸਭ ਮਸਲੇ ਬੜੀ ਸੂਝ-ਬੁਝ ਨਾਲ ਸੁਲਝਾਏ। ਉਹ ਸਧਾਰਣ ਅਫਸਰ ਨਹੀਂ ਸੀ। ਜਿਲੇ ਦਾ ਮਾਲਿਕ ਸੀ ਉਹ, ਪੱਤਾ ਨਹੀਂ ਹਿਲਣ ਦਿੰਦੇ ਸੀ, ਉਹ ਬੜੀ ਵੱਡੀ ਸ਼ਖਸੀਅਤ ਸੀ, ਉਹ ਟੰਗ ਕੇ ਰੱਖਦੇ ਸੀ ਨਗਰ ਕਮੇਟੀ ਨੂੰ, ਜਿਸਦੀਆਂ ਵਾਗਾਂ ਅੱਜ-ਕੱਲ ਖੁਲੀਆਂ ਫਿਰਦੀਆਂ ਹਨ ਤੇ ਪੁੱਛਣ ਵਾਲਾ ਹੀ ਕੋਈ ਨਹੀਂ। । ਉੱਨਾਂ ਵੇਲੇ ਵੀ ਕੈਪਟਨ ਸਾਹਿਬ ਦੀ ਹਕੂਮਤ ਸੀ। ਮੈਂ ਅੱਖੀ ਵੇਖਿਆ ਤੇ ਸੁਣਿਆ ਵੀ ਕਿ ਕੈਪਟਨ ਸਾਹਿਬ ਵੀ ਉਂੱਨਾ ਦੇ ਕੰਮਾਂ ਤੋਂ ਬੇਹਦ ਪ੍ਰਭਾਵਿਤ ਸਨ। ਇੱਕ ਵਾਰੀ ਨਾ ਮੈਂ ਤਿਵਾੜੀ ਸਾਹਿਬ ਨੂੰ ਕਿਹਾ ਕਿ ਸਰ ਤੁਹਾਡਾ ਇੱਕ ਅਫਸਰ ਬਹੁਤ ਲਾਪ੍ਰਵਾਹ ਬੰਦਾ। ਮੈਨੂੰ ਕਹਿੰਦ,ੇ ਉਹੀ ਜਿਹੜਾ ਅੱਖ ਮਾਰ ਕੇ ਗੱਲ ਕਰਦਾ। ਮੈਂ ਕਿਹਾ ਸਰ ਅੱਖ ਤਾਂ ਉਹੀ ਮਾਰਦਾ। ਪਰ ਤੁਹਾਨੂੰ ਕਿੱਦਾਂ ਪਤਾ । ਉਂੱਨਾ ਕਿਹਾ ਕਿ ਅਦੇਸ਼ ਅਸੀਂ ਅੰਤਰਜਾਮੀ ਹਾਂ ਸਾਨੂੰ ਸਭ ਪਤਾ।
ਜਦੋਂ ਇਸ ਕਾਬਿਲ ਡੀਸੀ D.K TIWARI ਦੀ ਬਦਲੀ ਹੋਈ ਤਾਂ ਤੁਹਾਨੂੰ ਯਾਦ ਹੋਵੇਗਾ ਉਂੱਨਾ ਤੋਂ ਬਾਦ ਡੀਸੀ ਐਨ.ਕੇ ਵਧਾਵਨ ਦਾ ਤਬਾਦਲਾ ਹੋਇਆ। ਸਭ ਅਖਬਾਰਾਂ ਦੀ ਸੁਰਖੀ ਸੀ ਕਿ ਡੀਸੀ ਵਧਾਵਨ ਨੇ ਅਹੁਦਾ ਸੰਭਾਲਿਆ। ਪਰ ਜਿਸ ਨੈਸ਼ਨਲ ਡੇਲੀ ਹਿੰਦੀ ਅਖਬਾਰ ਜਿਸ ਚ ਮੈਂ ਇੰਚਾਰਜ ਹੁੰਦਾ ਸੀ, ਜਿਸਦੀ ਸਰਕੁਲੇਸ਼ਨ ਉਸ ਵੇਲੇ ਜਿਲੇ ਚ ਨੰਬਰ ਵਨ ਸੀ ਉਸਨੇ ਖਬਰ ਛਾਪੀ ਕਿ ਡੀਸੀ ਤਿਵਾੜੀ ਦਾ ਤਬਾਦਲਾ, ਪਰ ਮੈਂ ਉਂੱਨਾ ਦੇ ਮਹੱਤਵਪੂਰਨ ਕੰਮ ਗਿਣਾਏ ਤੇ ਲਿਖਿਆ ਕਿ ਕੀ ਦੁਬਾਰਾ ਇਹੋ ਜਿਹਾ ਅਫਸਰ ਜਿਲਾ ਹੁਸਿਆਰਪੁਰ ਨੂੰ ਨਹੀਂ ਮਿਲੇਗਾ, ਸਵੇਰੇ 6 ਵਜੇ ਉੱੱਨਾ ਦਾ ਫੋਨ ਵੀ ਮੈਨੂੰ ਆਇਆ ਕਿ ਯਾਰ ਮੇਰੀ ਤਰੱਕੀ ਹੋਈ ਹੈ ਕਿਸੇ ਦਿਨ ਚੰਡੀਗੜ ਆਵੀਂ। ਅਗਲੇ ਦਿਨ ਡੀਸੀ ਵਧਾਵਨ ਨੇ ਮੈਨੂੰ ਸੱਦਿਆ ਤੇ ਕਿਹਾ ਕਿ ਦੱਸੋ ਐਹੇ ਜਿਹੇ ਕਿਹੜੇ ਕੰਮ ਹਨ ਜੋ ਮੈਂ ਨਹੀਂ ਕਰ ਸਕਦਾ। ਡੀਸੀ ਵਧਾਵਨ ਤੇ ਡੀਸੀ ਮੇਘਰਾਜ ਨੇ ਵੀ ਲਾਜਵਾਬ ਕੰੰਮ ਕੀਤੇ ਪਰ ਉਸ ਆਈ.ਏ.ਐਸ ਅਧਿਕਾਰੀ ਡੀ.ਕੇ ਤਿਵਾੜੀ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਭਾਈ ਸਾਹਿਬ ਮੌਸਮ ਦੀ ਫਿਜਾ ਬਦਲਦੇ ਤੇ ਸਰਦੀਆਂ ਆਉਂਦਿਆਂ ਹੀ ਅਲਰਟ ਜਾਰੀ ਹੁੰਦੇ ਸਨ, ਕਿ ਜਾÀ ਵੇਹਲੇ ਬੈਠੇ ਕੀ ਕਰਦੇ ਹੋ, ਠੰਡ ਆ ਗਈ, ਪੁਲਿਸ ਵਾਲਿÀ ਸੈਮੀਨਾਰ ਲਗਾÀ। ਲੋਕਾਂ ਨੂੰ ਜਾਗਰੂਕ ਕਰੋ। ਕੋਈ ਅਣ-ਸੋਖਾਂਵੀਂ ਘਟਨਾ ਨਾ ਵਾਪਰੇ, ਮੌਸਮ ਦੀ ਮਿਜਾਜ ਸਮਝ ਜਾਂਦੇ ਸਨ -ਡੀਸੀ ਡੀ.ਕੇ ਤਿਵਾੜੀ। ਬੇ-ਮਿਸਾਲ ਡੀਸੀ ਸਨ ਡੀ.ਕੇ ਤਿਵਾੜੀ। ਅਫਸੋਸ ਨਵੰਬਰ ਮਹੀਨੇ ਠੰਢ ਸ਼ੁਰੂ ਹੋ ਗਈ ਪਰ ਜਿਲੇ ਚ ਨਾ ਤਾਂ ਡੀਸੀ ਸ਼੍ਰੀਮਤੀ ਈਸ਼ਾ ਕਾਲੀਆ ਤੇ ਨਾ ਹੀ ਜਿਲਾ ਪੁਲਿਸ ਮੁਖੀ ਜੇ. ਏਲਨਚੇਲੀਅਨ ਨੇ ਵਿਦਿਆਰਥੀਆਂ ਲਈ ਸੈਮੀਨਾਰ ਲਗਾਉਣ ਦਾ ਕੋਈ ਪ੍ਰਬੰਧ ਕੀਤਾ ਤੇ ਨਾ ਹੀ ਜਿਲੇ ਦੇ ਨੌਜਵਾਨਾਂ ਨੂੰ ਕੋਈ ਸੰਦੇਸ਼ ਦਿੱਤਾ। ਦੋਆਬਾ ਟਾਇਮਸ ਦੀ ਟੀਮ ਸਮਝਦੀ ਹੈ ਕਿ ਇਹ ਜਰੂਰੀ ਸੀ। ਅੱਗੇ ਪ੍ਰਸ਼ਾਸ਼ਨ ਦੀ ਮਰਜੀ। ਬਾਕੀ ਕੱਲ ਸਹੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp