- ਪੁਰਹੀਰਾਂ ਵਿਖੇ ਅਰਬਨ ਪ੍ਰਇਮਰੀ ਹੈਲਥ ਸੈਂਟਰ ਦਾ ਜਾਇਜਾ ਲਿਆ
ਹੁਸ਼ਿਆਰਪੁਰ 1 ਸਤੰਬਰ (ਸੁਰਜੀਤ ਸਿੰਘ ) ਪੰਜਾਬ ਸਰਕਾਰ ਵੱਲੋ ਪੰਜਾਬ ਦੇ ਲੋਕਾਂ ਨੂੰ ਵਧੀਆਂ ਸਿਹਤ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਇਸ ਦੇ ਚਲਦਿਆਂ ਅੱਜ ਪੰਜਬ ਦੇ ਕੈਬਨਿਟ ਮੰਤਰੀ ਸ੍ਰੀ ਸ਼ੁੰਦਰ ਸ਼ਾਮ ਅਰੋੜਾ ਵੱਲ ਪੁਰ ਹੀਰ ਵਿਖੇ 47.58 ਲੱਖ ਰੁਪਏ ਨਾਲ ਬਣ ਰਹੇ ਅਰਬਨ ਪ੍ਰਇਮਰੀ ਹੈਲਥ ਸੈਟਰ ਦਾ ਜਾਇਜਾ ਲਿਆਂ ਤੇ ਚੱਲ ਰਹੇ ਕੰਮ ਬਾਰੇ ਅਧਿਆਰੀਆਂ ਨਾਲ ਗੱਲ ਬਾਤ ਕੀਤੀ । ਇਸ ਮੋਕੇ ਉਹਨਾਂ ਲੋਕਾਂ ਦੇ ਇਕੱਠ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਇਹ ਪਿੰਡ ਪਹਿਲਾ ਹਲਕਾਂ ਸ਼ਾਂਮ ਚੋਰਾਸੀ ਵਿੱਚ ਸੀ ਤੇ ਇਸ ਦਾ ਵਿਕਾਸ ਘੱਟ ਹੈ ਰਿਹਾ ਸੀ ਤੇ ਪਿਛਲੀਆਂ ਚੋਣਾ ਦੋਰਾਨ ਇਹ ਪਿੰਡ ਹੁਣ ਹੁਸ਼ਿਆਰਪੁਰ ਸ਼ਹਿਰ ਨਾਲ ਜੁੜ ਗਿਆ ਹੈ ਤੇ ਹੁਣ ਇਸ ਨੂੰ ਸ਼ਹਿਰਾ ਵਾਲੀਆਂ ਸੁਬਧਾਵਾਂ ਮਿਲਣਗੀਆਂ । ਇਸ ਇਲਾਕੇ ਦੀ ਆਬਾਦੀ ਬਹੁਤ ਜਿਆਦਾ ਸੀ ਤੇ ਸਿਵਲ ਹਸਪਤਾਲ ਇਥੋ ਦੂਰ ਪੈਦਾ ਹੈ ਇਸ ਕਰਕੇ ਮਰੀਜ ਨੂੰ ਹੁਣ ਇਥੇ ਹੀ ਵਧੀਆਂ ਸਿਹਤ ਸਹੂਲਤਾਂ ਮਿਲ ਸਕਣਗੀਆਂ । ਇਸ ਕਰਕੇ ਮੈ ਕੈਬਨਿਟ ਦੀ ਮੀਟਿੰਗ ਵਿੱਚ ਇਸ ਸੈਟਰ ਨੂੰ ਮਨੰਜੂਰ ਕਰਵਾਇਆ ਸੀ ਤੇ ਇਹ ਸੈਟਰ 6 ਮਹੀਨੇ ਦੇ ਵਿੱਚ ਬਣ ਕੇ ਲੋਕਾਂ ਦੀ ਸੇਵਾ ਵਿੱਚ ਤਿਆਰ ਹੋ ਜਾਵੇਗਾ । ਇਸ ਮੋਕੇ ਉਹਨਾਂ ਇਹ ਵੀ ਕਿਹਾ ਕਿ 244 ਸਬ ਸੈਟਰਾਂ ਨੂੰ ਅੱਪ ਗਰੇਡ ਕਰਕੇ ਵੈਲਨੈਸ ਸੈਟਰ ਬਣਾਇਆ ਜਾਵੇਗਾ । ਇਸ ਮੋਕੇ ਉਹਨਾਂ ਇਹ ਵੀ ਕਿਹਾ ਕਿ ਹੁਸ਼ਿਆਰਪੁਰ ਵਿੱਚ 50 ਬੈਡ ਦੇ ਕੈਸਰ ਹਸਪਤਾਲ ਦਾ ਨੀਹ ਪੱਥਰ ਵੀ ਰੱਖਿਆ ਜਾ ਰਿਹਾ ਜਿਸ ਦਾ ਉਦਘਾਟਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਰ ਅਮਰਿੰਦਰ ਸਿੰਘ ਕਰਨਗੇ । ਉਹਨਾ ਇਹ ਵੀ ਕਿਹਾ ਕਿ 52 ਕੈਸ ਪੁਰਹੀਰਾਂ ਦੇ ਕਿਸਾਨਾ ਦੇ ਕਰਜ ਮਾਫੀ ਦੇ ਸੀ 46 ਲੱਖ 73 ਹਜਾਰ ਰੁਪਏ ਦੇ ਕਰਜਮਾਫ ਕਰ ਦਿੱਤੇ ਗਏ ਹਨ । ਉਹਨਾ ਦੱਸਿਆ ਜਿਨਾਂ ਕਿਸਾਨਾ ਨੇ ਬੈਕਾਂ ਵਿੱਚੋ ਲੋਨ ਲਿਆ ਹੈ ਉਹਨਾਂ ਦਾ ਵੀ ਪੰਜਾਬ ਸਰਕਾਰ ਕਰਜ ਮਾਫੀ ਕਰਨ ਜਾ ਰਹੀ ਹੈ ।
ਇਸ ਮੋਕੇ ਸਿਵਲ ਸਰਜਨ ਡਾ ਰੋਨੂੰ ਸੂਦ ਨੇ ਦੱਸਿਆ ਕਿ ਇਸ ਹਸਪਤਾਲ ਦੀ ਤਿਆਰੀ ਵਿੱਚ ਕੈਬਨਿਟ ਮੰਤਰੀ ਸ੍ਰੀ ਸ਼ੁੰਦਰ ਸ਼ਾਮ ਅਰੋੜਾ ਦੇ ਉਪਰਾਲਿਆ ਨਾਲ ਹੀ ਇਹ ਹਸਪਤਾਲ ਬਣ ਰਿਹਾ ਇਸ ਹਸਪਤਾਲ ਦੀ ਬਿਲਡਿੰਗ ਵਿੱਚ ਇੱਕ ਉਪਰੇਸ਼ਨ ਥਿਏਟਰ , ਡਿਲਵਰੀ ਰੂਮ , ਟੀਕਾਂਕਰਨ ਰੂਮ , ਲੈਬਟਟਰੀ ਅਤੇ ਸਟਾਫ ਲਈ ਅਲੱਗ ਅਲੱਗ ਰੂਮ ਹੋਣਗੇ ਜਿਸ ਨਾਲ ਇਸ ਇਲਾਕੇ ਨੂੰ ਵਧੀਆੰ ਸਿਹਤ ਸਹੂਲਤਾ ਮਿਲਣਗੀਆਂ ਤੇ ਸਟਾਫ ਦਾ ਵੀ ਵਧੀਆ ਪ੍ਰਬੰਧ ਕੀਤਾ ਜਾ ਰਿਹਾ ਹੈ । ਇਸ ਮੋਕੇ ਡਾ ਡਿਪਟੀ ਮੈਡੀਕਲ ਕਮਿਸ਼ਨਰ ਸਤਪਾਲ ਗੋਜਰਾਂ ,ਐਕਸੀਅਨ ਸੁਖਚੈਨ ਸਿੰਘ ਐਸ. ਡੀ. ਉ. ਵਿਕਾਸ ਵਿਸ਼ਸਟ , ਮਾਸ ਮੀਡੀਆਂ ਵਿੰਗ ਤੋ ਗੁਰਵਿੰਦਰ ਸ਼ਾਨੇ . ਮਨਜੀਤ ਸਿੰਘ ਐਮ ਸੀ , ਸੁਰਿੰਦਰ ਕੁਮਾਰ ਐਮ ਸੀ , ਰਵਿੰਦਰ ਕੁਮਾਰ , ਜੰਗ ਬਹਾਦਰ , ਸਾਹਿਬ ਸਿੰਘ ਜਗਤਾਰ ਸਿੰਘ ਸ਼ਾਹ ਜੀ ਅਮਰਜੀਤ ਸਿੰਘ ਹਰਪਾਲ ਸਿੰਘ ਰਘਵੀਰ ਦਾਸ ਸੰਦੀਪ ਤਿਵਾੜੀ ਤੇ ਲੋਕਾਂ ਹਾਜਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp