ਵੱਡੀ ਖ਼ਬਰ : ਹੁਸ਼ਿਆਰਪੁਰ ਜਿਲੇ ਵਿੱਚ ਕੋਰੋਨਾ ਵਾਇਰਸ ਕਾਰਣ ਅੱਜ 2 ਮੌਤਾਂ, 61 ਨਵੇ ਕੇਸ

ਹੁਸ਼ਿਆਰਪੁਰ ਜਿਲੇ ਵਿੱਚ 61 ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 1145 , 2 ਮੌਤਾਂ ਹੋਣ ਨਾਲ ਕੁਲ ਮੌਤਾਂ ਦੀ ਗਿਣਤੀ 32

ਹੁਸ਼ਿਆਰਪੁਰ 25  ਅਗਸਤ (ਆਦੇਸ਼ ) ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1440 ਵਿਆਕਤੀਆਂ ਦੇ ਨਵੇ ਸੈਪਲ ਲੈਣ  ਨਾਲ ਅਤੇ 1439 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 61 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1145 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 52498 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 48117 ਸੈਪਲ  ਨੈਗਟਿਵ,  ਜਦ ਕਿ 3253ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 78 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 32 ਹੈ ।

Advertisements

 ਐਕਟਿਵ ਕੇਸਾ ਦੀ ਗਿਣਤੀ 224 ਹੈ , ਤੇ 891  ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ । ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ 61 ਕੇਸ ਹੁਸ਼ਿਆਰਪੁਰ ਜਿਲੇ ਨਾਲ ਆਏ ਹਨ ਜਿਨਾਂ ਵਿੱਚੋ ਹੁਸ਼ਿਆਰਪੁਰ ਸ਼ਹਿਰ ਨਾਲ 20( ਬਹਾਦਰਪੁਰ ,ਹਰੀ ਨਗਰ , ਸੰਤ ਫਰੀਦ ਨਗਰ , ਸਕੀਮ ਹੁਸ਼ਿਆਰਪੁਰ 1, ਮਿਲਪ ਨਗਰ , ਗੋਤਮ ਨਗਰ , ਬੀ. ਐਸ. ਐਨ. ਐਲ. ਕਲੋਨੀ , ਪਿਪਲਾਵਾਲਾ ਸ ਭਗਵਾਨ ਦਾਸ ਰੋਡ  , ਅਨਮੋਲ ਨਗਰ ਏਰੀਏ ਨਾਲ ਸਬੰਧਿਤ ਹਨ ) ਗੰੜਸੰਕਰ ਦੇ 4  , ਮੁਕੇਰੀਆਂ 2 ,  ਦਸੂਹਾਂ 6 , ਹਾਜੀਪੁਰ 4 , ਟਾਡਾਂ 5 ਭੂਗਾਂ 2, ਮੁਸਤਾ ਪੁਰ 4, ਤੋ ਇਲਾਵਾਂ 14 ਕੇਸ ਵੱਖ ਵੱਖ ਸਿਹਤ ਬਲਾਕਾਂ ਨਾਲ ਸਬੰਧਿਤ  ਹਨ । ਇਸ ਤੋ ਇਲਾਵਾ 1 ਮੌਤ ਇਕ ਵਿਆਕਤੀ 61 ਸਾਲਾ ਪਾਲਦੀ ਬਲਾਕ ਨਾਲ ਸਬੰਧਿਤ ਪ੍ਰਈਵੇਟ ਹਸਪਤਾਲ ਜਲੰਧਰ ਤੋ ਜੇਰੇ ਇਲਾਜ ਦੀ ਕੋਵਿਡ ਵਾਇਰਸ ਕਾਰਨ ਮੋਤ ਰਿਪੋਟ ਹੋਈ ਹੈ ਜਦ ਕਿ ਦੂਜਾ 80 ਸਾਲਾ ਵਿਆਕਤੀ ਮੁਗੋਵਾਲ ਦੀ ਰਜਿੰਦਰ ਹਸਪਤਾਲ ਪਟਿਆਲਾ ਤੋ ਰਿਪੋਟ ਪ੍ਰਾਪਤ ਹੋਈ ਹੈ ਇਹ ਵੀ ਕੋਰੋਨਾ ਪਾਜੇਟਿਵ ਸੀ  । 

Advertisements

  ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ  ਜਿਲੇ ਵਿੱਚ ਕੋਵਿਡ 19 ਵਾਇਰਸ ਦੇ ਕੇਸਾਂ ਦੇ ਵੱਧਣ ਨਾਲ ਜਿਲਾਂ ਵਾਸੀਆਂ ਨੂੰ ਘਬਰਾਉਣ ਦਾ ਲੋੜ ਨਹੀ ਬਲ ਕਿ ਸਿਹਤ ਨਿਯਮਾਂ ਨੂੰ ਅਪਣਾਉਦੇ ਹੋਏ ਇਸ ਬਿਮਾਰੀ ਨੂੰ ਹਰਾਉਣ ਦੀ ਜਰੂਰਤ ਹੈ ।  ਮਿਸ਼ਨ ਫਹਤੇ ਨੂੰ ਹਾਸਿਲ ਕਰਨ ਲਈ ਸਾਨੂੰ ਪਾਜੇਟਿਵ  ਮਰੀਜ ਦੇ ਸਪੰਰਕ ਵਿੱਚ ਆਉਣ ਤੇ ਆਪਣਾ ਕੋਵਿਡ 19 ਵਇਰਸ ਦਾ ਟੈਸਟ ਨਜਦੀਕੀ ਸਿਹਤ ਸੰਸਥਾਂ ਤੋ ਕਰਵਾਉਣਾ ਚਾਹੀਦਾ ਹੈ ਅਤੇ ਇਹ ਟੈਸਟ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਘਰ ਤੋ ਬਾਹਰ ਨਿਕਲ ਸਮੇ ਮਾਸਿਕ ਲਾਗਉਣ ਤੇ ਸਮਾਜਿਕ ਦੂਰੀ ਦੇ ਨਿਯਮਾ ਦੀ ਪਾਲਣਾ ਕਰਨ ਅਤੇ ਸਮੇ ਸਮੇ ਹੱਥਾਂ ਨੂੰ ਸਾਫ ਕਰਨਾ ਚਾਹੀਦਾ ਹੈ

Advertisements

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply