ਪਠਾਨਕੋਟ,24 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਇਸ ਮੈਗਾ ਰੋਜਗਾਰ ਮੇਲੇ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਾਰਥੀਆਂ ਦੀ PGRKAM ਪੋਰਟਲ www.pgrkam.com ਤੇ ਰਜਿਸਟਰੇਸ਼ਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਇਸ ਕਰਕੇ ਜੋ ਪ੍ਰਾਰਥੀ ਮੈਗਾ ਰੋਜਗਾਰ ਮੇਲੇ ਵਿਚ ਭਾਗ ਲੈਣਾ ਚਾਹੰਦੇ ਹਨ,ਉਹ ਅਪਣੇ ਪੱਧਰ ਤੇ ਜਾਂ ਪਿੰਡਾਂ ਵਿਚ ਖੋਲੇ ਗਏ ਕਾਮਨ ਸਰਵਿਸ ਸੈਂਟਰ ਵਿਖੇ ਜਾ ਕੇ ਨਾਮ ਰਜਿਸ਼ਟਰ ਕਰਵਾ ਸਕਦਾ ਹਨ। ਇਹ ਜਾਣਕਾਰੀ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦਿੱਤੀ।
ਉਨਾਂ ਦੱਸਿਆ ਕਿ ਮੈਗਾ ਰੋਜਗਾਰ ਮੇਲੇ ਵਿਚ ਭਾਗ ਲੈਣ ਵਾਲੇ ਪ੍ਰਾਰਥੀ 28 ਅਗਸਤ ਤੋਂ 15 ਸਤੰਬਰ 2020 ਤੱਕ ਰਜਿਸ਼ਟਰੇਸ਼ਨ ਕਰਵਾ ਸਕਦੇ ਹਨ। ਇਸ ਰਾਜ ਪੱਧਰੀ ਰੋਜਗਾਰ ਮੇਲਿਆਂ ਵਿਚ ਕੋਵਿਡ-19 ਦੀਆਂ ਗਾਈਡਲਾਈਨ ਨੂੰ ਧਿਆਨ ਵਿਚ ਰੱਖਦੇ ਹੋਏ ਆਯੋਜਿਤ ਕੀਤੇ ਜਾਣਗੇ।ਇਸ ਤੋਂ ਇਲਾਵਾ ਇਨ੍ਹਾਂ ਰੋਜਗਾਰ ਮੇਲਿਆਂ ਨੂੰ ਸਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਆਨ-ਲਾਈਨ ਇੰਟਰਵਿਊ ਵੀ ਕਰਵਾਈਆਂ ਜਾਣਗੀਆਂ । ਉਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਈ-ਮੇਲ ਆਈ.ਡੀ. dbeeptkhelpline@gmail.com ਤੇ ਵੀ ਸੰਪਰਕ ਕਰ ਸਕਦੇ ਹਨ। ਹੈਲਪਲਾਈਨ ਨੰ.7657825214 ਤੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।
ਜਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਪਠਾਨਕੋਟ ਸ੍ਰੀ ਗੁਰਮੇਲ ਸਿੰਘ ਨੇ ਪਠਾਨਕੋਟ ਜਿਲਾ ਦੇ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਰੋਜਗਾਰ ਪ੍ਰਾਰਥੀ ਜਿਆਦਾ ਤੋਂ ਜਿਆਦਾ ਪੋਰਟਲ ਤੇ ਰਜਿਸ਼ਟਰ ਹੋ ਕੇ ਰੋਜਗਾਰ ਮੇਲੇ ਵਿਚ ਭਾਗ ਲੈਣ ਤੇ ਨਾਲ ਹੀ ਉਹ ਰੋਜਗਾਰ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਹੈਲਪ ਲਾਈਨ ਨੰਬਰ ਜਾਂ ਫੇਰ ਈਮੇਲ ਰਾਹੀਂ ਰੋਜਗਾਰ ਬਿਊਰੋ ਨਾਲ ਸੰਪਰਕ ਬਣਾ ਕੇ ਰੱਖਣ ਤਾਂ ਜੋ ਉਨ੍ਹਾਂ ਨੂੰ ਸਮੇਂ ਸਿਰ ਰੋਜਗਾਰ ਦੇ ਮੌਕਿਆਂ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ।
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
EDITOR
CANADIAN DOABA TIMES
Email: editor@doabatimes.com
Mob:. 98146-40032 whtsapp