ਕੋਵਿਡ-19 ਦੇ ਚਲਦਿਆਂ ਹੁਣ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕੀਤਾ ਜਾਵੇਗਾ ਕਰੋਨਾ ਦਾ ਇਲਾਜ


ਪ੍ਰਾਈਵੇਟ ਹਸਪਤਾਲਾਂ ਵੱਲੋਂ ਕਰੀਬ 127 ਬੈਡਜ ਦੀਆਂ ਸੇਵਾਵਾਂ ਕਰੋਨਾ ਵਾਈਰਸ ਪਾਜੀਟਿਵ ਮਰੀਜ ਦੇ ਇਲਾਜ ਲਈ ਦਿੱਤੀਆਂ

ਪਠਾਨਕੋਟ,24 ਅਗਸਤ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਕੋਵਿਡ-19 ਦੇ ਚਲਦਿਆਂ ਹੁਣ ਕਰੋਨਾ ਵਾਈਰਸ ਮਹਾਮਾਰੀ ਬਣ ਗਿਆ ਹੈ ਜਿਸ ਦੇ ਚਲਦਿਆਂ ਜਿਲਾ ਪਠਾਨਕੋਟ ਵਿੱਚ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲ ਵੀ ਕੋਵਿਡ ਮਰੀਜਾਂ ਨੂੰ ਠੀਕ ਕਰਨ ਦੇ ਲਈ ਬੈਡਜ ਦੀ ਸੁਵਿਧਾ ਪ੍ਰਦਾਨ ਕਰੇਗਾ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

ਉਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਪਿਛਲੇ ਕੂਝ ਦਿਨਾਂ ਤੋਂ ਕਰੋਨਾ ਮਰੀਜਾਂ ਦੀ ਵੱਧ ਰਹੀ ਸੰਖਿਆ ਨੂੰ ਧਿਆਨ ਵਿੱਚ ਭਵਿੱਖ ਦੇ ਲਈ ਪਲਾਨ ਤਿਆਰ ਕੀਤਾ ਗਿਆ ਹੈ, ਜਿਸ ਅਧੀਨ ਹੁਣ ਜਿਲ•ਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਮਰੀਜਾਂ ਦੇ ਇਲਾਜ ਲਈ ਸਰਕਾਰੀ ਹਸਪਤਾਲ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ।

ਉਨ੍ਹਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਇਸ ਸਮੇਂ ਅਜੈ ਕੇਅਰ ਹਸਪਤਾਲ 6 ਬੈਡ,ਰਾਜ ਹਸਪਤਾਲ 6 ਬੈਡ,ਪੀ.ਐਮ.ਸੀ ਸੁਜਾਨਪੁਰ 5 ਬੈਡ,ਪਠਾਨਕੋਟ ਕਿਡਨੀ ਹਸਪਤਾਲ 2 ਬੈਡ,ਮੈਕਸ ਕੇਅਰ ਹਸਪਤਾਲ 5 ਬੈਡ, ਨਵਚੇਤਨ ਹਸਪਤਾਲ 16 ਬੈਡ,ਚੋਹਾਣ ਮਲਟੀਸਪੈਸਲ ਐਂਡ ਟਰੋਮਾ ਸੈਂਟਰ 22 ਬੈਡ,ਐਸ.ਕੇ.ਆਰ.15 ਬੈਡ,ਸੁੱਖ ਸਦਨ ਹਸਪਤਾਲ 6 ਬੈਡ,ਅਮਨਦੀਪ ਹਸਪਤਾਲ 27 ਬੈਡ,ਗੋਇਲ ਹਸਪਤਾਲ 4 ਬੈਡ, ਸੱਤਿਅਮ ਹਸਪਤਾਲ 5 ਬੈਡ, ਚਕਿੱਤਸਾ ਹਸਪਤਾਲ 3 ਬੈਡ, ਗੰਡੋਤਰਾ ਹਸਪਤਾਲ 1 ਬੈਡ, ਭਿੰਡਰ ਹਸਪਾਤਲ 2 ਬੈਡ ਅਤੇ ਚੈਤਨਯ ਹਸਪਤਾਲ ਵਿਖੇ 2 ਬੈਡ ਰਿਜਰਬ ਰੱਖੇ ਗਏ ਹਨ।

ਉਨ੍ਹਾਂ ਦੱਸਿਆ ਕਿ ਉਪਰੋਕਤ ਹਸਪਤਾਲਾਂ ਵਿੱਚ ਵੀ ਕਰੋਨਾ ਪਾਜੀਟਿਵ ਮਰੀਜਾਂ ਦਾ ਇਲਾਜ ਬੈਡਜ ਦੀ ਸਮਰੱਥਾ ਅਨੁਸਾਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਉਪਰੋਕਤ ਹਸਪਤਾਲਾਂ ਵਿੱਚ ਕਰੋਨਾ ਐਲ-1 ਲਈ 84 ਬੈਡਜ, ਐਲ-2 ਲਈ 35 ਬੈਡਜ ਅਤੇ ਐਲ-3 ਲਈ 8 ਬੈਡਜ ਰੱਖੇ ਗਏ ਹਨ ਇਸ ਤਰ੍ਹਾਂ ਪ੍ਰਾਈਵੇਟ ਹਸਪਤਾਲਾਂ ਵੱਲੋਂ ਕਰੀਬ 127 ਬੈਡਜ ਦੀਆਂ ਸੇਵਾਵਾਂ ਕਰੋਨਾ ਵਾਈਰਸ ਪਾਜੀਟਿਵ ਮਰੀਜ ਦੇ ਇਲਾਜ ਲਈ ਦਿੱਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਅਗਸਤ ਅਤੇ ਸਤੰਬਰ ਦਾ ਮਹੀਨਾ ਜੋ ਕਿ ਬਹੁਤ ਹੀ ਸਾਵਧਾਨੀ ਨਾਲ ਚੱਲਣ ਵਾਲਾ ਮਹੀਨਾ ਹੈ ਇਸ ਲਈ ਜਿਆਦਾ ਤੋਂ ਜਿਆਦਾ ਸਾਵਧਾਨੀਆਂ ਰੱਖੋਂ ਅਤੇ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਦਾ ਕਰੋਂ। ਉਨਾਂ ਜਿਲਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਕਿਸੇ ਨਾਗਰਿਕ ਨੂੰ ਕਰੋਨਾ ਦੇ ਲੱਛਣ ਨਜਰ ਆਉਂਦੇ ਹਨ ਤਾਂ ਨਜਦੀਕੀ ਹਸਪਤਾਲ ਨਾਲ ਸੰਪਰਕ ਕਰਕੇ ਆਪਣੀ ਜਾਂਚ ਜਰੂਰ ਕਰਵਾਓ ਤਾਂ ਜੋ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਸਮੇਂ ਤੋਂ ਪਹਿਲਾ ਰੋਕਿਆ ਜਾ ਸਕੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply