ਪੁਲਿਸ ਨੇ ਮਾਈਨਿੰਗ ਐਕਟ ਅਧੀਨ ਰੇਤ,ਬਜਰੀ ਨਾਲ ਭਰੇ ਟਿਪਰ ਫੜੇ


ਗੜਸ਼ੰਕਰ 26 ਅਗਸਤ (ਅਸ਼ਵਨੀ ਸ਼ਰਮਾ) : ਥਾਣਾ ਗੜਸ਼ੰਕਰ ਦੀ ਪੁਲਿਸ ਨੇ ਮਾਈਨਿੰਗ ਐਕਟ ਅਧੀਨ 16 ਅਲੱਗ ਅਲੱਗ ਕੇਸ ਦਰਜ ਕਰਦੇ ਹੋਏ 17 ਵਿਆਕਤੀਆ ਗ੍ਰਿਫਤਾਰ ਕਰਦੇ ਹੋਏ ਪੰਦਰਾ ਟਿੱਪਰ ਆਪਣੇ ਕਬਜੇ ਵਿੱਚ ਲੈ ਲਏ ਥਾਣਾ ਗੜਸ਼ੰਕਰ ਦੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ੍ਰੀ ਆਨੰਦਪੁਰਸਾਹਿਬ ਸਾਈਡ ਤੋ ਆਏ ਰੇਤ ਬਜਰੀ ਦੇ ਭਰੇ ਟਿੱਪਰਾ ਵਿਰੁੱਧ ਪੁਲਿਸ ਨੇ ਮਾਈਨਿੰਗ ਐਕਟ ਅਧੀਨ ਕੇਸ ਦਰਜ ਕਰ ਲਏ ਹਨ ਕੁੱਲ 16 ਪਰਚਿਆ ਚ ਇੱਕ ਟਿੱਪਰ ਅਪਰੇਟਰ ਮੋਕੇ ਤੇ ਪੁਲਿਸ ਨੂੰ ਦੇਖ ਕੇ ਭੱਜ ਗਿਆ ਜਦਕਿ ਬਾਕੀ ਦੇ ਪੰਦਰਾ ਟਿੱਪਰਾ ਦੇ ਚਾਲਕਾ ਅਤੇ ਦੋ ਮਾਲਕਾ ਸਣੇ ਕੁੱਲ ਸਤਾਰਾ ਵਿਆਕਤੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਚ ਪੇਸ਼ ਕੀਤਾ ਗਿਆ ਪੁਲਿਸ ਨੇ ਇਨਾਂ ਵਿਆਕਤੀਆਂ ਵਿਰੁੱਧ ਕੇਸ ਦਰਜ ਕੀਤਾ ਹਨ।

ਉਨਾਂ ਚ ਸਰਬਜੀਤ ਸਿੰਘ ਪੁੱਤਰ ਪਾਲ ਸਿੰਘ ਲੁਧਿਆਣਾ,ਸੋਹਣ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸੇਲਾਮਪੁਰਾ ਲੁਧਿਆਣਾ,ਮੁੰਹਮਦ ਸਟਾਰ ਪੁੱਤਰ ਅਬਦੁੱਲ ਗੁਲਤਾਰ ਅਮਰਗੜ,ਕੀਮਤ ਅਲੀਵਾਸੀ ਸੰਦੋੜ ,ਸਤਨਾਮ ਸਿੰਘ ਪੁੱਤਰ ਬਲੀਰ ਸਿੰਘ ਵਾਸੀ ਕਲਿਆਣ,ਗੁਰਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮਾਛੂਵਾੜਾ,ਅਮਰਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਲੁਬਾਣਗੜ, ਜਸਪ੍ਰੀਤ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਮਲਸੀਆ, ਕੁਲਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਰਜੀਆ,ਬੂਟਾ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਰਜੀਆ,ਪਵਨ ਕੁਮਾਰ ਪੁੱਤਰ ਸੁਰਜੀਤ ਕੁਮਾਰ ਵਾਸੀ ਮਲਸੀਆ,ਬਲਕਾਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਹੈਬੋਵਾਲ, ਗੁਰਦਿਆ ਲ ਸਿੰਘ ਵਾਸੀ ਹੈਬੋਵਾਲ, ਸਰਵਣ ਸਿੰਘ ਪੁੱਤ ਅਜੈਬ ਸਿੰਘ ਵਾਸੀ ਹੀਰਾ ਮਹਿੰਦਰ ਸਿੰਘ ਪ੍ਰੀਤਮ ਸਿੰਘ ਵਾਸੀ ਸਮਰਾਲਾ ਚੋਕ ਲੁਧਿਆਣਾ,ਅਵਤਾਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਖੁਸਰੂਪਰ ,ਗੁਰਪ੍ਰੀਤ ਸਿੰਘ ਵਾਸੀ ਖਾਨਵਾੜਾ ,ਜਗਦੀਸ ਸਿੰਘ ਪੁੱਤਰ ਨਿਰਮਲ ਸਿੰਘ ਸੁਭਾਨਪੁਰ,ਕਰਨੈਲ ਸਿੰਘ ਪੁੱਤਰ ਨਰੰਜਨ ਸਿੰਘ ਰਿਹਾਣਾ ਜੱਟਾ,ਸੰਦੀਪ ਕੁਮਾਰ ਪੁੱਤ ਉਮ ਪ੍ਰਕਾਸ ਕੁਹਾੜਾ ਮਾਛੀਵਾੜਾ,ਦਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਲੁਬਾਣਗੜ,ਬੂਟਾ ਸਿੰਘ,ਅਵਤਾਰ ਸਿੰਘ,ਬਲਦੀਪ ਸਿੰਘ ਆਦਿ
ਦੇ ਖਿਲਾਫ ਕੇਸ ਦਰਜ ਕੀਤੇ ਗਏ ਹਨ । 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply